ਪਹਿਲੇ ਹੈਲਮਟ ਪਾਉ - ਫਿਰ ਸੁਰੱਖਿਅਤ ਹੋਕੇ ਜੀਵਨ ਬਚਾਓ।

ਪਟਿਆਲਾ- ਪੰਜਾਬ ਪੁਲਿਸ ਦੇ ਸਪੈਸ਼ਲ ਡੀ ਜੀ ਪੀ ਆਵਾਜਾਈ, ਸ਼੍ਰੀ ਏ ਐਸ ਰਾਏ, ਵਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਪੱਤਰ ਭੇਜਕੇ ਲਿਖਿਆ ਹੈ ਕਿ ਮੋਟਰਸਾਇਕਲ, ਸਕੂਟਰ ਚਲਾਉਣ ਵਾਲੇ ਸਿਰ ਤੋਂ ਨੰਗੇ ਵ੍ਹੀਕਲ ਚਾਲਕਾਂ ਅਤੇ ਇਸਤਰੀਆਂ, ਚੰਗੀ ਕਿਸਮ ਦੇ ਹੈਲਮਟ ਜ਼ਰੂਰ ਪਾਉਣ, ਫੇਰ ਸਫ਼ਰ ਤੇ ਜਾਣ ਅਤੇ ਸੁਰਖਿਅਤ ਘਰਾਂ ਨੂੰ ਮੂੜ ਕੇ ਆਉਣ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਦਫ਼ਤਰਾਂ, ਸਿਖਿਆ ਸੰਸਥਾਵਾਂ, ਵਿਉਪਾਰਕ ਅਦਾਰਿਆਂ ਵਿਖੇ ਬਿਨਾਂ ਹੈਲਮਟ ਦਾਖ਼ਲਾ ਨਾ ਦਿੱਤਾ ਜਾਵੇ। ਪੈਟਰੋਲ ਪੰਪਾਂ ਤੇ ਬਿਨਾਂ ਹੈਲਮਟ, ਪੈਟਰੋਲ ਨਾ ਦਿੱਤਾ ਜਾਵੇ।

ਪਿਛੇ ਬੈਠੀਂ ਸਵਾਰੀ ਨੂੰ ਵੀ ਹੈਲਮਟ ਪਾਉਣਾ ਲਾਜ਼ਮੀ ਹੈ। ਉਨ੍ਹਾਂ ਨੇ ਲਿਖਿਆ ਕਿ ਪੁਲਿਸ ਕਰਮਚਾਰੀ, ਡਿਊਟੀਆਂ ਸਮੇਂ, ਟੋਪੀ ਪਾਉਣ, ਪਰ ਵ੍ਹੀਕਲ ਚਲਾਉਂਦੇ ਸਮੇਂ ਟੋਪੀ ਦੀ ਥਾਂ ਹੈਲਮਟ ਜ਼ਰੂਰ ਪਾਉਣ , ਤਾਂ ਜ਼ੋ ਵਰਦੀਧਾਰੀ ਕਰਮਚਾਰੀਆਂ ਨੂੰ ਦੇਖਕੇ, ਆਮ ਲੋਕਾਂ ਅਤੇ ਨੋਜਵਾਨਾਂ ਵਲੋਂ, ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਕੇ ਆਪਣੀ ਸੁਰੱਖਿਆ ਅਤੇ ਸਨਮਾਨ ਲਈ ਯਤਨ ਕੀਤੇ ਜਾਣ ।    
ਇਹ ਜਾਣਕਾਰੀ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਮਾਤਾ ਕੁਸ਼ੱਲਿਆ ਨਰਸਿੰਗ ਸਕੂਲ ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਦਿੰਦੇ ਹੋਏ ਦਿੱਤੀ। 
