ਅੱਜ ਚਿਲਡਰਨ ਮੈਮੋਰੀਅਲ ਸੀ. ਸੈ. ਪਬ. ਸਕੂਲ ਪਟਿਆਲਾ ਵਿਖੇ ਸੁਤੰਤਰਤਾ ਦਿਹਾੜਾ ਮਨਾਇਆ ਗਿਆ

ਪਟਿਆਲਾ- ਅੱਜ ਚਿਲਡਰਨ ਮੈਮੋਰੀਅਲ ਸੀ. ਸੈ. ਪਬ. ਸਕੂਲ ਪਟਿਆਲਾ ਵਿਖੇ ਸੁਤੰਤਰਤਾ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਰੰਗਾ ਰੰਗ ਪ੍ਰਗੋਰਾਮ ਪੇਸ਼ ਕੀਤਾ। ਇਸ ਮੌਕੇ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਨੇ ਹਿੱਸਾ ਲਿਆ। ਸ੍ਰੀਮਤੀ ਜਸ ਧਨੋਆ ਐਨ. ਆਰ. ਆਈ. ਸ਼ਮਾਜ ਸੇਵਕ (ਪ੍ਰੋਡਿਊਸਰ ਜਸ਼ਨ ਇੰਟਰਟੇਨਮੈਂਟ) ਅਤੇ ਬਿੱਟੂ ਰੰਧਾਵਾ ਡਾਇਰੈਟਰ ਜ਼ਸ਼ਨ ਇੰਟਰਟੇਨਮੈਂਟ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।

ਜਿੰਨ੍ਹਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਸੰਦੀਪ ਰਾਜਾ ਤੁੜ ਜੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਅਤੁੱਲ ਮਲਹੋਤਰਾ ਜੀ ਸੈਕਟਰੀ ਸ਼ਿਮਲਾ ਸਿੰਗਲਾ ਅਤੇ ਟਰੱਸਟ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਰਾਕੇਸ਼ ਠਾਕੁਰ ਡਾਇਰੈਕਟਰ ਰਾਸ਼ਟਰੀ ਜਯੋਤੀ ਕਲਾ ਮੰਚ ਪਟਿਆਲਾ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। 
ਅੰਤ ਵਿੱਚ ਜਸ ਧਨੋਆ ਨੇ ਆਪਣੇ ਸ਼ਬਦਾਂ ਵਿੱਚ ਆਜ਼ਾਦੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਦੇਸ਼ ਪ੍ਰਤੀ ਆਤਮ ਸਮਰਪਣ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਕੌਰ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਦੇਸ਼ ਦੀ ਅਜਾਦੀ ਲਈ ਸ਼ਹੀਦ ਹੋਏ ਕਰਾਂਤੀਕਾਰੀਆਂ ਬਾਰੇ ਜਾਣਕਾਰੀ ਦਿੱਤੀ।