ਹਰਿਆਣਾ ਦੇ ਯੋਧਿਆਂ ਨੇ ਸਦਾ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕੀਤ-ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ, 23 ਸਤੰਬਰ- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸਦਾ ਤੋਂ ਹੀ ਵੀਰਾਂ ਦੀ ਭੂਮੀ ਰਹੀ ਹੈ ਭਾਵੇਂ 1857 ਦੀ ਲੜਾਈ ਹੋਵੇ, ਕਾਰਗਿਲ ਦਾ ਯੁੱਧ ਹੋਵੇ ਜਾਂ ਫਿਰ ਦੇਸ਼ ਦੇ ਅੰਦਰ ਚੁਣੌਤੀਆਂ, ਹਰਿਆਣਾ ਦੇ ਯੋਧਿਆਂ ਨੇ ਸਦਾ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕੀਤੀ ਹੈ।

ਚੰਡੀਗੜ੍ਹ, 23 ਸਤੰਬਰ- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸਦਾ ਤੋਂ ਹੀ ਵੀਰਾਂ ਦੀ ਭੂਮੀ ਰਹੀ ਹੈ ਭਾਵੇਂ 1857 ਦੀ ਲੜਾਈ ਹੋਵੇ, ਕਾਰਗਿਲ ਦਾ ਯੁੱਧ ਹੋਵੇ ਜਾਂ ਫਿਰ ਦੇਸ਼ ਦੇ ਅੰਦਰ ਚੁਣੌਤੀਆਂ, ਹਰਿਆਣਾ ਦੇ ਯੋਧਿਆਂ ਨੇ ਸਦਾ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕੀਤੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਹ ਗੱਲ ਅੱਜ ਯਮੁਨਾਨਗਰ ਵਿੱਚ ਆਯੋਜਿਤ ਸ਼ਹੀਦੀ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦੇ ਹੋਏ ਕਹੀ। ਇਸ ਮੌਕੇ 'ਤੇ ਉਨ੍ਹਾਂ ਨੇ ਅਮਰ ਸ਼ਹੀਦ ਰਾਓ ਤੁਲਾਰਾਮ ਦੀ ਮੂਰਤੀ 'ਤੇ ਫੁੱਲ ਚੜਾਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਪੌਧਾਰੋਪਣ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਾਡੇ ਸੈਨਿਕ ਅਤੇ ਅਰਧਸੈਨਿਕ ਬਲਾਂ ਦੇ ਜਵਾਨ ਨਾ ਸਿਰਫ਼ ਸੀਮਾਵਾਂ 'ਤੇ ਲੜਦੇ ਹਨ ਸਗੋਂ ਮੁਸ਼ਕਲਾਂ, ਅੱਤਵਾਦੀ ਹਮਲਿਆਂ ਅਤੇ ਹੋਰ ਸੰਕਟ ਦੇ ਸਮੇ ਦੇਸ਼ਵਾਸਿਆਂ ਲਈ ਢਾਲ ਬਣ ਕੇ ਖੜੇ ਰਹਿੰਦੇ ਹਨ, ਉਨ੍ਹਾਂ ਦਾ ਬਲਿਦਾਨ, ਅਨੁਸ਼ਾਸਨ ਅਤੇ ਤਿਆਗ ਸਾਡੇ ਸਾਰਿਆਂ ਲਈ ਪੇ੍ਰਰਣਾ ਦਾ ਸਰੋਤ ਹੈ। ਅਸੀ ਉਨ੍ਹਾਂ ਦੇ ਪਰਿਜਨਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸਾਡੇ ਸੈਨਿਕਾਂ ਅਤੇ ਅਰਧਸੈਨਿਕਾਂ ਦੇ ਪਰਿਜਨਾਂ ਨੂੰ 2014 ਤੋਂ ਹੁਣ ਤੱਕ ਕੁੱਲ 418 ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ। ਹਰਿਆਣਾ ਸਰਕਾਰ ਵੱਨੋਂ ਯੁੱਧ ਵਿੱਚ ਸ਼ਹੀਦ ਹੋਣ 'ਤੇ ਸੈਨਿਕ ਅਤੇ ਅਰਧਸੈਨਿਕ ਬਲਾਂ ਦੇ ਕਰਮਚਾਰੀਆਂ ਲਈ ਅਨੁਗ੍ਰਹਿ ਰਕਮ ਨੂੰ 50 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਯੂੱਧ ਵਿੱਚ ਸ਼ਹੀਦ ਹੋਣ ਦੀ ਸਥਿਤੀ ਵਿੱਚ ਅਗਨੀਵੀਰਾਂ ਲਈ ਅਨੁਗ੍ਰਹਿ ਰਕਮ 1 ਕਰੋੜ ਕੀਤੀ ਗਈ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਅਸੀ ਆਪਣੇ ਬਹਾਦਰ ਜਵਾਨਾਂ ਧੰਨਵਾਦ ਕਰੀਏ ਜਿਨ੍ਹਾਂ ਨੇ ਹਿੱਮਤ, ਸਨਮਾਨ ਅਤੇ ਅਨੁਸ਼ਾਸਨ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਬਲਿਦਾਨ ਸਾਡੇ ਦੇਸ਼ ਦੀ ਸ਼ਾਂਤੀ ਅਤੇ ਤਰੱਕੀ ਦੀ ਨੀਂਵ ਹੈ। ਅੱਜ ਅਸੀ 1857 ਦੇ ਪਹਿਲੇ ਸੁਤੰਤਰਤਾ ਲੜਾਈ ਦੇ ਨਾਇਕ ਰਾਓ ਤੁਲਾਰਾਮ ਜੀ ਦੀ ਯਾਦ ਵਿੱਚ ਹਰਿਆਣਾ ਵੀਰ ਸ਼ਹੀਦੀ ਦਿਵਸ ਮਨਾ ਰਹੇ ਹਾਂ ਜੋ ਰੇਵਾੜੀ ਰਿਯਾਸਤ ਸਨ।
ਇਸ ਪੋ੍ਰਗਰਾਮ ਵਿੱਚ ਹਰਿਆਣਾ ਦੇ 7 ਜ਼ਿਲ੍ਹਿਆਂ ਪੰਚਕੂਲਾ, ਅੰਬਾਲਾ,ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ ਦੇ ਸੈਨਿਕ ਅਤੇ ਅਰਧਸੈਨਿਕ ਬਲਾਂ ਦੇ ਜਵਾਨ ਸ਼ਾਮਲ ਹੋਏ। ਕੈਬੀਨੇਟ ਮੰਤਰੀ ਨੇ ਪ੍ਰੋਗਰਾਮ ਦੇ ਆਯੋਜਨ ਲਈ ਡੀਏਵੀ ਗਲਸ ਕਾਲੇਜ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।