ਮਾੜੀਆਂ ਸੜਕਾਂ ਅਤੇ ਸੜਕਾਂ ਵਿੱਚ ਬਣੇ ਟੋਏ ਬਣ ਰਹੇ ਹਨ ਡਰਾਈਵਰਾਂ ਲਈ ਭਾਰੀ ਮੁਸੀਬਤ

ਐਸ ਏ ਐਸ ਨਗਰ, 23 ਸਤੰਬਰ- ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼ 8 ਅਤੇ ਫੇਜ਼ 5 ਜਾਹੀ ਮਾਜਰਾ ਰੋਡ ਤੋਂ ਏਅਰਪੋਰਟ ਰੋਡ ਨੂੰ ਜਾਣ ਵਾਲੀ ਸੜਕ ਤੇ ਸੋਮਵਾਰ ਨੂੰ ਸਾਮਾਨ ਨਾਲ ਭਰੀ ਗੱਡੀ ਸੜਕ ਦੇ ਵਿਚਕਾਰ ਟੋਏ ਵਿੱਚ ਫਸ ਗਈ। ਇਸ ਮੌਕੇ ਗੱਡੀ ਦੇ ਡਰਾਈਵਰ ਰੋਹਿਤ ਦਾ ਕਹਿਣਾ ਹੈ ਕਿ ਉਹ ਦੇਰ ਸ਼ਾਮ ਉਦਯੋਗਿਕ ਖੇਤਰ ਤੋਂ ਗੱਡੀ ਭਰ ਕੇ ਚੰਡੀਗੜ੍ਹ ਜਾ ਰਿਹਾ ਸੀ, ਕਿ ਇਸ ਦੌਰਾਨ 9 ਵਜੇ ਦੇ ਕਰੀਬ ਉਸ ਦੀ ਗੱਡੀ ਪੀ ਟੀ ਐਲ ਚੌਕ ਨੇੜੇ ਸੜਕ ਵਿੱਚ ਬਣੇ ਟੋਏ ਵਿੱਚ ਫਸ ਗਈ।

ਉਸ ਨੇ ਦੱਸਿਆ ਕਿ ਪਹਿਲਾਂ ਉਸ ਵੱਲੋਂ ਗੱਡੀ ਨੂੰ ਕੱਢਣ ਲਈ ਬਹੁਤ ਜਦੋ-ਜਹਿਦ ਕੀਤੀ, ਪਰ ਜਦੋਂ ਗੱਡੀ ਨਹੀਂ ਨਿਕਲੀ ਤਾਂ ਉਸ ਨੇ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪੀਸੀਆਰ ਪਾਰਟੀ ਪਹੁੰਚੀ, ਪਰ ਕੋਈ ਮਦਦ ਕਰਨ ਦੀ ਬਜਾਏ, ਇਹ ਕਹਿ ਕੇ ਚਲੇ ਗਏ ਕਿ ਜਦੋਂ ਗੱਡੀ ਨਿਕਲ ਜਾਵੇ ਤਾਂ ਦੱਸ ਦੇਣਾ। ਡ
ਰਾਈਵਰ ਰਾਤ ਦੇ 11 ਵਜੇ ਤੱਕ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦਾ ਰਿਹਾ, ਪਰ ਸਮਾਂ ਜਿਆਦਾ ਹੋਣ ਕਾਰਨ ਕੋਈ ਵੀ ਵੱਡੀ ਗੱਡੀ ਵਾਲਾ ਮਦਦ ਲਈ ਨਹੀਂ ਪਹੁੰਚਿਆ। ਡਰਾਈਵਰ ਨੇ ਦੱਸਿਆ ਕਿ ਇਸ ਦੌਰਾਨ ਕੁਝ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸਨ, ਜਿਨ੍ਹਾਂ ਨੇ ਮਦਦ ਕਰਨ ਸੰਬੰਧੀ ਪੁੱਛਿਆ ਅਤੇ ਕੁਝ ਸਮੇਂ ਬਾਅਦ ਜੇਸੀਬੀ ਲਿਆ ਕੇ ਉਸ ਦੀ ਗੱਡੀ ਨੂੰ ਟੋਏ ਵਿੱਚੋਂ ਬਾਹਰ ਕੱਢਿਆ। 
ਡਰਾਈਵਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਉਦਯੋਗਿਕ ਖੇਤਰ ਵਿੱਚ ਬਾਹਰੋਂ ਆਉਣ ਵਾਲੇ ਵੱਡੇ ਵਾਹਨ ਚਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਪਣੀਆਂ ਗੱਡੀਆਂ ਵਿੱਚ ਭਰਿਆ ਸਾਮਾਨ ਸਮੇਂ ਸਿਰ ਪਹੁੰਚਾ ਸਕਣ।