ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕੁਲਵਿੰਦਰ ਸਿੰਘ ਰਸੂਲਪੁਰ ਨੂੰ ਹਲਕੇ ਦਾ ਕੰਮ ਸੰਭਾਲਣ ਦਾ ਦਿੱਤਾ ਥਾਪੜਾ

ਮਾਹਿਲਪੁਰ 7 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਅੱਜ ਲੁਧਿਆਣਾ ਦੇ ਹਲਕਾ ਦਾਖਾ ਵਿਖੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਉਹਨਾਂ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਪੂਰਾ ਕੰਮ ਸੰਭਾਲਣ ਦਾ ਥਾਪੜਾ ਦਿੱਤਾ ਗਿਆ। ਇਸ ਮੌਕੇ ਸੰਦੀਪ ਸੰਧੂ, ਅਸ਼ਵਨੀ ਸ਼ਰਮਾ, ਚੌਧਰੀ ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਕਾਂਗਰਸ, ਹਰਜਿੰਦਰ ਸਿੰਘ ਰਸੂਲਪੁਰੀ, ਸੰਤੋਖ ਸਿੰਘ, ਬੰਟੀ ਆਦਿ ਵੀ ਹਾਜ਼ਰ ਸਨ।

ਮਾਹਿਲਪੁਰ 7 ਮਈ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਅੱਜ ਲੁਧਿਆਣਾ ਦੇ ਹਲਕਾ ਦਾਖਾ ਵਿਖੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਉਹਨਾਂ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਪੂਰਾ ਕੰਮ ਸੰਭਾਲਣ ਦਾ ਥਾਪੜਾ ਦਿੱਤਾ ਗਿਆ। ਇਸ ਮੌਕੇ ਸੰਦੀਪ ਸੰਧੂ, ਅਸ਼ਵਨੀ ਸ਼ਰਮਾ, ਚੌਧਰੀ ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਕਾਂਗਰਸ, ਹਰਜਿੰਦਰ ਸਿੰਘ ਰਸੂਲਪੁਰੀ, ਸੰਤੋਖ ਸਿੰਘ, ਬੰਟੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਲਵਿੰਦਰ ਸਿੰਘ ਰਸੂਲਪੁਰ ਜੋ ਕਿ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਹਨ। ਉਨਾਂ ਦੀ ਰਹਿਨੁਮਾਈ ਹੇਠ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਤੇ ਬਾਕੀ ਕਾਂਗਰਸੀ ਵਰਕਰ ਕੰਮ ਕਰਨਗੇ। ਇਸ ਮੌਕੇ ਉਨਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ ਕੰਮ ਕਰਨ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰ ਨੂੰ ਭਾਰੀ ਬਹੁਮਤ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ ਤਾਂ ਕਿ ਰਾਹੁਲ ਗਾਂਧੀ ਜੀ ਦੇ ਹੱਥ ਮਜਬੂਤ ਹੋ ਸਕਣ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਮਜਬੂਤ ਸਰਕਾਰ ਬਣ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਾਲਾਂ ਤੋਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਨ।