ਖਤਰੇ ਵਾਲੀਆਂ ਝੰਡੀਆਂ ਲਾ ਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ, ਪਰ ਸਮੱਸਿਆ ਦਾ ਹੱਲ ਹਾਲੇ ਤੱਕ ਨਹੀਂ
ਗੜਸ਼ੰਕਰ, 3 ਜੁਲਾਈ- ਗੜਸ਼ੰਕਰ ਦੇ ਬੀਰਮਪੁਰ ਰੋਡ ਤੇ ਪਿਛਲੇ ਕਾਫੀ ਸਮੇਂ ਤੋਂ ਆਮ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਬਣਿਆ ਹੋਇਆ ਹੈ ਖਾਸ ਕਰਕੇ ਜਦੋਂ ਹਲਕੀ ਜਿਹੀ ਬਾਰਿਸ਼ ਵੀ ਹੋ ਜਾਵੇ ਤਾਂ ਇਸ ਸੜਕ ਤੇ ਚਿੱਕੜ ਅਤੇ ਚਿਕਨਾਹਟ ਕਾਰਨ ਪੈਦਲ, ਦੋ ਪਹੀਆ ਵਾਹਨ ਕਿਸੀ ਖਤਰੇ ਤੋਂ ਘੱਟ ਨਹੀਂ ਹੁੰਦਾ।

ਇਸ ਸੜਕ ਤੇ ਪਾਏ ਗਏ ਸੀਵਰੇਜ ਦੀ ਪਾਈਪ ਲਾਈਨ ਦਾ ਕੰਮ ਮੁਕੰਮਲ ਕਰਨ ਉਪਰੰਤ ਅੱਜ ਤੱਕ ਇਸ ਪ੍ਰੀਮਿਕਸ ਨਹੀਂ ਪਈ ਗਈ ਹਾਲਾਂਕਿ ਸਮੇਂ ਸਮੇਂ ਤੇ ਇਹੋ ਜਿਹੀ ਗੱਲ ਛੱਡ ਦਿੱਤੀ ਜਾਂਦੀ ਹੈ ਕਿ ਬਹੁਤ ਜਲਦ ਸੜਕ ਦਾ ਨਵੀਨੀਕਰਨ ਹੋ ਜਾਵੇਗਾ ਪਰ ਹੁੰਦਾ ਕੁਝ ਨਹੀਂ।
ਹਾਲਾਤ ਜਿਉਂਦੇ ਤਿਉਂ ਬਣੇ ਰਹਿੰਦੇ ਹਨ, ਬੀਤੇ ਕੱਲ ਹੋਈ ਬਰਸਾਤ ਕਾਰਨ ਜੋ ਇਸ ਸੀਵਰੇਜ ਦੀਆਂ ਹੌਦੀਆਂ ਬਣੀਆਂ ਹੋਈਆਂ ਹਨ ਉਸਦੇ ਆਲੇ ਦੁਆਲੇ ਤੋਂ ਲੱਗੀ ਹੋਈ ਮਿੱਟੀ ਜਮੀਨ ਹੇਠਾਂ ਚਲੀ ਗਈ ਅਤੇ ਹੌਦੀਆਂ ਦੇ ਕੋਲੋਂ ਲੰਘਣਾ ਮੁਸ਼ਕਲ ਹੋ ਚੁੱਕਾ ਹੈ।
ਹੌਦੀਆਂ ਦੇ ਆਲੇ ਦੁਆਲੇ ਲਾਲ ਰੰਗ ਦੀਆਂ ਖਤਰੇ ਵਾਲੀਆਂ ਝੰਡੀਆਂ ਲਾ ਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਪਰ ਲੋਕਾਂ ਦੀ ਸਮੱਸਿਆ ਦਾ ਹੱਲ ਹੁੰਦਾ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ।