
ਮੁਹਾਲੀ ਵਿੱਚ 12 ਨਵੇਂ ਟੈਕਸੀ ਸਟੈਂਡਾਂ ਦੇ ਲਾਈਸੈਂਸ ਜਾਰੀ
ਐਸ ਏ ਐਸ ਨਗਰ, 18 ਅਗਸਤ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਵੱਲੋਂ 12 ਨਵੇਂ ਟੈਕਸੀ ਸਟੈਂਡਾਂ ਦੇ ਲਾਈਸੈਂਸ ਜਾਰੀ ਕੀਤੇ।
ਐਸ ਏ ਐਸ ਨਗਰ, 18 ਅਗਸਤ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਵੱਲੋਂ 12 ਨਵੇਂ ਟੈਕਸੀ ਸਟੈਂਡਾਂ ਦੇ ਲਾਈਸੈਂਸ ਜਾਰੀ ਕੀਤੇ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹਨਾਂ ਲੋਕਾਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਅਰਜੀਆਂ ਦਿੱਤੀਆਂ ਗਈਆਂ ਸਨ ਅਤੇ ਇਹਨਾਂ ਦੇ ਲਾਈਸੈਂਸ ਸਥਾਨਕ ਸਰਕਾਰ ਵਿਭਾਗ ਵੱਲੋਂ ਪਾਸ ਹੋ ਕੇ ਆਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਲਾਈਸੈਂਸ ਦੇਣ ਦਾ ਮਕਸਦ ਇਹ ਸੀ ਕਿ ਇਹਨਾਂ ਨੂੰ ਰੈਗੂਲਰਾਈਜ ਕਰਨਾ ਸੀ ਅਤੇ ਇਸ ਦੇ ਨਾਲ-ਨਾਲ ਮੁਹਾਲੀ ਦੇ ਲੋਕਾਂ ਨੂੰ ਵਧੀਆ ਢੰਗ ਨਾਲ ਟੈਕਸੀ ਸਰਵਿਸ ਉਪਲਬਧ ਕਰਾਉਣਾ ਸੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਨਾਜਾਇਜ ਕਬਜੇ ਵੀ ਛੁਡਵਾਏ ਗਏ ਹਨ ਅਤੇ ਜਿਥੇ ਬਣਦੇ ਸੀ ਉਥੇ ਉਹਨਾਂ ਨੂੰ ਰੈਗੂਲਰਾਈਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਮੁਹਾਲੀ ਨਗਰ ਨਿਗਮ ਨੂੰ ਮਾਲੀਆ ਵੀ ਆਵੇਗਾ ਅਤੇ ਰੈਗੂਲਰਾਈਜ ਹੋਣ ਦੇ ਨਾਲ ਇਹ ਟੈਕਸੀ ਸਟੈਂਡ ਵੀ ਨਿਯਮ-ਕਾਨੂੰਨਾਂ ਦੇ ਤਹਿਤ ਕੰਮ ਕਰਨਗੇ।
ਇਥੇ ਜਿਕਰਯੋਗ ਹੈ ਕਿ ਮੁਹਾਲੀ ਵਿੱਚ ਕਈ ਥਾਵਾਂ ਉੱਤੇ ਪਹਿਲਾਂ ਵੀ ਟੈਕਸੀ ਸਟੈਂਡ ਚੱਲਦੇ ਸਨ ਪਰ ਇਹ ਰੈਗੂਲਰ ਨਹੀਂ ਸਨ, ਹੁਣ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਕੁਝ ਨਵੇਂ ਲਾਈਸੈਂਸ ਜਾਰੀ ਕੀਤੇ ਗਏ ਹਨ।
