8 ਅਗਸਤ ਨੂੰ ਡੀ.ਸੀ. ਦਫਤਰ ਪਟਿਆਲਾ ਦੇ ਧਰਨਾ ਦੇਣ ਦਾ ਐਲਾਨ

ਪਟਿਆਲਾ 06 ਅਗਸਤ 2025 : ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕਰਦਿਆਂ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਸੂਬਾ ਆਗੂ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਹੋਰ ਸਾਥੀ ਨੁਮਾਇੰਦਿਆ ਨੇ ਇੱਕ ਸਾਂਝਾ ਪ੍ਰੈਸ ਨੋਟ ਜਾਰੀ ਕਰਕੇ ਮੰਗ ਕੀਤੀ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀਆਂ ਬਹੁਤ ਡਵੀਜਨਾਂ ਦੀਆਂ ਰੇਜਾਂ ਵਿੱਚ ਇਸ ਅਦਾਰੇ ਅਧੀਨ ਕੰਮ ਕਰਦੇ ਮਿਹਨਤਕਸ਼ ਕਿਰਤੀ ਦਿਹਾੜੀਦਾਰ ਕਾਮਿਆਂ ਨੂੰ ਅਪ੍ਰੈਨ 2025 ਤੋਂ ਵੀ ਕੀਤੇ ਗਏ ਕੰਮ ਦੀਆਂ ਤਨਖਾਹਾਂ ਨਸੀਬ ਨਹੀਂ ਹੋਈਆਂ।

ਕਿਰਤੀ ਕਾਮਿਆਂ ਨੂੰ ਤਨਖਾਹਾਂ ਮਿਲਣ ਕਰਕੇ ਆਪਣੇ ਘਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਕਈ ਕਿਰਤੀ ਅਜਿਹੇ ਹਨ ਜਿਨ੍ਹਾਂ ਨੇ ਨਾ ਤਾਂ ਅਜੇ ਤੱਕ ਕਣਕ ਖਰੀਦ ਸਕੇ ਹਨ। ਹੋਰ ਦੁੱਧ ਤੇ ਚਾਹ ਪੱਤੀ ਰੋਜਾਨਾ ਵਰਤੋ ਵਾਲੀਆਂ ਚੀਜਾਂ ਨਾਲ ਆਪਣੇ ਸਿਰ ਤੇ ਕਰਜਾ ਚੜ੍ਹ ਗਿਆ ਹੈ। ਕਾਮੇ ਆਰਥਿਕ ਤੰਗੀ ਦਾ ਸ਼ਿਕਾਰ ਹੋ ਚੁੱਕੇ ਹਨ। 
ਹੁਣ ਕੋਈ ਇਹਨਾਂ ਕਾਮਿਆ ਉਧਾਰ ਚੀਜ ਵੀ ਨਹੀਂ ਦਿੰਦਾ। ਜਿਸ ਕਰਕੇ ਸਮੂਹ ਕਿਰਤੀ ਕਾਮਿਆਂ ਦੇ ਮਨਾ ਵਿੱਚ ਬਹੁਤ ਜਿਆਦਾ ਵਿਆਪਕ ਰੋਸ ਹੈ। ਰੱਖੜੀ ਦਾ ਤਿਉਹਾਰ ਹੈ, ਸਰਕਾਰ ਜਾਂ ਮੰਤਰੀ ਸਾਰ ਨਹੀਂ ਲੈ ਰਹੇ। ਜਿਸ ਦੇ ਮੱਦੇ ਨਜ਼ਰ 8 ਅਗਸਤ 2025 ਨੂੰ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਰੋਸ ਰੈਲੀ ਕਰਕੇ ਇੱਕ ਮੰਗ ਪੱਤਰ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਦੇ ਝੰਡੇ ਹੇਠ ਇਕੱਠੇ ਹੋ ਕੇ ਦਿੱਤਾ ਜਾਵੇਗਾ। 
ਅਗਰ ਕਿਸੇ ਕਿਰਤੀ ਕਾਮੇ ਦਾ ਕੋਈ ਨੁਕਸਾਨ ਜਾਂ ਕੋਈ ਅਣ ਸੁਖਾਵੀ ਘਟਨਾ ਵਾਪਰਦੀ ਹੈ ਤਾਂ ਸਰਕਾਰ ਇਸ ਦੀ ਜਿੰਮੇਵਾਰ ਹੋਵੇਗੀ। ਇਸ ਮੌਕੇ ਹਾਜਰ ਬੁਲਾਰੇ ਕਰਨੈਲ ਕੌਰ, ਲਾਜਵੰਤ ਸਮਾਣਾ, ਕੁਲਵੰਤ ਸੂਰੀ ਨਾਭਾ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਲੋਚਮਾ, ਰਾਜਪੁਰਾ, ਇੰਦਰ ਘੱਗਾ, ਹਰਚਰਨ ਸਿੰਘ, ਪਰਮਜੀਤ ਕੌਰ ਸਰਹਿੰਦ, ਬਲਵਿੰਦਰ ਕੌਰ ਮੁਹਾਲੀ, ਸਤਨਾਮ ਬਨੂੜ, ਗੁਰਪ੍ਰੀਤ, ਬੇਅੰਤ ਸਿੰਘ, ਅਮਰਜੀਤ ਭਾਦਸੋਂ, ਆਦਿ ਹਾਜਰ ਸਨ।