ਖੇਡ ਮਹਾਕੁੰਭ ਦਾ ਹੋਵੇਗਾ ਸ਼ਾਨਦਾਰ ਆਯੋਜਨ,, 15,000 ਤੋਂ ਵੱਧ ਖਿਡਾਰੀ ਦਿਖਾਉਣਗੇ ਦਮਖਮ - ਖੇਡ ਮੰਤਰੀ ਗੌਰਵ ਗੌਤਮ

ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਦੀ ਬਿਹਤਰੀਨ ਖੇਡ ਨੀਤੀ ਤੇ ਹਰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲੇ ਵਿੱਚ ਮੈਡਲ ਜਿੱਤ ਕੇ ਹਰਿਆਣਾ ਖੇਡਾਂ ਵਿੱਚ ਦੇਸ਼ ਦਾ ਸਿਰਮੌਰ ਬਣ ਚੁੱਕਾ ਹੈ। ਦੇਸ਼ ਦੀ ਆਜਾਦੀ 150 ਕਰੋੜ ਹੈ, ਜਿਸ ਵਿੱਚ ਹਰਿਆਣਾ ਦੀ ਆਬਾਦੀ ਮਹਿਜ਼ 2 ਫੀਸਦੀ ਹੈ, ਜਦੋਂ ਕਿ ਸੂਬੇ ਦੇ ਖਿਡਾਰੀ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਿੱਚ 60 ਫੀਸਦੀ ਦਾ ਯੋਗਦਾਨ ਦਿੰਦੇ ਹਨ। ਇੰਨ੍ਹਾਂ ਖੇਡਾਂ ਦੀ ਪਰੰਪਰਾ ਨੁੰ ਅੱਗੇ ਵਧਾਉਂਦੇ ਹੋਏ ਸੂਬੇ ਵਿੱਚ ਦੋ ਪੜਾਆਂ ਵਿੱਚ ਖੇਡ ਮਹਾਕੁੰਭ, 2025 ਦਾ 2 ਅਗਸਤ ਤੋਂ ਆਗਾਜ਼ ਕੀਤਾ ਜਾ ਰਿਹਾ ਹੈ।

ਚੰਡੀਗਡ੍ਹ, 31 ਜੁਲਾਈ - ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਦੀ ਬਿਹਤਰੀਨ ਖੇਡ ਨੀਤੀ ਤੇ ਹਰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲੇ ਵਿੱਚ ਮੈਡਲ ਜਿੱਤ ਕੇ ਹਰਿਆਣਾ ਖੇਡਾਂ ਵਿੱਚ ਦੇਸ਼ ਦਾ ਸਿਰਮੌਰ ਬਣ ਚੁੱਕਾ ਹੈ। ਦੇਸ਼ ਦੀ ਆਜਾਦੀ 150 ਕਰੋੜ ਹੈ, ਜਿਸ ਵਿੱਚ ਹਰਿਆਣਾ ਦੀ ਆਬਾਦੀ ਮਹਿਜ਼ 2 ਫੀਸਦੀ ਹੈ, ਜਦੋਂ ਕਿ ਸੂਬੇ ਦੇ ਖਿਡਾਰੀ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਿੱਚ 60 ਫੀਸਦੀ ਦਾ ਯੋਗਦਾਨ ਦਿੰਦੇ ਹਨ। ਇੰਨ੍ਹਾਂ ਖੇਡਾਂ ਦੀ ਪਰੰਪਰਾ ਨੁੰ ਅੱਗੇ ਵਧਾਉਂਦੇ ਹੋਏ ਸੂਬੇ ਵਿੱਚ ਦੋ ਪੜਾਆਂ ਵਿੱਚ ਖੇਡ ਮਹਾਕੁੰਭ, 2025 ਦਾ 2 ਅਗਸਤ ਤੋਂ ਆਗਾਜ਼ ਕੀਤਾ ਜਾ ਰਿਹਾ ਹੈ।
 ਜਿਸ ਵਿੱਚ 26 ਜਿਲ੍ਹਿਆਂ ਵਿੱਚ 15410 ਖਿਡਾਰੀ ਸ਼ਿਰਕਤ ਕਰ ਰਹੇ ਹਨ। ਇਸ ਆਯੋਜਨ ਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿੱਚ 2 ਅਗਸਤ ਨੂੰ ਸ਼ੁਰੂਆਤ ਕਰ ਰਹੇ ਹਨ। ਪਹਿਲੇ ਪੜਾਅ ਵਿੱਚ ਖੇਡ ਮਹਾਕੁੰਭ ਦੇ ਖੇਡ 4 ਅਗਸਤ ਤੱਕ ਆਯੋਜਿਤ ਹੋਣਗੇ। ਸੂਬੇ ਵਿੱਚ ਰਾਜ ਪੱਧਰ ਦੇ ਇਸ ਆਯੋਜਨ ਵਿੱਚ ਪਹਿਲੀ ਵਾਰ ਹੈ ਜਦੋਂ ਖੇਡ ਮਹਾਕੁੰਭ ਨੂੰ ਸ਼ਾਨਦਾਰ ਸਮਾਰੋਹ ਦਾ ਰੂਪ ਦਿੱਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਸੂਬੇ ਦੇ ਮੁੱਖ ਮੰਤਰੀ ਕਰਣਗੇ।
          ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿੱਚ ਖੇਡ ਮਹਾਕੁੰਭ ਦੇ ਆਯੋ੧ਨ ਦੀ ਵਿਸਤਾਰ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਸਿਵਲ ਸਕੱਤਰੇਤ ਦੀ ਪ੍ਰੈਸ ਕਾਨਫ੍ਰੈਂਸ ਵਿੱਚ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਪਿਛਲੇ 17 ਸਾਲਾਂ ਵਿੱਚ ਹਚੋਏ 5 ਓਲੰਪਿਕ ਖੇਡਾਂ ਵਿੱਚ ਹਰਿਆਣਾ ਦੇ ਕਿਸੇ ਨਾ ਕਿਸੇ ਖਿਡਾਰੀ ਨੇ ਮੈਡਲ ਜਿੱਤਿਆ ਹੈ। ਸਾਡੇ ਖਿਡਾਰੀਆਂ ਨੇ ਓਲੰਪਿਕ ਵਿੱਚ ਪਿਛਲੇ ਪੰਜ ਓਲੰਪਿਕ ਖੇਡਾਂ ਵਿੱਚ 15 ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।

