ਮਹਾਨਾਇਕ ਰਾਓ ਤੁਲਾਰਾਮ ਜਿਹੇ ਸੇਨਾਨੀ ਸਾਡੇ ਪ੍ਰੇਰਣਾ ਸਰੋਤ-ਰਾਓ ਇੰਦਰਜੀਤ ਸਿੰਘ
ਚੰਡੀਗੜ੍ਹ, 23 ਸਤੰਬਰ:- ਹਰਿਆਣਾ ਵੀਰ ਅਤੇ ਸ਼ਹੀਦਪ ਦਿਵਸ ਦੇ ਮੌਕੇ 'ਤੇ ਮੰਗਲਵਾਰ ਨੂੰ ਰੇਵਾੜੀ ਜ਼ਿਲ੍ਹੇ ਵਿੱਚ ਅਮਰ ਸ਼ਹੀਦਾਂ ਦੇ ਸਮਾਰਕ ਸਥਲਾਂ 'ਤੇ ਮਾਣਯੋਗ ਲੋਕਾਂ ਨੇ ਮਹਾਨ ਵੀਰਾਂ ਨੂੰ ਨਮਨ ਕੀਤਾ। ਸ਼ਹਿਰ ਦੇ ਅਮਰ ਸ਼ਹੀਦ ਰਾਓ ਤੁਲਾਰਾਮ ਚੌਕ ਅਤੇ ਰਾਓ ਤੁਲਾਰਾਮ ਸ਼ਹੀਦ ਸਮਾਰਕ ਪਾਰਕ ਵਿੱਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਹਰਿਆਣਾ ਸਰਕਾਰ ਵਿੱਚ ਸਿਹਤ ਅਤੇ ਆਯੁਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਰੇਵਾੜੀ ਦੇ ਵਿਧਾਇਕ ਲੱਛਮਣ ਸਿੰਘ ਯਾਦਵ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਣ ਕੁਮਾਰ, ਕੋਸਲੀ ਦੇ ਵਿਧਾਇਕ ਅਨਿਲ ਯਾਦਵ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ ਅਤੇ ਭਾਜਪਾ ਜ਼ਿਲ੍ਹਾਂ ਪ੍ਰਧਾਨ ਵੰਦਨਾ ਪੋਪਲੀ ਨੇ ਮਹਾਨ ਸੁਤੰਤਰਤਾ ਸੇਨਾਨੀ ਰਾਓ ਤੁਲਾਰਾਮ ਦੀ ਮੂਰਤੀ 'ਤੇ ਫੁੱਲਾਂ ਦੀ ਮਾਲਾ ਅਤੇ ਪੁਸ਼ਪਚੱਕਰ ਨਾਲ ਸ਼ਰਧਾਂਜਲੀ ਦਿੱਤੀ।

ਇਸ ਮੌਕੇ 'ਤੇ ਅਮਰ ਸ਼ਹੀਦ ਰਾਓ ਤੁਲਾਰਾਮ ਦੀ ਮੂਰਤੀ 'ਤੇ ਫੁੱਲਾਂ ਦੀ ਮਾਲਾ ਚੜਾਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਅਮਰ ਸ਼ਹੀਦ ਰਾਓ ਤੁਲਾਰਾਮ ਜਿਹੇ ਮਹਾਨਾਇਕ ਸਾਡੇ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਮਹਾਨਾਇਕ, ਵੀਰ ਸਪੂਤ ਅਤੇ ਸੁਤੰਤਰਤਾ ਸੇਨਾਨੀ, ਜੋ ਕੌਮ ਪ੍ਰੇਮ ਨਾਲ ਭਰੇ ਦੇਸ਼ 'ਤੇ ਕੁਰਬਾਨ ਹੋਏ ਭਾਰਤੀ ਸ਼ੂਰਵੀਰਾਂ ਦੀ ਅਮੁੱਲ ਵਿਰਾਸਤ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਜਾਦੀ ਤੋਂ ਲੈ ਕੇ ਅੱਜ ਤੱਕ ਦੇਸ਼ ਲਈ ਜੀਣ ਵਾਲੇ ਸਾਡੇ ਵੀਰ ਜਵਾਨ ਭਾਰਤ ਦੀ ਆਨ-ਬਾਨ-ਸ਼ਾਨ ਹਨ।
ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਕੌਮ ਰੱਖਿਆ ਵਿੱਚ ਆਪਣੇ ਆਪ ਨੂੰ ਦਿਨ-ਰਾਤ ਕੁਰਬਾਨ ਕਰਨ ਵਾਲੇ ਵੀਰ ਯੋਧਾਵਾਂ ਦੇ ਬਲਿਦਾਨ ਨਾਲ ਦੇਸ਼ ਹਮੇਸ਼ਾ ਪ੍ਰੇਰਣਾ ਲੈਂਦਾ ਰਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸੁਤੰਤਰਤਾ ਦੇ ਸਮੇ ਅੰਗੇ੍ਰਜਾਂ ਵਿਰੁਧ ਆਵਾਜ ਬੁਲੰਦ ਕਰਦੇ ਹੋਏ ਆਜਾਦੀ ਦਿਲਵਾਉਣ ਵਿੱਚ ਅਤੇ ਆਜਾਦੀ ਤੋ ਬਾਅਦ ਦੇਸ਼ ਦੀ ਸੀਮਾਵਾਂ 'ਤੇ ਸਜਗ ਪ੍ਰਹਿਰੀ ਵੱਜੋਂ ਸਾਡੇ ਰਣਬਾਂਕੁਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਪ੍ਰੇਮ ਦਾ ਸੰਦੇਸ਼ ਦਿੱਤਾ ਜੋ ਯੁਵਾਸ਼ਕਤੀ ਲਈ ਪ੍ਰੇਰਣਾਦਾਇਕ ਹੈ।
ਰਾਓ ਤੁਲਾਰਾਮ ਜਿਹੇ ਮਹਾਨਾਇਕ ਸਾਡੀ ਕੌਮ ਦਾ ਮਾਣ-ਆਰਤੀ ਸਿੰਘ ਰਾਓ
ਹਰਿਆਣਾ ਸਰਕਾਰ ਵਿੱਚ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਹਰਿਆਣਾ ਵੀਰ ਅਤੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਮਹਾਨ ਸੁਤੰਤਰਤਾ ਸੇਨਾਨੀ ਰਾਓ ਤੁਲਾਰਾਮ ਦੀ ਮੂਰਤੀ ਸਾਹਮਣੇ ਨਮਨ ਕਰਦੇ ਹੋਏ ਕਿਹਾ ਕਿ ਅਰਮ ਸ਼ਹੀਦ ਰਾਓ ਤੁਲਾਰਾਮ ਨਾ ਸਿਰਫ਼ ਖੇਤਰ ਸਗੋਂ ਪੂਰੇ ਦੇਸ਼ ਦਾ ਮਾਣ ਹੈ। ਉਨਾਂ੍ਹ ਨੇ ਕਿਹਾ ਕਿ ਅਜਿਹੇ ਮਹਾਨ ਵੀਰਾਂ ਦੇ ਵਿਖਾਏ ਰਸਤੇ 'ਤੇ ਚਲਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਲਗਾਤਾਰ ਵਿਕਾਸ ਅਤੇ ਜਨਸੇਵਾ ਲਈ ਇੱਕਜੁਟ ਹੋਕੇ ਅੱਗੇ ਵੱਧ ਰਹੀ ਹੈ।
ਕੁਮਾਰੀ ਆਰਤੀ ਸਿੰਘ ਰਾਓ ਨੇ ਇਹ ਵੀ ਕਿਹਾ ਕਿ ਇਹ ਮਾਣ ਦਾ ਵਿਸ਼ਾ ਹੈ ਕਿ ਦੇਸ਼ ਨੂੰ ਆਜਾਦੀ ਪਾਉਣ ਵਿੱਚ ਸਾਡੇ ਵੀਰ ਸੁਤੰਤਰਤਾ ਸੇਨਾਨਿਆਂ ਦਾ ਯੋਗਦਾਨ ਰਿਹਾ ਅਤੇ ਆਜਾਦੀ ਨੂੰ ਬਣਾਏ ਰੱਖਣ ਵਿੱਚ ਵੀ ਦੇਸ਼ ਦੇ ਵੀਰ ਬਾਂਕੁਰਾਂ ਦਾ ਅਤੁਲਨੀਅ ਯੋਗਦਾਨ ਰਿਹਾ ਹੈ। ਦੇਸ਼ ਦੀ ਸੇਨਾਵਾਂ ਵਿੱਚ ਹਰ ਦਸਵਾਂ ਸੈਨਿਕ ਹਰਿਆਣਾ ਤੋਂ ਹੈ ਅਤੇ ਰੇਵਾੜੀ ਜ਼ਿਲ੍ਹੇ ਦੇ ਸੈਨਿਕਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ।
ਇਸ ਮੌਕੇ 'ਤੇੇ ਵਿਧਾਇਕ ਲੱਛਮਣ ਸਿੰਘ ਯਾਦਵ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਣ ਕੁਮਾਰ, ਕੋਸਲੀ ਦੇ ਵਿਧਾਇਕ ਅਨਿਲ ਯਾਦਵ ਅਤੇ ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ ਨੇ ਵੀਰ ਸ਼ਹੀਦਾਂ ਦੇ ਮਾਣਯੋਗ ਇਤਿਹਾਸ ਨੂੰ ਯਾਦ ਕਰਦੇ ਹੋਏ ਯੁਵਾ ਪੀਢੀ ਨੂੰ ਕੌਮ ਹੱਕ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।