ਬਲਾਕ ਸੜੋਆ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾ ਨੂੰ ਮਾਲਵਿੰਦਰ ਸਿੰਘ ਕੰਗ ਨੇ ਸੰਬੋਧਨ ਕੀਤਾ
ਸੜੋਆ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਲੀਕ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨੇ ਪਿੰਡ ਸੜੋਆ, ਭਾਰਾਪੁਰ, ਮਹਿੰਦਪੁਰ, ਕਰਾਵਰ, ਰੱਕੜਾਂ ਢਾਹਾਂ, ਗੜ੍ਹੀ ਕਾਨੂੰਗੋ ਆਦਿ ਵੱਖੋ ਵੱਖਰੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਵੋਟਾਂ ਪਾ ਕੇ ਹਲਕਾ ਬਲਾਚੌਰ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਦੇ ਹੋ ਤਾਂ ਮੈਂ ਭਗਵੰਤ ਮਾਨ ਦੀ ਮਜਬੂਤ ਬਾਂਹ ਬਣਕੇ ਪੰਜਾਬ ਦੀ ਹੋਰ ਵੀ ਤਰੱਕੀ ਲਈ ਯੋਗਦਾਨ ਪਾਵਾਂਗਾ।

ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਗ ਜੀ ਨੂੰ ਚੋਣਾਂ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਕਾਮਯਾਬ ਕਰੋ ਤਾਂ ਜੋ ਵਿਰੋਧੀਆਂ ਵਲੋਂ ਪੰਜਾਬ ਦੇ ਰੋਕੇ ਜਾਣ ਵਾਲੇ ਫੰਡ ਵੀ ਜਾਰੀ ਹੋ ਸਕਣ। ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਵੀ ਮੀਟਿੰਗਾ ਨੂੰ ਸੰਬੋਧਨ ਕੀਤਾ ਗਿਆ। ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਨ ਜੇ ਡੀ ਮੀਡੀਆ ਇੰਚਾਰਜ ਨੇ ਕਿਹਾ ਕਿ ਨੁੱਕੜ ਮੀਟਿੰਗਾ ਵਿੱਚ ਬਹੁ ਗਿਣਤੀ ਵਿਚ ਇਕੱਠ ਆਮ ਆਦਮੀ ਪਾਰਟੀ ਦੀ ਜਿੱਤ ਸਾਫ ਦਰਸਾਉਂਦਾ ਹੈ।
ਇਸ ਮੌਕੇ ਪੰਜਾਬ ਕਿਸਾਨ ਵਿੰਗ ਦੇ ਬਲਜੀਤ ਸਿੰਘ, ਕਿਸਾਨ ਵਿੰਗ ਬਲਾਚੌਰ ਦੇ ਪ੍ਰਧਾਨ ਰਛਪਾਲ ਸਿੰਘ ਮੰਡੇਰ, ਰਣਵੀਰ ਸਿੰਘ ਧਾਲੀਵਾਲ, ਪ੍ਰਵੀਨ ਵਸ਼ਿਸ਼ਟ, ਮਹਿਲਾ ਵਿੰਗ ਦੀ ਪ੍ਰਧਾਨ ਰਿਤੂ, ਬਲਾਕ ਪ੍ਰਧਾਨ ਗੁਰਚੈਨ ਬੇਗਮਪੁਰ, ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਬਲਾਕ ਪ੍ਰਧਾਨ ਕਰਮਪਾਲ ਸਿੰਘ, ਬਲਾਕ ਪ੍ਰਧਾਨ ਅਵਤਾਰ ਸਿੰਘ ਬਿੱਟੂ, ਸੰਜੀਵ ਕੁਮਾਰ ਸ਼ੈਟੀ, ਸ਼ੇਖਰ ਸਰਪੰਚ ਗੜ੍ਹੀ ਕਾਨੂੰਗੋ ਤੇ ਮੱਖਣ ਗੜ੍ਹੀ ਕਾਨੂੰਗੋ ਆਦਿ ਬਹੁਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।