ਤਿੰਨ ਮਹਿਕਮਿਆਂ ਦੀ ਸਾਂਝੀ ਕਾਰਵਾਈ ਦੌਰਾਨ ਆਟੋ ਰਿਕਸ਼ਾ ਤੇ ਰੇਹੜੀ ਵਾਲਿਆਂ ਨੂੰ ਕੀਤੀ ਤਾੜਨਾ
ਪਟਿਆਲਾ, 28 ਫ਼ਰਵਰੀ- ਪਟਿਆਲਾ ਦੇ ਲੋਕਾਂ ਲਈ ਨਵੇਂ ਬੱਸ ਅੱਡੇ ਦੇ ਨੇੜੇ ਸਿਰ ਦਰਦ ਬਣੇ ਆਟੋ ਰਿਕਸ਼ਿਆਂ 'ਤੇ ਤਿੰਨ ਮਹਿਕਮਿਆਂ ਵਲੋਂ ਸਾਂਝੇ ਅਪ੍ਰੇਸ਼ਨ ਤਹਿਤ ਕਾਰਵਾਈ ਕੀਤੀ ਗਈ। ਇਹ ਕਾਰਵਾਈ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਐਮ ਡੀ ਬਿਕਰਮਜੀਤ ਸਿੰਘ ਸ਼ੇਰਗਿੱਲ, ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਟਰੈਫਿਕ ਇੰਚਾਰਜ ਕਰਮਜੀਤ ਸਿੰਘ ਦੀ ਸਾਂਝੀ ਅਗਵਾਈ ਵਿੱਚ ਹੋਈ।

ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਿਕ ਹਰੇਕ ਮਹਿਕਮੇ ਦੇ ਮੁੱਖ ਅਧਿਕਾਰੀਆਂ ਨੂੰ ਲੋਕ ਪੱਖੀ ਕੰਮਾਂ ਨੂੰ ਸੁੱਚਜੇ ਤੇ ਜਲਦ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤਹਿਤ ਨਵੇਂ ਬੱਸ ਅੱਡੇ ਬਾਹਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਕ ਬਣੇ ਆਟੋ ਰਿਕਸ਼ਾ ਤੇ ਰੇਹੜੀਆਂ ਨੂੰ ਨਿਯਮ ਨਾਲ ਚੱਲਣ ਦੇ ਸਖਤ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਇਨ੍ਹਾਂ ਆਟੋ ਚਾਲਕਾਂ ਨੂੰ ਇਨ੍ਹਾਂ ਆਦੇਸ਼ਾਂ ਨੂੰ ਨਾ ਮੰਨਣ ਤੇ ਸਖ਼ਤ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ।
ਇਸ ਮੌਕੇ ਨਗਰ ਨਿਗਮ ਵੱਲੋਂ ਬੱਸ ਅੱਡੇ ਬਾਹਰ ਲੱਗੀਆਂ ਨਾਜਾਇਜ਼ ਰੇਹੜੀਆਂ ਨੂੰ ਮੌਕੇ 'ਤੇ ਸਖ਼ਤ ਕਾਰਵਾਈ ਕਰ ਜਗ੍ਹਾ ਖ਼ਾਲੀ ਕਰਵਾਉਣ ਮਗਰੋਂ ਹਡਾਣਾ ਨੇ ਕਿਹਾ ਕਿ ਇਸ ਸਬੰਧੀ ਜਲਦ ਪ੍ਰਸ਼ਾਸ਼ਨ ਦੇ ਆਹਲਾ ਅਧਿਕਾਰੀਆ ਨਾਲ ਦੁਬਾਰਾ ਮੀਟਿੰਗ ਕਰ ਬੱਸ ਅੱਡੇ ਦੇ ਬਾਹਰਲੇ ਰਸਤੇ ਨੂੰ ਹੋਰ ਸੁੱਚਜੇ ਢੰਗ ਨਾਲ ਦਰੁਸਤ ਕਰਵਾ ਕੇ ਆਵਾਜਾਈ ਸੁਖਾਲੀ ਕੀਤੀ ਜਾਵੇਗੀ।
ਇਸ ਮੌਕੇ ਪੀ ਆਰ ਟੀ ਸੀ ਦੇ ਜੀ ਐਮ ਅਮਨਵੀਰ ਟਿਵਾਣਾ, ਐਸ ਡੀ ਓ ਗੁਰਦਾਨਿਸ਼ ਬੀਰ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।