ਜਾਨਵਰਾਂ ਦਾ ਕੱਟਣਾ ਖਤਰਨਾਕ - ਫਸਟ ਏਡ ਅਤੇ ਇਲਾਜ ਨਾ ਹੋਣਾ ਜਾਨ ਲੇਵਾ ਹੋਵੇਗਾ।

ਪਟਿਆਲਾ- ਭਾਰਤ ਵਿੱਚ ਹਰ ਸਾਲ 12/15 ਲੱਖ ਲੋਕਾਂ, ਬੱਚਿਆਂ ਅਤੇ ਨੋਜਵਾਨਾਂ ਨੂੰ ਕੁੱਤਿਆਂ, ਬਾਂਦਰਾਂ, ਬਿੱਲੀਆਂ, ਘਰੈਲੂ ਅਤੇ ਆਵਾਰਾ ਫਿਰਦੇ ਜਾਨਵਰਾਂ ਵਲੋਂ ਕਟਿਆ ਜਾਂ ਚੱਟਿਆ ਜਾਂਦਾ ਹੈ ਜਿਸ ਕਾਰਨ ਜੇਕਰ ਜਾਨਵਰਾਂ ਵਿੱਚ ਹਲਕਾਅ ਦੇ ਚਿੰਨ ਹੋਣ, ਤਾਂ ਜਿਸ ਇਨਸਾਨ ਜਾਂ ਜਾਨਵਰ ਨੂੰ ਹਲਕੇ ਜਾਨਵਰ ਨੇ ਕੱਟਿਆ ਜਾਂ ਚੱਟਿਆ ਜਾਂ ਜਾਨਵਰਾਂ ਦੀ ਲਾਰ ਜਾਂ ਧੁੱਕ ਇਨਸਾਨ ਦੇ ਕਿਸੇ ਜਖਮ ਤੇ ਲਗਿਆ ਹੋਵੇ। ਜੇਕਰ ਤੁਰੰਤ ਮੌਕੇ ਤੇ ਠੀਕ ਫਸਟ ਏਡ ਨਾ ਕੀਤੀ ਜਾਵੇ ਤਾਂ ਕੁੱਝ ਸਮੇਂ ਬਾਅਦ ਇਨਸਾਨ ਨੂੰ ਹਲਕਾਅ ਹੋ ਸਕਦੀ ਹੈ। ਹਲਕਾਅ ਦਾ ਇਲਾਜ ਨਹੀਂ ਹੈ। ਇਸ ਕਰਕੇ ਹਰ ਸਾਲ ਭਾਰਤ ਵਿੱਚ ਲੱਖਾ ਪੀੜਤਾਂ ਦੀਆਂ ਮੌਤਾਂ ਹਲਕਾਅ ਕਾਰਨ ਤੜਫ਼ ਤੜਫ਼ ਕੇ ਹੁੰਦੀਆਂ ਹਨ।

ਪਟਿਆਲਾ- ਭਾਰਤ ਵਿੱਚ ਹਰ ਸਾਲ 12/15 ਲੱਖ ਲੋਕਾਂ, ਬੱਚਿਆਂ ਅਤੇ ਨੋਜਵਾਨਾਂ ਨੂੰ ਕੁੱਤਿਆਂ, ਬਾਂਦਰਾਂ, ਬਿੱਲੀਆਂ, ਘਰੈਲੂ ਅਤੇ ਆਵਾਰਾ ਫਿਰਦੇ ਜਾਨਵਰਾਂ ਵਲੋਂ ਕਟਿਆ ਜਾਂ  ਚੱਟਿਆ ਜਾਂਦਾ ਹੈ ਜਿਸ ਕਾਰਨ ਜੇਕਰ ਜਾਨਵਰਾਂ ਵਿੱਚ ਹਲਕਾਅ ਦੇ ਚਿੰਨ ਹੋਣ, ਤਾਂ ਜਿਸ ਇਨਸਾਨ ਜਾਂ ਜਾਨਵਰ ਨੂੰ ਹਲਕੇ ਜਾਨਵਰ ਨੇ ਕੱਟਿਆ ਜਾਂ ਚੱਟਿਆ ਜਾਂ ਜਾਨਵਰਾਂ ਦੀ ਲਾਰ ਜਾਂ ਧੁੱਕ ਇਨਸਾਨ ਦੇ ਕਿਸੇ ਜਖਮ ਤੇ ਲਗਿਆ ਹੋਵੇ। ਜੇਕਰ ਤੁਰੰਤ ਮੌਕੇ ਤੇ ਠੀਕ ਫਸਟ ਏਡ ਨਾ ਕੀਤੀ ਜਾਵੇ ਤਾਂ ਕੁੱਝ ਸਮੇਂ ਬਾਅਦ ਇਨਸਾਨ ਨੂੰ ਹਲਕਾਅ ਹੋ ਸਕਦੀ ਹੈ। ਹਲਕਾਅ ਦਾ ਇਲਾਜ ਨਹੀਂ ਹੈ। ਇਸ ਕਰਕੇ ਹਰ ਸਾਲ ਭਾਰਤ ਵਿੱਚ ਲੱਖਾ ਪੀੜਤਾਂ ਦੀਆਂ ਮੌਤਾਂ ਹਲਕਾਅ ਕਾਰਨ ਤੜਫ਼ ਤੜਫ਼ ਕੇ ਹੁੰਦੀਆਂ ਹਨ।            
ਹਲਕਾਅ ਵਾਲੇ ਇਨਸਾਨ, ਬੱਚੇ, ਨੋਜਵਾਨ ਅਕਸਰ ਪਾਣੀ ਤੋਂ ਡਰਦੇ ਹਨ ਜਿਸ ਨੂੰ ਹਾਈਡਰੋਫੋਬੀਆ ਕਿਹਾ ਜਾਂਦਾ ਹੈ। ਅਜਿਹੇ ਇਨਸਾਨਾਂ ਦੀ ਆਵਾਜ਼ ਵਿੱਚ ਵੀ ਫਰਕ ਆ ਜਾਂਦਾ ਅਤੇ ਉਹ ਕੁੱਤੇ ਵਾਂਗ ਭੋਕਦੇ ਹਨ। ਉਹ ਆਪਣੇ ਹੱਥਾਂ, ਪੈਰਾਂ, ਕਪੜਿਆਂ ਜਾਂ ਨੇੜੇ ਦੀਆਂ ਚੀਜ਼ਾਂ ਨੂੰ ਦੰਦਾਂ ਨਾਲ ਚਬਾਉਂਦੇ ਹਨ। ਉਹ ਕਿਸੇ ਵੀ ਦਵਾਈ ਨਾਲ ਬੇਹੋਸ਼ ਨਹੀਂ ਹੋ ਸਕਦੇ। ਅਕਸਰ ਤੜਫ ਤੜਫ ਕੇ ਕੁਝ ਦਿਨਾਂ ਵਿੱਚ ਮਰ ਜਾਂਦੇ ਹਨ। ਜਾਨਵਰ ਵਲੋਂ ਪੀੜਤ ਦੇ ਜਿਸ ਅੰਗ ਤੋਂ ਕੱਟਿਆ ਹੈ, ਉਹ ਜ਼ਖ਼ਮ, ਪੀੜਤ ਦੇ ਦਿਮਾਗ ਤੋਂ ਕਿਤਨਾ ਦੂਰ ਹੈ, ਉਤਨਾ ਵੱਧ ਸਮਾਂ ਹਲਕਾਅ ਦੀ ਜ਼ਹਿਰ ਦਿਮਾਗ ਤੱਕ ਪਹੁੰਚਣ ਲਈ  ਲਗਦੀ ਹੈ।             
ਇਸ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਕੁੱਤਾ, ਬਿਲੀ, ਬਾਂਦਰ, ਨਿਊਲਾ, ਜੰਗਲੀਂ, ਪਾਲਤੂ ਜਾ ਆਵਾਰਾਂ ਜਾਨਵਰ ਕਿਸੇ ਨੂੰ ਕੱਟ ਲਵੇਂ ਤਾਂ ਉਸ ਕੱਟੀ ਚੱਟੀ ਜਾ ਜਾਨਵਰ ਦੇ ਮੂੰਹ ਵਿੱਚੋ ਨਿਕਲੀ ਝੰਗ ਲਗੀ ਹੋਵੇ ਤਾਂ ਉਸ ਥਾਂ ਨੂੰ 10 ਵਾਰ ਸਾਫ ਚਲਦੇ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਦਿਓ। ਪਰ ਜਖਮ ਜਾ ਸਾਬਣ ਪਾਣੀ ਨੂੰ ਆਪਣੇ ਹੱਥ ਨਹੀਂ ਲਗਾਉਣੇ ਚਾਹੀਦੇ। ਜਖਮ ਵਾਲੀ ਥਾਂ ਪੱਟੀ ਨਹੀਂ ਬੰਨਦੇ। ਉਥੇ ਮਿਰਚਾਂ ਜਾਂ ਕੋਈ ਦਵਾਈ ਨਹੀਂ ਲਗਾਉਂਦੇ।       
ਅਜਿਹੇ ਪੀੜਤਾਂ ਨੂੰ ਜਲਦੀ ਤੋਂ ਜਲਦੀ  ਹਸਪਤਾਲਾਂ ਜਾਂ ਡਿਸਪੈਂਸਰੀਆਂ ਵਿਖੇ ਡਾਕਟਰਾਂ ਕੋਲ ਲੈ ਜਾਉ। ਕਿਸੇ ਬਾਬੇ ਜਾਂ ਸਿਆਣੇ ਜਾਂ ਦਵਾਈਆਂ ਵੇਚਣ ਵਾਲੇ ਕੋਲੋਂ ਇਲਾਜ ਨਹੀਂ ਕਰਵਾਉਦੇ। ਡਾਕਟਰ ਵਲੋਂ ਸਾਰੀ ਗੱਲ ਸੁਣਨ ਮਗਰੋਂ, ਪੀੜਤਾਂ ਨੂੰ ਇੰਜੈਕਸ਼ਨ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਾਨਵਰ ਨੂੰ ਦੱਸ ਦਿਨ ਬੰਨਕੇ ਰਖ਼ਣਾ ਚਾਹੀਦਾ ਜੇਕਰ ਉਹ ਕੁਝ ਦਿਨਾਂ ਵਿੱਚ ਮਰ ਜਾਵੇ ‌ ਤਾਂ ਉਹ ਹਲਕਿਆਂ ਹੋਇਆ ਹੋ ਸਕਦਾ। 
ਅਜਿਹੇ ਮਰੇ ਜਾਨਵਰਾਂ ਨੂੰ ਖੱਡੇ ਪੁੱਟਕੇ ਉਨ ਦੀ ਲਾਸ ਉਪਰ ਨਮਕ ਕੀਟਨਾਸ਼ਕ ਦਵਾਈਆਂ ਪਾਉ। ਜੇਕਰ ਉਸਨੂੰ ਪਬਲਿਕ ਸਥਾਨਾਂ ਤੇ ਸੁਟ ਦਿੱਤਾ ਤਾਂ ਮੱਖੀਆਂ ਕੀੜੇ ਮਕੌੜੇ ਅਤੇ ਜਾਨਵਰ ਪੰਛੀ ਉਸਨੂੰ ਖ਼ਾਕੇ ਹਲਕ ਸਕਦੇ ਹਨ। ਡਾਕਟਰ ਦੀ ਸਲਾਹ ਅਨੁਸਾਰ ਜਿਸ ਦਿਨ ਇੰਜੈਕਸ਼ਨ  ਲਗਵਾਉਣੇ ਹੋਣ, ਜ਼ਰੂਰ ਲਗਵਾਉਣੇ ਚਾਹੀਦੇ ਹਨ। ਨਹੀਂ ਤਾਂ ਸਮਝੋ ਤੁਸੀਂ ਆਪਣੇ ਪਿਆਰੇ ਨੂੰ ਮੌਤ ਵਾਸਤੇ ਤਿਆਰ ਕਰ ਰਹੇ ਹੋ।      
