ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸੰਗਤਾਂ ਨੂੰ ਕਰਵਾਏ ਗਏ ਸ੍ਰੀ ਮੁਕਤਸਰ ਸਾਹਿਬ ਦੇ ਦਰਸ਼ਨ

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਧਾਮਾਂ ਦੀ ਯਾਤਰਾ ਲਈ ਇਲਾਕੇ ਦੀਆਂ ਸੰਗਤਾਂ ਦਾ ਇਕ ਵੱਡਾ ਜਥਾ ਭੇਜਿਆ ਗਿਆ। ਇਸ ਜਥੇ ਵਿੱਚ 164 ਮੈਂਬਰ ਮੌਜੂਦ ਸਨ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ 164 ਮੈਂਬਰਾਂ ਦਾ ਇਹ ਜੱਥਾ ਕੱਲ ਸਵੇਰੇ ਅੰਮ੍ਰਿਤ ਵੇਲੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਦਫਤਰ ਤੋਂ ਤਿੰਨ ਬੱਸਾਂ ਰਾਹੀਂ ਰਵਾਨਾ ਹੋਇਆ। ਨਵਾਂ ਸ਼ਹਿਰ ਤੋਂ ਚੱਲ ਕੇ ਸੰਗਤਾਂ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਅਸਥਾਨ ਸਰਾਏ ਨਾਗਾ ਵਿਖੇ ਪਹੁੰਚੀਆਂ ਜਿੱਥੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਬੰਧਕ ਬਾਬਾ ਹਰਦੀਪ ਸਿੰਘ ਵੱਲੋਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ।

ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੁਕਤਸਰ ਸਾਹਿਬ ਵਲੋਂ ਸੁਰਿੰਦਰ ਸਿੰਘ ਗਰੋਵਰ, ਪ੍ਰੀਤਮ ਸਿੰਘ ਜੇ ਈ, ਅਤੇ ਸੁਰਿੰਦਰ ਸਿੰਘ ਵੀ ਹਾਜਰ ਸਨ। ਇਸ ਉਪਰੰਤ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੀਆਂ ਜਿੱਥੇ ਕਿ  ਗੁਰਦੁਆਰਾ ਟੁੱਟੀ ਗੰਢੀ ਦਰਬਾਰ ਸਾਹਿਬ, ਗੁ: ਤੰਬੂ ਸਾਹਿਬ,  ਗੁ: ਮਾਤਾ ਭਾਗੋ ਜੀ ਅਤੇ ਗੁਰਦੁਆਰਾ ਸ਼ਹੀਦ ਗੰਜ ਦੇ ਦਰਸ਼ਨ ਕੀਤੇ ।ਉਪਰੰਤ ਬੱਸਾਂ ਰਾਹੀਂ ਸ਼ਹਿਰ ਤੋਂ ਬਾਹਰ ਸਥਿਤ ਗੁਰਦੁਆਰਾ ਰਕਾਬ ਗੰਜ ਅਤੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਈਆਂ।  ਇਥੋਂ ਹਾਜਰੀ ਲਗਾਉਣ ਉਪਰੰਤ ਸੰਗਤਾਂ ਜੈਤੋਂ ਵਿਖੇ ਪਹੁੰਚੀਆਂ  ਜਿੱਥੇ ਕਿ ਗੁਰਦੁਆਰਾ ਗੁਰੂ ਕੀ ਢਾਬ ਅਤੇ ਗੁਰਦੁਆਰਾ ਗੰਗ ਸਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਯਾਤਰਾ ਦੇ ਅੰਤਿਮ ਪੜਾਅ ਤੇ ਸੰਗਤਾਂ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਜੀ ਵਿਖੇ ਹਾਜਰੀ ਲਗਵਾਈ ਗਈ। ਬੇਹਦ ਗਰਮੀ ਦੇ ਬਾਵਜੂਦ ਸੰਗਤਾਂ ਦੇ ਉਤਸਾਹ ਵਿੱਚ ਕੋਈ ਕਮੀ ਨਹੀਂ ਸੀ ਨਜਰ ਆ ਰਹੀ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਯਾਤਰਾ ਸਫਲਤਾ ਪੂਰਕ ਸੰਪੂਰਨ ਹੋਈ। ਦੇਰ ਰਾਤ ਸੰਗਤਾਂ ਦਰਸ਼ਨ ਕਰਕੇ ਵਾਪਸ ਪਰਤ ਆਈਆਂ। 
ਇਸ ਯਾਤਰਾ ਵਿੱਚ ਅਲੱਗ ਅਲੱਗ ਪਿੰਡਾਂ ਤੋਂ ਸੰਗਤਾਂ ਸ਼ਾਮਿਲ ਸਨ ਜਿਨਾਂ ਸੰਗਤਾਂ ਵਿੱਚ ਜਗਜੀਤ ਸਿੰਘ ਬਾਟਾ, ਕੁਲਜੀਤ ਸਿੰਘ ਖਾਲਸਾ, ਹਰਦੀਪ ਸਿੰਘ ਗੜ ਪਧਾਣਾ, ਬਲਦੇਵ ਸਿੰਘ ਯੂ ਕੇ ਬੈਂਕ, ਦਿਲਬਾਗ ਸਿੰਘ ਉਸਮਾਨਪੁਰ,  ਅਮਰਜੀਤ ਪਰਮਾਰ ਕਰਨਾਨਾ, ਮਾਸਟਰ ਜੋਗਾ ਸਿੰਘ ਰਾਹੋ, ਜੋਗਿੰਦਰ ਸਿੰਘ ਰਾਹੋਂ ਦਲਜੀਤ ਕੌਰ ਮੌਜੋਵਾਲ ਮਜਾਰਾ, ਜੁਝਾਰ ਸਿੰਘ ਮੌਜੋਵਾਲ ਮਜਾਰਾ, ਗੁਰਚਰਨ ਸਿੰਘ ਪਾਬਲਾ,  ਦਲਜੀਤ ਸਿੰਘ ਬਡਵਾਲ, ਦਲਜੀਤ ਸਿੰਘ ਸੈਣੀ, ਸਤਨਾਮ ਸਿੰਘ ਗੁਲਾਟੀ, ਹਰਜੀਤ ਸਿੰਘ ਭਾਟੀਆ ਮਹਿੰਦਰ ਸਿੰਘ ਜਲਵਾਹਾ, ਪਰਮਜੀਤ ਸਿੰਘ ਪੁੰਗਲੀਆ, ਸੁੱਚਾ ਸਿੰਘ, ਬਲਦੇਵ ਸਿੰਘ ਐਸ ਡੀ ਓ, ਮਾਤਾ ਸਵਰਨ ਕੌਰ ਖਾਲਸਾ, ਜਸਵਿੰਦਰ ਕੌਰ ਢੱਲ, ਗਿਆਨ ਸਿੰਘ, ਸੁਖਦੇਵ ਸਿੰਘ ਬੀ ਐਸ ਐਨ ਐਲ, ਅਮਰੀਕ ਸਿੰਘ ਬਛੌੜੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।