ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ 10ਵੀਂ ਬਰਸੀ ਦੇ ਸਬੰਧ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਹੋਇਆ ਧਾਰਮਿਕ ਸਮਾਗਮ
ਮਾਹਿਲਪੁਰ, 31 ਜੁਲਾਈ- ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਵਲੋਂ ਬਾਪੂ ਗੰਗਾ ਦਾਸ ਜੀ ਦੀ 10ਵੀਂ ਬਰਸੀ ’ਤੇ ਧਾਰਮਿਕ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਦਿਨ ਸਭ ਤੋਂ ਪਹਿਲਾਂ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ।

ਉਪਰੰਤ ਪ੍ਰਸਿੱਧ ਗਾਇਕ ਆਤਿਸ਼, ਸੁਲਤਾਨ ਨੂਰਾ,ਰਣਜੀਤ ਰਾਣਾ, ਮਨੀ ਖਾਨ, ਅਰਮਾਨ ਢਿੱਲੋਂ, ਸਰਦਾਰ ਅਲੀ, ਕਾਸ਼ੀ ਨਾਥ, ਪਰਵੇਜ ਆਲਮ, ਗੁਰਮੰਤਰ, ਸਵਿਸ਼ ਚੋਹਾਨ, ਦੀਪ ਅਮਨ, ਆਰ ਜੋਗੀ, ਰਾਜੂ ਸ਼ਾਹ ਮਸਤਾਨਾ, ਸ਼ਾਮ ਰਾਜਾ, ਸੰਦੀਪ ਉਧਨਵਾਲ, ਰਜਿੰਦਰ ਜੋਗੀ ਆਦਿ ਕਲਾਕਾਰਾਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਪ੍ਰਸਿੱਧ ਗਾਇਕਾਂ ਨੇ 'ਜਿਹੜੇ ਰੰਗ ਰੰਗਿਆ ਫੱਕਰਾ ਉਹ ਰੰਗ ਵੱਖਰਾ ਦੁਨੀਆਂ ਤੋਂ, ਮੇਰਾ ਗੰਗਾ ਦਾਸ ਤਾ ਸੋਹਣਾ ਲੱਗਦਾ ਰਿਸ਼ੀਆਂ ਮੁਨੀਆਂ ਤੋਂ' ਸੁਣਾ ਕੇ ਬਾਪੂ ਗੰਗਾ ਦਾਸ ਜੀ ਦੀ ਮਹਿਮਾ ਦਾ ਗੁਣ ਗਾਇਨ ਕੀਤਾ। ਇਸ ਮੌਕੇ ਕਮੇਟੀ ਮੈਂਬਰ ਅਤੇ ਡੇਰੇ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਚੱਲਿਆ।