ਰਾਮ ਲੀਲਾ ਦੇ ਦੂਜੇ ਦਿਨ ਸਰਵਣ ਵਧ ਦਾ ਪ੍ਰਸੰਗ ਪੇਸ਼ ਕੀਤਾ
ਐਸ ਏ ਐਸ ਨਗਰ, 23 ਸਤੰਬਰ- ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਫੇਜ਼-1 ਮੁਹਾਲੀ ਵੱਲੋਂ ਰਾਮ ਲੀਲਾ ਦੇ ਦੂਜੇ ਦਿਨ ਰਤਨ ਗਰੁੱਪ ਆਫ ਕਾਲਜਿਜ, ਸੋਹਾਣਾ ਦੇ ਮੈਨੇਜਿੰਗ ਡਾਇਰੈਕਟਰ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਵੱਲੋਂ ਮਾਂ ਦੁਰਗਾ ਦੀ ਆਰਤੀ ਦੇ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਫਰੈਂਡਸ ਕਲੱਬ ਫੇਜ਼-1 ਮੁਹਾਲੀ ਦੇ ਅਹੁਦੇਦਾਰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਮੌਜੂਦ ਰਹੇ।

ਕਮੇਟੀ ਦੇ ਪ੍ਰੈਸ ਸਕੱਤਰ ਪ੍ਰਿੰਸ ਕੁਮਾਰ ਮਿੱਤਰ ਨੇ ਦੱਸਿਆ ਕਿ ਇਸ ਮੌਕੇ ਸਰਵਣ ਕੁਮਾਰ ਦੀ ਭੂਮਿਕਾ ਯਸ਼, ਉਹਨਾਂ ਦੇ ਮਾਤਾ-ਪਿਤਾ ਦੀ ਜਾਨੀ ਅਤੇ ਸ਼ਿਵਾਨੀ, ਰਾਜਾ ਦਸ਼ਰਥ ਦੀ ਜੁਗਨੂ, ਸੁਮੰਤ ਦੀ ਸੋਨੂ, ਗੁਰੂ ਵਸਿਸ਼ਠ ਦੀ ਆਯੁਸ਼, ਮੰਤਰੀਆਂ ਦੀਆਂ ਭੂਮਿਕਾਵਾਂ ਰੋਹਿਤ, ਮੋਨੂ, ਆਰੀਅਨ, ਆਨੰਦ ਅਤੇ ਰਣਜੀਤ ਅਰਮਾਨੀ ਨੇ ਨਿਭਾਈਆਂ।
ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਰਾਮ ਜਨਮ, ਤੜਕਾ ਵਧ ਅਤੇ ਹੋਰ ਪ੍ਰਮੁੱਖ ਪ੍ਰਸੰਗ ਮੰਚਿਤ ਕੀਤੇ ਜਾਣਗੇ।