ਮਿੱਡ ਡੇ ਮੀਲ ਵਰਕਰਾਂ ਨੂੰ ਥਾਣੇ ਅੰਦਰ ਬਦ ਰੱਖਣ ਦੀ ਆਗੂਆਂ ਵਲੋਂ ਸਖਤ ਸ਼ਬਦਾਂ 'ਚ ਨਿਖੇਧੀ
ਫਗਵਾੜਾ - ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਸਭਾ ਚੋਣ ਹਿੱਤ ਫਗਵਾੜਾ ਵਿਖੇ ਰੋਡ ਸ਼ੋਅ ਕਾਰਨ ਜਿਥੇ ਗੈਰ ਵਾਜਬ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਆਗੂਆਂ ਦੇ ਘਰਾਂ ਛਾਪੇ ਮਾਰਨ, ਨਜ਼ਰਬੰਦ ਕਰਨ ਦੀ ਜੁਰਮਾਨਾ ਕਾਰਵਾਈ ਕੀਤੀ ਗਈ। ਉਥੇ ਡੀ ਐਮ ਐਫ ਆਗੂ ਗੁਰਮੁੱਖ ਲੋਕਪ੍ਰੇਮੀ, ਮਿੱਡ ਡੇ ਮੀਲ ਯੂਨੀਅਨ ਆਗੂ ਰਾਜਵਿੰਦਰ ਕੌਰ, ਅਨੀਤਾ ਦੇਵੀ, ਪਰਮਜੀਤ ਕੌਰ ਅਤੇ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਮੁੱਖ ਮੰਤਰੀ ਨੂੰ ਵਾਅਦੇ ਯਾਦ ਕਰਵਾਉਣ ਲਈ ਅਤੇ ਆਪਣੀਆਂ ਜਾਇਜ ਮੰਗਾਂ ਵੱਲ ਮੁੱਖ ਮੰਤਰੀ ਦਾ ਧਿਆਨ ਦੁਆਉਣ ਪਹੁੰਚੀਆਂ ਲਗਭਗ 50 ਮਿੱਡ ਡੇ ਮੀਲ ਵਰਕਰਾਂ ਨੂੰ ਥਾਣਾ ਸਦਰ ਫਗਵਾੜਾ ਵਿਖੇ ਘੰਟਿਆਂ ਬੱਧੀ ਬੰਦ ਰੱਖਿਆ ਗਿਆ।

ਉਪਰੋਕਤ ਜਾਣਕਾਰੀ ਦਿੰਦਿਆ ਗੁਰਮੁੱਖ ਲੋਕਪ੍ਰੇਮੀ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਆਮ ਤੋਂ ਖਾਸਮਗਾਸ ਬਣੀ ਜਾਅਲੀ ਇਨਕਲਾਬੀ ਪਾਰਟੀ ਦੀ ਸਰਕਾਰ ਦੀ ਸ਼ਹਿ ਉਤੇ ਪੁਲਿਸ ਨੇ ਗਰੀਬ ਔਰਤ ਵਰਕਰਾਂ ਨੂੰ ਜਬਰੀ ਥਾਣੇ ਡੱਬੀ ਰੱਖਿਆ। ਜੋ ਕਿ ਸਰਕਾਰ ਦਾ ਘਿਨੋਣਾ ਤੇ ਸ਼ਰਮਨਾਕ ਕਾਰਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਗੂਆਂ ਨੇ ਕਿਹਾ ਕਿ ਆਪ ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਕਿਤੇ ਵੱਧ ਤਾਨਾਸ਼ਾਹ ਸਾਬਤ ਹੋਈ ਹੈ। ਬੀਤੇ ਸਮੇਂ ਦੀਆਂ ਮਾੜੀਆਂ ਤੋਂ ਮਾੜੀਆਂ ਸਰਕਾਰਾਂ ਨੇ ਵੀ ਲੋਕਾਂ ਕੋਲੋਂ ਸ਼ਾਂਤੀਪੂਰਨ ਗੱਲ ਰੱਖਣ ਦਾ ਆਪਣਾ ਹੱਕ ਨਹੀਂ ਖੋਹਿਆ। ਪ੍ਰੰਤੂ ਮੁੱਖ ਮੰਤਰੀ ਨੇ ਆਮ ਲੋਕਾਂ ਦੀਆਂ ਮੰਗਾਂ ਮੰਨਣ ਜਾਂ ਉਹਨਾਂ ਤੇ ਗੌਰ ਕਰਨਾ ਤਾਂ ਬਹੁਤ ਦੂਰ ਤੱਕ ਅੱਜ ਤੱਕ ਕਦੇ ਆਮ ਲੋਕਾਂ ਦੀਆਂ ਮੰਗਾਂ ਨੂੰ ਸੁਣਨਾ ਵੀ ਠੀਕ ਨਹੀਂ ਸਮਝਿਆ।
ਨੇਤਾਵਾਂ ਦੇ ਸਕਿਊਰਿਟੀ ਪ੍ਰਬੰਧਾਂ ਤੇ ਹਮੇਸ਼ਾਂ ਵਿਅੰਗ ਕੱਸਣ ਵਾਲੇ ਭਗਵੰਤ ਮਾਨ ਦੇ ਫਗਵਾੜਾ ਰੋਡ ਸ਼ੋਅ ਕਾਰਨ ਜਿਥੇ ਲੋਕ ਆਗੂਆਂ ਨੂੰ ਕੈਦੀਆਂ ਵਾਂਗ ਨਜ਼ਰਬੰਦ ਰੱਖਿਆ ਗਿਆ। ਉਥੇ ਆਮ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਅਤੇ ਡੀ ਟੀ ਐਫ ਦੇ ਆਗੂਆਂ ਕੁਲਵਿੰਦਰ ਕੌਰ, ਰਾਜਿੰਦਰ ਪਾਲ ਕੌਰ, ਜਤਿੰਦਰ ਕੁਮਾਰ, ਸਤਨਾਮ ਪਰਮਾਰ ਅਤੇ ਹਰਜਿੰਦਰ ਨਿਆਣਾ ਆਦਿ ਨੇ ਸਰਕਾਰ ਦੇ ਇਸ ਹਿਟਲਰਸ਼ਾਹੀ ਗੈਰ ਲੋਕਤੰਤਰਿਕ ਵਤੀਰੇ ਦੀ ਸਖਤ ਨਿਖੇਧੀ ਕੀਤੀ ਹੈ।