
ਉੱਘੇ ਸਮਾਜਸੇਵੀ ਅਤੇ ਅੰਬੇਡਕਰਵਾਦੀ ਸ਼ਿਵਾਜੀ ਧਾਰੀਵਾਲ ਅਧਿਕਾਰ ਸੰਘਰਸ਼ ਪਾਰਟੀ ਦੇ ਸਰਵਸੰਮਤੀ ਨਾਲ ਜਿਲ੍ਹਾ ਪ੍ਰਧਾਨ ਨਿਯੁਕਤ
ਪਟਿਆਲਾ- ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਭਿੰਡਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਜਿਲ੍ਹਾ ਪ੍ਰਧਾਨ ਦੀ ਚੋਣ ਕਰਨ ਸਬੰਧੀ ਇੱਕ ਮੀਟਿੰਗ ਬਾਰਾਂਦਰੀ ਵਿਖੇ ਸੁਰਜੀਤ ਸਿੰਘ ਨਾਹਰ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ।
ਪਟਿਆਲਾ- ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਭਿੰਡਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਜਿਲ੍ਹਾ ਪ੍ਰਧਾਨ ਦੀ ਚੋਣ ਕਰਨ ਸਬੰਧੀ ਇੱਕ ਮੀਟਿੰਗ ਬਾਰਾਂਦਰੀ ਵਿਖੇ ਸੁਰਜੀਤ ਸਿੰਘ ਨਾਹਰ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ।
ਜਿਸ ਵਿੱਚ ਜਗਦੀਸ਼ ਘਨੌਰ ਮੀਤ ਪ੍ਰਧਾਨ ਪੰਜਾਬ ਵੱਲੋਂ ਵੀ ਸ਼ਮੂਲਿਅਤ ਕੀਤੀ ਗਈ। ਇਸ ਦੌਰਾਨ ਪਾਰਟੀ ਦੀ ਜਿਲ੍ਹਾ ਇਕਾਈ ਦੇ ਗਠਨ ਕਰਨ ਲਈ ਉੱਘੇ ਸਮਾਜਸੇਵੀ ਅਤੇ ਅੰਬੇਡਕਰਵਾਦੀ ਸ਼ਿਵਾਜੀ ਧਾਰੀਵਾਲ ਦੀ ਸਰਵ ਸੰਮਤੀ ਨਾਲ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ।
ਇਸ ਮੌਕੇ ਸੁਰਜੀਤ ਸਿੰਘ ਨਾਹਰ ਅਤੇ ਜਗਦੀਸ਼ ਸਿੰਘ ਘਨੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਉਨ੍ਹਾਂ ਦੀ ਜਨਸੰਖਿਆ ਅਨੁਸਾਰ ਬਰਾਬਰ ਅਧਿਕਾਰਾਂ ਦੀ ਪ੍ਰਾਪਤੀ ਕਰਵਾਉਣਾ ਅਤੇ ਵਾਂਝੇ ਸੋਸ਼ਿਤ ਸਮਾਜ, ਮਜ਼ਦੂਰ, ਕਿਸਾਨ, ਮਹਿਲਾਵਾਂ ਦੇ ਸਸ਼ਕਤੀਕਰਨ, ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਬਿਹਤਰੀ, ਲੋਕਤੰਤਰ ਦੀ ਮਜ਼ਬੂਤੀ, ਬਰਾਬਰ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਆਦਿ ਅਧਿਕਾਰ ਸੰਘਰਸ਼ ਪਾਰਟੀ ਦੇ ਉਦੇਸ਼ ਹਨ।
ਉਨ੍ਹਾਂ ਕਿਹਾ ਕਿ ਸ਼ਿਵਾਜੀ ਧਾਰੀਵਾਲ ਦੇ ਵਿਚਾਰ ਪਾਰਟੀ ਦੀ ਵਿਚਾਰਧਾਰਾ ਨਾਲ ਮਿਲਦੇ –ਜੁਲਦੇ ਹਨ। ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਆਪਣਾ ਬਣਦਾ ਯੋਗਦਾਨ ਪਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਆ ਰਹੇ ਹਨ। ਜਿਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਸ਼ਿਵਾਜੀ ਧਾਰੀਵਾਲ ਨੇ ਸੀਨੀਅਰ ਆਗੂਆਂ ਨੂੰ ਯਕੀਨ ਦਵਾਇਆ ਕਿ ਉਹ ਜਲਦ ਹੀ ਜਿਲ੍ਹਾ ਪੱਧਰ ਤੇ ਬਾਕੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨਗੇ ਅਤੇ ਹਮੇਸ਼ਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਪਾਰਟੀ ਹਿੱਤ ਕਾਰਜਾਂ ਨੂੰ ਸਮਰਪਿਤ ਰਹਿਣਗੇ। ਇਸ ਮੌਕੇ ਜਗਦੀਸ਼ ਸਿੰਘ ਘਨੌਰ, ਮਾਸਟਰ ਲਾਭ ਸਿੰਘ, ਅਵਤਾਰ ਸਿੰਘ ਚਮਤਕਾਰ, ਨੋਰੰਗ ਸਿੰਘ, ਮਾਸਟਰ ਗੁਰਬਚਨ ਸਿੰਘ, ਸਵਰਨ ਸਿੰਘ ਚਲਹੇੜੀ ਆਦਿ ਵੀ ਹਾਜਰ ਸਨ।
