ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਉਦਯਮਿਤਾ ਵਿਸ਼ੇ ‘ਤੇ ਸੈਮੀਨਾਰ
ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਐਂਡ ਕਾਮਰਸ ਵੱਲੋਂ ਉਦਯਮਿਤਾ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਗਿੱਲ, ਵਿਭਾਗ ਮੁਖੀ ਡਾ. ਪਾਰੁਲ ਖੰਨਾ ਅਤੇ ਗੈਸਟ ਲੈਕਚਰ ਕਮੇਟੀ ਮੁਖੀ ਡਾ. ਦਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ ‘ਚ ਹੋਇਆ।

ਸੈਮੀਨਾਰ ‘ਚ ਮੁੱਖ ਵਕਤਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਸੀਨੀਅਰ ਪ੍ਰੋਫੈਸਰ ਡਾ. ਬੀ.ਬੀ. ਗੋਇਲ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯਮਿਤਾ ਦੀਆਂ ਮੂਲ ਗੱਲਾਂ ਦੱਸੀਆਂ। ਉਨ੍ਹਾਂ ਕਿਹਾ ਕਿ ਉਦਯਮਿਤਾ ਵਿੱਚ ਜੋਖ਼ਮ ਚੁੱਕਣਾ, ਨਵੇਂ ਵਿਚਾਰਾਂ ਨੂੰ ਅਪਣਾਉਣਾ ਅਤੇ ਉਨ੍ਹਾਂ ਨੂੰ ਸਫਲ ਬਣਾਉਣਾ ਜ਼ਰੂਰੀ ਹੈ।
ਡਾ. ਗੋਇਲ ਨੇ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਨਿਖਾਰਨ, ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣ ਤੇ ਫ਼ੈਸਲੇ ਲੈਂਦੇ ਸਮੇਂ ਭਾਵੁਕ ਨਾ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਨੈਤਿਕਤਾ, ਧੀਰਜ ਅਤੇ ਮਹਿਨਤ ਨੂੰ ਸਫਲਤਾ ਦੀ ਕੁੰਜੀ ਦੱਸਿਆ।
ਉਨ੍ਹਾਂ ਨੇ ਵਿੱਤੀ ਸੀਮਾਵਾਂ, ਬਾਜ਼ਾਰ ਦੀ ਮੁਕਾਬਲਾ ਬਾਜ਼ੀ ਤੇ ਅਨਿਸ਼ਚਿਤਤਾ ਵਰਗੀਆਂ ਚੁਣੌਤੀਆਂ ‘ਤੇ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਪਾਰ ਕਰਨ ਦੇ ਤਰੀਕੇ ਦੱਸੇ।
ਅੰਤ ‘ਚ ਵਿਭਾਗ ਵੱਲੋਂ ਡਾ. ਗੋਇਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀ ਵੀ ਹਾਜ਼ਰ ਸਨ।