ਮਾਡਲ ਟਾਊਨ ਨਵਾਂਸ਼ਹਿਰ ਦੀਆਂ ਲੜਕੀਆਂ ਅਤੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ- ਸਾਵਣ ਮਹੀਨੇ ਦੇ ਸੰਬੰਧ ਵਿੱਚ ਨਵਾਂਸ਼ਹਿਰ ਦੇ ਮਾਡਲ ਟਾਊਨ ਦੁਰਗਾਪੁਰ ਰੋਡ ਗਲੀ ਨੰਬਰ ਪੰਜ ਅਤੇ ਸ਼ਿਵ ਮੰਦਰ ਗੁੱਗਾ ਮਾੜੀ ਮੰਦਰ ਭਜਨ ਮੰਡਲੀ ਨਵਾਂਸ਼ਹਿਰ ਦੀਆਂ ਲੜਕੀਆਂ ਤੇ ਔਰਤਾਂ ਨੇ ਇਕੱਠੀਆਂ ਹੋ ਕੇ ਚੰਡੀਗੜ੍ਹ ਰੋਡ ਤੇ ਇੱਕ ਪਾਰਟੀ ਪੈਲਸ ਵਿੱਚ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ।

ਇਹ ਜਾਣਕਾਰੀ ਦਿੰਦੇ ਹੋਏ ਸੁਨੀਤਾ ਲਾਂਬਾ ਅਤੇ ਤੇ ਸਪਨਾ ਵਰਮਾ ਨੇ ਦੱਸਿਆ ਕਿ ਇਸ ਮੌਕੇ ਸੋਲੋ ਡਾਂਸ ਗਿੱਧਾ ਭੰਗੜਾ ਆਦਿ ਪੇਸ਼ ਕੀਤੇ ਗਏ। ਉਹਨਾਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਔਰਤਾਂ ਦਾ ਤਿਉਹਾਰ ਹੈ ਜੋ ਕਿ ਪੂਰੇ ਪੰਜਾਬ ਵਿੱਚ ਬੜੇ ਉਤਸ਼ਾਹ ਨਾ ਮਨਾਇਆ ਜਾਂਦਾ ਹੈ।
ਇਸ ਮੌਕੇ ਨਿਰਮਲ ਕੌਰ, ਸਪਨਾ ਵਰਮਾ, ਹਰਵਿੰਦਰ ਕੌਰ, ਸੁਨੀਤਾ ਰਾਣੀ ਲਾਂਬਾ, ਰੰਜਨਾ, ਜਸ਼ਨ ਵਰਮਾ, ਆਸ਼ਾ ਰਾਣੀ, ਕੁਲਵਿੰਦਰ ਕੌਰ, ਜੋਤੀ, ਮੀਨੂ, ਸੰਤੋਸ਼, ਸਰੋਜ ਰਾਣੀ, ਸੀਤਾ ਰਾਣੀ, ਰਾਜਵੰਤ ਕੌਰ ਪਿੰਕੀ, ਡਾਕਟਰ ਜੋਤੀ, ਮਨਜੀਤ ਕੌਰ, ਸੁਨੇਹਾਂ, ਜਗਦੇਵ ਕੌਰ, ਮੇਗਾ, ਹਰਸਿਮਰਨ, ਕੌਰ ਸਰੋਜ, ਗਗਨ, ਰਾਜੀ, ਰਜਨੀ ਆਦਿ ਹਾਜ਼ਰ ਸਨ।