ਜਨਵਾਦੀ ਇਸਤਰੀ ਸਭਾ ਦੇ 13ਵੇਂ ਸੂਬਾਈ ਇਜਲਾਸ ਦੀਆਂ ਤਿਆਰੀਆਂ ਮੁਕੰਮਲ: ਬੀਬੀ ਸੁਭਾਸ਼ ਮੱਟੂ

ਗੜ੍ਹਸ਼ੰਕਰ 16 ਅਗਸਤ- ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਅਤੇ ਸਵਾਗਤੀ ਕਮੇਟੀ ਦੀ ਚੇਅਰਮੈਨ ਬੀਬੀ ਸੁਭਾਸ਼ ਮੱਟੂ, ਜ਼ਿਲ੍ਹਾ ਸਕੱਤਰ ਨੀਲਮ ਬੱਡੋਆਣ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਚੁੰਬਰ, ਪ੍ਰੇਮ ਲੱਤਾ, ਕਮਲੇਸ਼ ਧੂਤ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਕੁਲ ਹਿੰਦ ਜਨਵਾਦੀ ਇਸਤਰੀ ਸਭਾ 19 ਅਤੇ 20 ਅਗਸਤ ਨੂੰ ਗੜ੍ਹਸ਼ੰਕਰ ਵਿਖੇ ਹੋਣ ਵਾਲੇ 13ਵੇਂ ਸੂਬਾਈ ਇਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਹੋਟਲ ਪਿੰਕ ਰੋਜ਼ ਵਿਖੇ 19 ਅਤੇ 20 ਅਗਸਤ ਨੂੰ 11 ਵਜੇ ਇਜ਼ਲਾਸ ਸੁਰੂ ਹੋਵੇਗਾ। ਜਿਸ ਵਿੱਚ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਦੇ ਕੌਮੀ ਆਗੂ ਪਹੁੰਚ ਰਹੇ ਹਨ। ਉਨ੍ਹਾਂ ਸਾਰੇ ਡੈਲੀਗੇਟ ਭੈਣਾਂ ਨੂੰ ਠੀਕ ਸਮੇਂ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਇਜਲਾਸ ਵਿਚ ਵਿਧਾਨ ਸਭਾ ਅਤੇ ਸੰਸਦ ਵਿਚ 33 ਪ੍ਰਤੀਸ਼ਤ ਸੀਟਾਂ ਇਸਤਰੀਆਂ ਲਈ ਰਾਖਵਾਂ ਕਰਨ। 
ਇਸਤਰੀਆਂ ਤੇ ਹੋ ਰਹੇ ਜਬਰ ਜੁਲਮ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ, ਵਿਧਵਾ ਤੇ ਬਜ਼ੁਰਗ ਔਰਤਾਂ ਨੂੰ  ਪੈਨਸ਼ਨ ਦਸ ਹਜਾਰ ਮਹੀਨਾ ਕਰਨ ਤੋਂ ਇਲਾਵਾ ਔਰਤਾਂ ਦੀਆਂ ਹੱਕਾਂ ਸਬੰਧੀ ਹੋਰ ਮੰਗਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।