ਹੈਬੋਵਾਲ ਸਕੂਲ ਵਲੋਂ ਜੋਨਲ ਪੱਧਰੀ ਖੇਡਾਂ ਚ ਝੰਡੀ ਬਰਕਰਾਰ ਰੱਖਣ 'ਤੇ ਵੱਖ-ਵੱਖ ਵਰਗਾਂ ਵਲੋਂ ਵਧਾਈਆਂ

ਗੜ੍ਹਸ਼ੰਕਰ- ਸਕੂਲ ਸਿੱਖਿਆ ਵਿਭਾਗ ਵਲੋਂ ਆਯੋਜਿਤ ਜੋਨ ਪੱਧਰੀ ਖੇਡਾਂ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਸਮਾਪਤ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਚੰਦ ਡੀ.ਪੀ.ਈ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈਬੋਵਾਲ ਦੀਆਂ ਖੋ ਖੋ 14 ਅਤੇ 17 ਸਾਲਾ ਵਰਗ ਲੜਕੀਆਂ, ਖੋ ਖੋ 14 ਅਤੇ 17 ਸਾਲਾ ਵਰਗ ਲੜਕੇ ,ਕਬੱਡੀ 17 ਅਤੇ 19 ਸਾਲਾ ਵਰਗ ਲੜਕੀਆਂ, ਕਬੱਡੀ 14, 17 ਅਤੇ 19 ਸਾਲਾ ਵਰਗ ਲੜਕੇ, ਬੈਡਮਿੰਟਨ 19 ਸਾਲਾ ਵਰਗ ਲੜਕੇ, ਵਾਲੀਵਾਲ 17 ਸਾਲਾ ਵਰਗ ਲੜਕੇ, ਰੱਸਾਕਸ਼ੀ 17 ਸਾਲਾ ਵਰਗ ਲੜਕੇ, ਯੋਗਾ 14 ਸਾਲਾ ਵਰਗ ਲੜਕੀਆਂ ਨੇ ਭਾਗ ਲਿਆ।

ਇਹਨਾਂ ਮੁਕਾਬਲਿਆਂ ਵਿੱਚ ਖੋ ਖੋ 14 ਅਤੇ 17 ਸਾਲਾ ਵਰਗ ਲੜਕੀਆਂ ,ਖੋ ਖੋ 14 ਤੇ 17 ਸਾਲਾਂ ਵਰਗ ਲੜਕੇ, ਕਬੱਡੀ 17 ਅਤੇ 19 ਸਾਲਾ ਵਰਗ ਲੜਕੀਆਂ ਨੇ ਜੋਨਲ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ 17 ਅਤੇ 19 ਸਾਲਾਂ ਵਰਗ ਲੜਕਿਆਂ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। 
ਯੋਗਾ 14 ਸਾਲਾ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਪਿਛਲੇ ਸਾਲਾਂ ਵਾਂਗ ਸਮੁੱਚੀ ਜਿੱਤ ਬਰਕਰਾਰ ਰੱਖੀ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਕਿਰਪਾਲ ਸਿੰਘ ਅਤੇ ਸਕੂਲ ਇੰਚਾਰਜ ਰਾਜ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿਛਲੇ 15 ਸਾਲ ਤੋਂ ਜਿੱਤ ਬਰਕਰਾਰ ਰੱਖਣ ਤੇ ਵੱਖ ਵੱਖ ਪਿੰਡਾਂ ਦੀਆਂ ਸਖਸ਼ੀਅਤਾਂ, ਸਰਪੰਚਾਂ ਅਤੇ ਪੰਚਾਂ ਨੇ ਵਧਾਈ ਦਿੱਤੀ।
 ਸਰਪੰਚ ਦੀਪ ਕੁਮਾਰ ਹੈਬੋਵਾਲ, ਰਵਿੰਦਰ ਪੁਰੀ ਸਰਪੰਚ ਆਦਰਸ਼ ਨਗਰ ,ਸੁਰਿੰਦਰ ਸਿੰਘ ਸਰਪੰਚ ਅੰਬੇਦਕਰ ਨਗਰ, ਵਿਜੇ ਕੁਮਾਰ ਸਰਪੰਚ ਟੱਬਾ, ਸੰਤੋਖ ਰਾਮ ਸਰਪੰਚ ਸੇਖਵਾਲ, ਪ੍ਰਵੀਨ ਕੁਮਾਰੀ ਸਰਪੰਚ ਕਾਲੇਵਾਲ ਬੀਤ, ਰਣਜੀਤ ਸੂਦ ਸਰਪੰਚ ਸ਼੍ਰੀ ਖੁਰਾਲਗੜ੍ਹ ਸਾਹਿਬ,ਮਹਿੰਦਰ ਸਿੰਘ ਸਰਪੰਚ ਹਰਮਾ, ਬਿੱਲਾ ਕਸ਼ਯਪ ਕੰਬਾਲਾ, ਚੇਅਰਮੈਨ ਰਮੇਸ਼ ਕੁਮਾਰ ,ਹਰਨੇਕ ਸਿੰਘ ਟਰਾਂਸਪੋਰਟਰ, ਅਲੋਕ ਰਾਣਾ, ਮਹੇਸ਼ ਪੁਰੀ, ਪਿੰਕ ਰਾਜ ਪੁਰੀ, ਗੁਰੂ ਦੱਤ ਭਾਰਦਵਾਜ, ਬੀਰ ਸਿੰਘ ਹਰਮਾਂ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
 ਇਸ ਮੌਕੇ ਸਕੂਲ ਇੰਚਾਰਜ ਰਾਜ ਕੁਮਾਰ, ਅਮਰੀਕ ਸਿੰਘ ਦਿਆਲ, ਸੀਮਾ ਸੌਂਧੀ ,ਹਰਪਾਲ ਸਿੰਘ, ਰਣ ਬਹਾਦਰ, ਸੁਧੀਰ ਕੁਮਾਰ, ਸੁਖਵਿੰਦਰ ਕੌਰ, ਸ਼ਸ਼ੀ ਕਟਾਰੀਆ, ਤਜਿੰਦਰ ਸਿੰਘ ,ਕਮਲਜੀਤ ਸਿੰਘ, ਕੁਲਪ੍ਰੀਤ ਸਿੰਘ, ਸਪਨਾ ਸੋਨੀ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।