
ਅੱਠਵੀਂ ਜਮਾਤ ਦੀ ਦੀਪਿਕਾ ਸਹਿਜਲ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ।
ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੱਲਪੁਰ ਅੜਕਾਂ ਦੀ ਦੀਪਿਕਾ ਸਹਿਜਲ ਪੁੱਤਰੀ ਕੁੰਦਨ ਲਾਲ ਨੇ ਅੱਠਵੀਂ ਜਮਾਤ ਦੇ ਨਤੀਜੇ ਵਿੱਚ 600 ਅੰਕਾਂ ਵਿੱਚੋਂ 593 ਅੰਕ ਅਤੇ 98.83% ਅੰਕ ਲੈਕੇ ਮਾਊਂਟ ਸ਼ਿਵਾਲਿਕ ਪਬਲਿਕ ਸਕੂਲ ਦਾ ਨਾਮ ਰੌਸ਼ਨ
ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੱਲਪੁਰ ਅੜਕਾਂ ਦੀ ਦੀਪਿਕਾ ਸਹਿਜਲ ਪੁੱਤਰੀ ਕੁੰਦਨ ਲਾਲ ਨੇ ਅੱਠਵੀਂ ਜਮਾਤ ਦੇ ਨਤੀਜੇ ਵਿੱਚ 600 ਅੰਕਾਂ ਵਿੱਚੋਂ 593 ਅੰਕ ਅਤੇ 98.83% ਅੰਕ ਲੈਕੇ ਮਾਊਂਟ ਸ਼ਿਵਾਲਿਕ ਪਬਲਿਕ ਸਕੂਲ ਦਾ ਨਾਮ ਰੌਸ਼ਨ ਕਰਨ ਦੇ ਨਾਲ ਆਪਣੇ ਪਿੰਡ ਮੱਲਪੁਰ ਅੜਕਾਂ ਦਾ ਰੌਸ਼ਨ ਕਰਨ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਂ ਵੀ ਰੌਸ਼ਨ ਕੀਤਾ ਹੈ। ਭਵਿੱਖ ਵਿੱਚ ਡਾਕਟਰ ਬਣਨ ਦੀ ਤਾਂਘ ਨਾਲ਼ ਉਸਨੇ ਸਖ਼ਤ ਮਿਹਨਤ ਕਰਨ ਦੀ ਹੁਣ ਤੋਂ ਹੀ ਠਾਣ ਲਈ ਹੈ। ਦੀਪਿਕਾ ਦੀ ਇਸ ਪ੍ਰਾਪਤੀ ਤੇ ਉਸਦੇ ਪਿੰਡ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
