
ਸ਼੍ਰੀ ਹਰਿ ਸੰਕੀਰਤਨ ਮੰਦਿਰ ਫੇਜ਼-5 ਮੋਹਾਲੀ ਚ ਮੰਦਿਰ ਸਥਾਪਨਾ ਦਿਵਸ ਮੌਕੇ 12 ਤੋਂ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗਸ਼ੁਰੂ
ਮੋਹਾਲੀ 4 ਮਈ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੋਹਾਲੀ ਦੇ ਫੇਜ਼-5 ਸਥਿਤ ਸ਼੍ਰੀ ਹਰੀ ਸੰਕੀਰਤਨ ਮੰਦਿਰ ਮੋਹਾਲੀ ਵਿਖੇ ਮੰਦਿਰ ਦੇ ਸਥਾਪਨਾ ਦਿਵਸ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੰਦਿਰ ਕਮੇਟੀ ਦੇ ਮੇਮ੍ਬਰਾਂ ਦੀ ਟੀਮ ਵਲੋਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਮੰਦਿਰ ਦੇ ਪ੍ਰਧਾਨ ਮਹੇਸ਼ ਮਨਨ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ। ਇਸ ਦੌਰਾਨ ਮੰਦਿਰ ਦੇ ਸਮੂਹ ਮੇਮ੍ਬਰਾਂ ਅਤੇ ਸ਼ਰਧਾਲੂਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿਸ ਵਿਚ ਮੰਦਿਰ ਦੇ ਮੁੱਖ ਪੁਜਾਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ |
ਮੋਹਾਲੀ 4 ਮਈ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੋਹਾਲੀ ਦੇ ਫੇਜ਼-5 ਸਥਿਤ ਸ਼੍ਰੀ ਹਰੀ ਸੰਕੀਰਤਨ ਮੰਦਿਰ ਮੋਹਾਲੀ ਵਿਖੇ ਮੰਦਿਰ ਦੇ ਸਥਾਪਨਾ ਦਿਵਸ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੰਦਿਰ ਕਮੇਟੀ ਦੇ ਮੇਮ੍ਬਰਾਂ ਦੀ ਟੀਮ ਵਲੋਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਮੰਦਿਰ ਦੇ ਪ੍ਰਧਾਨ ਮਹੇਸ਼ ਮਨਨ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ। ਇਸ ਦੌਰਾਨ ਮੰਦਿਰ ਦੇ ਸਮੂਹ ਮੇਮ੍ਬਰਾਂ ਅਤੇ ਸ਼ਰਧਾਲੂਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿਸ ਵਿਚ ਮੰਦਿਰ ਦੇ ਮੁੱਖ ਪੁਜਾਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ | ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਮੰਦਰ ਦੇ ਮੁਖੀ ਮਹੇਸ਼ ਮਨਨ, ਸਕੱਤਰ ਸੁਰਿੰਦਰ ਸਚਦੇਵਾ, ਖਜ਼ਾਨਚੀ ਰਾਮ ਅਵਤਾਰ ਸ਼ਰਮਾ, ਉਪ ਸਕੱਤਰ ਕਿਸ਼ੋਰੀ ਲਾਲ, ਹੰਸਰਾਜ ਖੁਰਾਣਾ, ਸੁਖਰਾਮ ਧੀਮਾਨ, ਅਨੂਪ ਸ਼ਰਮਾ, ਪ੍ਰਮੋਦ ਸੋਵਤੀ, ਰਾਜਕੁਮਾਰ ਗੁਪਤਾ, ਬਲਰਾਮ ਧਨਵਾਨ ਅਤੇ ਚੰਦਨ ਸਿੰਘ ਵੀ ਹਾਜ਼ਰ ਸਨ | .
ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮੰਦਰ ਦੀ ਸਥਾਪਨਾ ਦੇ ਮੌਕੇ 'ਤੇ 12 ਮਈ 2024 ਨੂੰ ਮੰਦਰ 'ਚ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾਵੇਗਾ, ਜਿਸ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਵਿੱਚ ਕਥਾ ਵਿਆਸ ਸੁਰੇਸ਼ਾਨੰਦ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਸ਼੍ਰੀਮਦ ਭਾਗਵਤ ਕਥਾ ਸਰਵਣ ਕਰਨਗੇ। ਮੰਦਿਰ ਦੇ ਮੁੱਖ ਪੁਜਾਰੀ ਸ਼ੰਕਰ ਸ਼ਾਸਤਰੀ ਜੀ ਨੇ ਕਿਹਾ ਕਿ ਮੰਦਿਰ ਕਮੇਟੀ ਦੇ ਮੇਮ੍ਬਰਾਂ ਦਾ ਹਰ ਤਰ੍ਹਾਂ ਦੇ ਧਾਰਮਿਕ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਭਰਪੂਰ ਸਹਿਯੋਗ ਹੈ ਅਤੇ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ 12 ਮਈ ਤੋਂ 18 ਮਈ 2024 ਤੱਕ ਹਫਤਾਵਾਰੀ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੰਦਰ ਪ੍ਰਬੰਧਕਾਂ ਵੱਲੋਂ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਅਜੇ ਵੀ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਬਿਹਾਰੀ ਜੀ ਦੀ ਸਥਾਪਨਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਰੋਜ਼ਾਨਾ ਦੋ ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਅਤੇ ਮਹਾਂ ਆਰਤੀ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਲਈ ਅਟੁੱਟ ਭੰਡਾਰਾ ਅਤੇ ਪ੍ਰਸ਼ਾਦ ਵੰਡਣ ਦਾ ਪ੍ਰੋਗਰਾਮ ਰੋਜ਼ਾਨਾ ਜਾਰੀ ਰਹੇਗਾ।