ਦੇਸ਼ ਵਿੱਚ ਹਰ ਸਾਲ, ਆਵਾਜਾਈ ਹਾਦਸਿਆਂ ਕਾਰਨ, 40/50 ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਸਿਰ ਦੀ ਸੱਟਾਂ ਕਾਰਨ ਅਪਾਹਜਤਾ ਵਧ ਰਹੀ ਅਤੇ ਡਰਾਇਵਰ ਜੇਲਾਂ ਵਿੱਚ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਇਨਸਾਨ ਦੀ ਸੜਕਾਂ ਤੇ ਹੋਈ ਮੌਤ ਕਾਰਨ, ਮਿਰਤਕਾਂ ਦੇ 25/30 ਪਰਿਵਾਰਕ ਮੈਂਬਰਾਂ ਦੀ ਵੀ ਖੁਸ਼ੀਆਂ, ਖੁਸ਼ਹਾਲੀ, ਸੁਰੱਖਿਆ ਅਤੇ ਭਵਿੱਖ ਦੀਆਂ ਤਰਕੀਆਂ ਦੀ ਮੌਤਾਂ ਜਾਂ ਖੁਦਕੁਸ਼ੀਆਂ ਹੋ ਜਾਂਦੀਆਂ ਹਨ।   ਅਪਾਹਜ ਜਾਂ ਕੌਮੇ ਵਿੱਚ ਗਏ, ਪੀੜਤਾਂ ਦੇ ਇਲਾਜ ਲਈ ਘੱਟੋ ਘੱਟ 30/40 ਲੱਖਾਂ ਰੁਪਏ ਖਰਚਣੇ ਪੈਂਦੇ ਹਨ।         
ਦੇਸ਼ ਵਿੱਚ ਆਵਾਜਾਈ ਹਾਦਸਿਆਂ ਦੌਰਾਨ, ਸਿਰ ਰੀੜ ਦੀ ਹੱਡੀ ਦੀ ਸੱਟਾਂ ਕਾਰਨ ਸੱਭ ਤੋਂ ਵੱਧ ਮੌਤਾਂ, ਅਪਾਹਜਤਾ, ਬੇਹੋਸ਼ੀ, ਕੌਮੇ ਵਿੱਚ ਜਾਣ ਵਾਲੇ 14 ਸਾਲਾਂ ਤੋਂ 45 ਸਾਲਾਂ ਦੇ ਨਾਬਾਲਗ, ਨੋਜਵਾਨ ਅਤੇ 90% ਇਸਤਰੀਆਂ ਹਨ। ਕਿਉਂਕਿ ਇਹ ਲੋਕ ਹੈਲਮਟ ਦੀ ਥਾਂ, ਵਾਲਾਂ, ਚੇਹਰੇ ਦੀ ਸੁੰਦਰਤਾ ਨੂੰ ਵੱਧ ਮਹੱਤਵ ਦਿੰਦੇ ਹਨ।
     ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਅਕਤੀ ਸਿਰ ਦੀ ਅੰਦਰੂਨੀ ਸੱਟਾਂ ਕਾਰਨ ਕੌਮੇ ਜਾਂ ਅਧਰੰਗ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਵਿਚੋਂ 80% ਤਾਂ ਠੀਕ ਹੀ ਨਹੀਂ ਹੁੰਦੇ। ਜਦਕਿ 1000 ਰੂਪੈ ਦਾ ਹੈਲਮਟ, ਹਾਦਸਿਆਂ ਦੌਰਾਨ ਸਿਰ, ਚੇਹਰੇ, ਦੰਦਾਂ, ਅੱਖਾਂ, ਜਬਾੜੇ, ਗਰਦਨ ਦੀਆਂ ਸੱਟਾਂ ਤੋ ਇਲਾਵਾ ਗਰਮੀ, ਸੇਕ, ਹਨ੍ਹੇਰੀ, ਕੀੜੇ ਮਕੌੜਿਆ, ਸਰਸਾਮ, ਸਟਰੋਕ, ਸਰਦੀ ਤੋਂ ਬਚਾਉਂਦੇ ਹਨ।         
ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਹਰੇਕ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਨੂੰ ਹੈਲਮਟ ਪਾਉਣਾ ਲਾਜ਼ਮੀ ਕਰਨ, ਤਾਂ ਜ਼ੋ ਕਰਮਚਾਰੀ, ਨਾਬਾਲਗ ਅਤੇ ਇਸਤਰੀਆਂ/ ਲੜਕੀਆਂ ਸੜਕਾਂ ਤੇ ਖੁਦਕੁਸ਼ੀਆਂ ਨਾ ਕਰਨ।