4 ਥਾਵਾਂ 'ਤੇ ਹੋਵੇਗਾ 26 ਖੇਡਾਂ ਦਾ ਆਯੋਜਨ
          ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ 4 ਥਾਵਾਂ 'ਤੇ 26 ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਪੰਚਕੂਲਾ ਵਿੱਚ ਏਥਲੈਟਿਕਸ, ਬੈਡਮਿੰਟਨ, ਬਾਸਕੇਟਬਾਲ, ਹੈਂਡਬਾਲ ਤੇ ਹਾਕੀ, ਫਰੀਦਾਬਾਦ ਵਿੱਚ ਸ਼ੂਟਿੰਗ ਤੇ ਤਾਇਕਵਾਂਡੋਂ, ਰੋਹਤਕ ਵਿੱਚ ਬਾਕਸਿੰਗ, ਨੇਟਬਾਲ ਤੇ ਫੁੱਟਬਾਲ ਅਤੇ ਸੋਨੀਪਤ ਵਿੱਚ ਲਾਨ ਟੈਨਿਸ ਖੇਡ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸੂਬੇ ਦੇ 22 ਜਿਲ੍ਹਿਆਂ ਤੇ ਹਰਿਆਣਾ ਖੇਡ ਯੂਨੀਵਰਸਿਟੀ ਰਾਈ (ਸੋਨੀਪਤ) ਦੇ ਖਿਡਾਰੀ ਆਪਣੀ ਪ੍ਰਤਿਭਾ ਦਿਖਾਉਣਗੇ। ਖੇਡ ਮਹਾਕੁੰਭ ਵਿੱਚ ਦੋਵਾਂ ਪੜਾਆਂ ਵਿੱਚ 2102 ਮੈਡਲਾਂ ਨਾਲ ਖਿਡਾਰੀਆਂ ਨੁੰ ਨਵਾਜਿਆ ਜਾਵੇਗਾ। ਪਹਿਲੇ ਪੜਾਅ ਵਿੱਚ 836 ਅਤੇ ਦੂਜੇ ਪੜਾਅ ਵਿੱਚ 1266 ਮੈਡਲ, ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ। ਦੂਜੇ ਪੜਾਅ ਦੇ ਖੇਡ ਅਗਸਤ ਦੇ ਆਖੀਰੀ ਹਫਤੇ ਵਿੱਚ ਕਰਵਾਏ ਜਾਣਗੇ।

ਖੇਡ ਮਹਾਕੁੰਭ ਦਾ ਆਯੋਜਨ ਦੇਸ਼ ਦੀ ਸੱਭ ਤੋਂ ਵੱਡੇ ਮੁਕਾਬਲਿਆਂ ਵਿੱਚੋਂ ਹੈ ਇੱਕ
          ਖੇਡ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਖੇਡ ਮਹਾਕੁੰਭ ਦੇਸ਼ ਵਿੱਚ ਕੌਮੀ ਪੱਧਰੀ ਦੀ ਕਿਸੇ ਵੀ ਮੁਕਾਬਲੇ ਤੋਂ ਵੱਡਾ ਆਯੋਜਨ ਹੋਣਾ ਹੈ। ਭਾਰਤੀ ਖੇਡ ਅਥਾਰਿਟੀ ਵੱਲੋਂ ਆਯੋਜਿਤ ਖੇਡੋਂ ਇੰਡੀਆ ਯੂਥ ਗੇਮਸ ਵਿੱਚ ਲਗਭਗ 8000 ਖਿਡਾਰੀ ਭਾਗੀਦਾਰੀ ਕਰਦੇ ਹਨ, ਜਦੋਂ ਕਿ ਖੇਡ ਮਹਾਕੁੰਭ ਵਿੱਚ 15000 ਤੋਂ ਵੱਧ ਖਿਡਾਰੀ ਹਿੱਸਾ ਲੈਂਣਗੇ।

ਖਿਡਾਰੀਆਂ ਲਈ ਖਾਣ-ਪੀਣ ਦੀ ਹੋਵੇਗੀ ਬਿਹਤਰੀਨ ਵਿਵਸਥਾ
          ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਜਿਲ੍ਹਾ ਖੇਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਖੇਡ ਮਹਾਕੁੰਭ ਵਿੱਚ ਸ਼ਾਮਿਲ ਹੋਣ ਵਾਲੇ ਜਿਲ੍ਹਿਆਂ ਦੇ ਖਿਡਾਰੀਆਂ ਦਾ ਚੋਣ ਨਿਰਪੱਖ ਕੀਤਾ ਗਿਆ ਹੈ। ਖਿਡਾਰੀਆਂ ਨੂੰ ਮੁਕਾਬਲੇ ਦੌਰਾਨ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੇ ਲਈ ਖਾਣ-ਪੀਣ ਤੇ ਕਿੱਟ ਦੀ ਵਿਵਸਥਾ ਕੀਤੀ ਗਈ ਹੈ। ਖੇਡਾਂ ਦੇ ਸਫਲ ਆਯੋਜਨ ਲਈ ਖੇਡ ਮਤਰੀ ਦੇ ਆਦੇਸ਼ 'ਤੇ ਵਧੀਕ ਖੇਡ ਨਿਦੇਸ਼ਕ ਦੀ ਅਗਵਾਈ ਹੇਠ ਵਿਸ਼ੇਸ਼ ਕੋਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸੂਬੇ ਦਾ ਕੋਈ ਵੀ ਖਿਡਾਰੀ ਖੇਡ ਸਹੂਲਤ ਜਾਂ ਖੇਡਾਂ ਦੇ ਟੈਕਨੀਕਲ ਆਯੋਜਨ ਨਾਲ ਸਬੰਧਿਤ ਸ਼ਿਕਾਇਤ ਸਿੱਧਾ ਕਮੇਟੀ ਨੁੰ ਦੇ ਸਕਦਾ ਹੈ। ਜਿਸ ਦੇ ਅਨੁਸਾਰ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ 'ਤੇ ਤੁਰੰਤ ਕਾਰਵਾਈ ਅਮਦ ਵਿੱਚ ਲਿਆਈ ਜਾਵੇਗੀ।

ਸੂਬਾ ਸਰਕਾਰ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਣ ਲਈ ਹੈ ਪ੍ਰਤੀਬੱਧ
          ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਖਿਡਾਰੀ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਕੋਚ ਦਾ ਮਹਤੱਵਪੂਰਣ ਯੋਗਦਾਨ ਰਹਿੰਦਾ ਹੈ, ਉਸੀ ਤਰ੍ਹਾ ਨਾਲ ਸੂਬਾ ਸਰਕਾਰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦਾ ਇੰਫ੍ਰਾਸਟਕਚਰ, ਬਿਹਤਰੀਨ ਕੋਚ, ਨੌਕਰੀ ਤੇ ਮਾਨ-ਸਨਮਾਨ ਦਿਵਾਉਣ ਦਾ ਕੰਮ ਕਰ ਰਹੀ ਹੈ। ਖਿਡਾਰੀਆਂ ਦੇ ਵਿਕਾਸ ਲਈ ਹਰਿਆਣਾ ਨੇ ਸਾਲ ਦਾ ਖੇਡ ਕੈਲੇਂਡਰ ਜਾਰੀ ਕੀਤਾ ਹੈ, ਜਿਸ ਦੇ ਤਹਿਤ 18 ਤਰ੍ਹਾ ਦੇ ਖੇਡਾਂ ਦਾ ਵੱਖ-ਵੱਖ ਆਯੋਜਨ ਕਰਾਇਆ ਜਾਂਦਾ ਹੈ।

ਜੇਤੂ ਖਿਡਾਰੀਆਂ ਲਈ ਹੈ ਖੇਡ ਗ੍ਰੇਡੇਸ਼ਨ ਅਤੇ 3 ਫੀਸਦੀ ਖੇਡ ਰਾਖਵਾਂ ਦਾ ਪ੍ਰਾਵਧਾਨ
          ਖੇਡ ਮੰਤਰੀ ਨੈ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਅਨੁਸਾਰ ਖੇਡ ਮਹਾਕੁੰਭ ਦੇ ਜੇਤੂ ਖਿਡਾਰੀਆਂ ਲਈ ਸਰਕਾਰ ਵੱਲੋਂ ਖੇਡ ਸਰਟੀਫਿਕੇਟ ਗ੍ਰੇਡੇਸ਼ਨ ਬਨਾਉਣ ਦਾ ਪ੍ਰਾਵਧਾਨ ਹੈ, ਜਿਸ ਦੇ ਤਹਿਤ ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਨੂੰ ਤਿੰਨ ਫੀਸਦੀ ਦਾ ਖੇਡ ਰਾਖਵਾਂ ਪ੍ਰਦਾਨ ਕੀਤਾ ਜਾਂਦਾ ਹੈ।