ਐਸ ਕੇ ਐੱਮ ਪੰਜਾਬ ਦੇ ਸੱਦੇ ਤੇ ਡੀ ਸੀ ਦਫਤਰ ਹੁਸ਼ਿਆਰਪੁਰ ਦੇ ਸਾਹਮਣੇ ਲਗਾਏ ਗਏ ਧਰਨੇ ਵਿੱਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ
ਗੜ੍ਹਸ਼ੰਕਰ - ਅੱਜ ਐਸ.ਕੇ.ਐਮ ਪੰਜਾਬ ਦੇ ਸੱਦੇ ਉੱਤੇ ਡੀ.ਸੀ. ਦਫ਼ਤਰ ਹੁਸ਼ਿਆਰਪੁਰ ਦੇ ਸਾਹਮਣੇ ਲਗਾਏ ਗਏ ਧਰਨੇ ਵਿੱਚ ਵੱਢੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ।ਇਸ ਧਰਨੇ ਵਿੱਚ ਕਿਸਾਨ ਕਮੇਟੀ ਦੋਆਬਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਬੀ.ਕੇ.ਯੂ ਕਾਦੀਆਂ, ਬੀ.ਕੇ.ਯੂ ਰਾਜੇਵਾਲ, ਦੁਆਬਾ ਕਿਸਾਨ ਕਮੇਟੀ ਦੋਆਬਾ, ਨੋਜਵਾਨ ਕਿਸਾਨ ਮਜ਼ਦੂਰ ਕਮੇਟੀ ਸ਼ਹੀਦਾਂ ਅਤੇ ਸੀਟੂ ਨੇ ਸ਼ਮੂਲੀਅਤ ਕੀਤੀ ।

ਇਹ ਧਰਨਾ ਝੋਨੇ ਦੀ ਸਚਾਰੂ ਖਰੀਦ ਕਰਾਉਣ ਲਈ, ਲਾਏ ਜਾ ਰਹੇ ਕੱਟ ਬੰਦ ਕਰਵਾਉਣ ਲਈ ਅਤੇ ਡੀ.ਏ.ਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ 12 ਘੰਟੇ ਡਿਊਟੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਤਨਖਾਹਾ ਵਿੱਚ ਵਾਧਾ ਕੀਤਾ ਜਾਵੇ, ਲਈ ਲਗਾਇਆ ਗਿਆ ਸੀ। ਅੱਜ ਦੇ ਘਿਰਾਓ ਵਿੱਚ ਸ਼ਾਮਲ ਆਗੂ ਹਰਬੰਸ ਸਿੰਘ ਸੰਘਾ, ਕਾਮਰੇਡ ਗੁਰਮੇਸ਼ ਸਿੰਘ, ਦਵਿੰਦਰ ਸਿੰਘ ਕਕੋਂ, ਸਤਪਾਲ ਸਿੰਘ ਮਿਰਜਾਪੁਰ, ਪਵਿੱਤਰ ਸਿੰਘ ਧੁੱਗਾ, ਮਲਕੀਤ ਸਿੰਘ ਖਾਨਪੁਰ, ਹਰਮੇਸ਼ ਸਿਘ ਢੇਸੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮਟੂ, ਚਰਨਜੀਤ ਸਿੰਘ ਭਿੰਡਰ, ਸੁਖਦੇਵ ਸਿੰਘ ਕਾਹਰੀ, ਕਿਸ਼ਨ ਸਿੰਘ ਗੜੂਲੀ, ਭੁਪਿਦੰਰ ਸਿੰਘ ਭੂੰਗਾ, ਮਹਿੰਦਰ ਕੁਮਾਰ ਸੀਟੂ, ਜਨਵਾਦੀ ਇਸਤਰੀ ਸਭਾ ਦੇ ਪ੍ਰਧਾਨ ਨੀਲਮ ਰਾਣੀ, ਕੁਲਭੂ਼ਸਨ ਕੁਮਾਰ ਮਹਿੰਦਵਾਣੀ ਅਤੇ ਤਲਵਿਦੰਰ ਸਿੰਘ ਚੌਲਾਂਗ ਆਦਿ।