ਜਿਹੜੇ ਲੋਕਾਂ ਵਲੋਂ ਕੁੱਤੇ, ਬਿੱਲੀਆਂ, ਬਾਂਦਰ ਜਾਂ ਜਾਨਵਰ ਪਾਲੇ ਹੋਏ ਹਨ, ਉਨ੍ਹਾਂ ਨੂੰ ਵੀ ਆਪਣੇ ਜਾਨਵਰਾਂ ਨੂੰ ਡੰਗਰਾਂ ਦੇ ਡਾਕਟਰਾਂ ਦੀ ਸਲਾਹ ਅਨੁਸਾਰ, ਸਾਲ ਮਗਰੋਂ ਇੰਜੈਕਸ਼ਨ ਲਗਵਾਉਣੇ ਚਾਹੀਦੇ ਹਨ। ਬੱਚਿਆਂ ਨੂੰ ਕੁਤਿਆਂ, ਬਾਂਦਰਾਂ, ਬਿੱਲੀਆਂ ਜਾਂ ਜਾਨਵਰਾਂ ਤੋਂ ਦੂਰ ਰੱਖਿਆ ਜਾਵੇ। 
ਪਾਲਤੂ ਅਤੇ ਗਲੀਆਂ, ਮੁਹੱਲਿਆਂ, ਹੋਟਲਾਂ, ਢਾਬਿਆਂ, ਬਾਜ਼ਾਰਾਂ ਵਿਚ ਫਿਰਦੇ ਜਾਨਵਰਾਂ ਦੀਆਂ ਗਤੀਵਿਧੀਆਂ ਨੂੰ ਗੋਰ ਨਾਲ ਦੇਖਦੇ ਰਹਿਣਾ ਚਾਹੀਦਾ ਹੈ। ਅਜਿਹੇ ਜਾਨਵਰ ਬਿਨਾਂ ਕਾਰਨ ਭੌਂਕਦੇ ਅਤੇ ਕੱਟਦੇ ਹਨ, ਉਨ੍ਹਾਂ ਦੇ ਮੂੰਹ ਵਿੱਚੋ ਵਾਰ ਨਿਕਲਦੀ ਰਹਿੰਦੀ ਹੈ, ਉਹ ਪਾਣੀ ਰੋਸ਼ਨੀ ਤੋਂ ਡਰਦੇ ਹਨ। ਉਨ੍ਹਾਂ ਦੇ ਚੇਹਰੇ ਭਿਆਨਕ ਲਗਦੇ ਹਨ। ਉਹ ਨੇੜੇ ਪਈਆ ਚੀਜ਼ਾਂ ਨੂੰ ਦੰਦਾਂ ਨਾਲ ਚਬਾਉਂਦੇ ਹਨ।               
ਛੋਟੇ ਬੱਚੇ ਜਦੋਂ ਗਲੀ, ਮੁਹੱਲੇ ਪਾਰਕਾਂ ਵਿਖੇ ਖੇਡਦੇ ਹਨ ਜਾਂ ਸਕੂਲ ਜਾਂਦੇ ਜਾਂ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਕੋਲ, ਕਿਸੇ ਨੋਜਵਾਨ ਜਾਂ ਸਿਆਣੇ ਸਮਝਦਾਰ ਇਨਸਾਨ ਦਾ ਹੋਣਾ ਜ਼ਰੂਰੀ ਹੈ ਅਤੇ ਉਸ ਇਨਸਾਨ ਕੋਲ ਕੋਈ ਸੋਟੀ ਜਾਂ ਹਾਕੀ ਜਾਂ ਡੰਡਾਂ ਹੋਣਾ ਜ਼ਰੂਰੀ ਹੈ। ਤਾਂ ਜ਼ੋ ਜੇਕਰ ਕੋਈ ਜਾਨਵਰ ਜਾਂ ਕੁੱਤਾ ਆਦਿ ਹਮਲਾ ਕਰੇ ਤਾਂ ਉਸਨੂੰ ਹਟਾਇਆ ਜਾਵੇ। ਪਹਿਲਾਂ ਹਲਕਾਅ ਰੋਕਣ ਵਾਲੇ 12 ਇੰਜੈਕਸ਼ਨ ਪੇਟ ਵਿੱਚ ਲਗਦੇ ਸਨ ਪਰ ਹੁਣ 4/5 ਇੰਜੈਕਸ਼ਨ ਮਾਸ ਪੇਸ਼ੀਆਂ ਵਿਚ ਲਗਾਏ ਜਾਂਦੇ ਹਨ।