ਈਵੀਐਮ ਰਾਹੀਂ ਹੋਵੇਗੀ ਵੋਟਿੰਗ, ਪ੍ਰਬੰਧ ਮੁਕੰਮਲ/ਨਿਕਾਸ ਕੁਮਾਰ ਆਈ.ਏ.ਐਸ

ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚਾਰ ਥਾਵਾਂ ’ਤੇ ਨਗਰ ਨਿਗਮ, ਨਗਰ ਪੰਚਾਇਤ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ। ਇਸ ਸਬੰਧੀ ਏ.ਡੀ.ਸੀ.(ਡੀ) ਨਿੱਕਾਸ ਕੁਮਾਰ ਆਈ.ਏ.ਐਸ ਨੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਜਿਸ ਵਿੱਚ ਮਾਹਿਲਪੁਰ ਦੇ ਸਾਰੇ 13 ਵਾਰਡਾਂ ਵਿੱਚ ਵੋਟਾਂ ਪੈਣਗੀਆਂ ਅਤੇ ਬਾਕੀਆਂ ਵਿੱਚ ਹੁਸ਼ਿਆਰਪੁਰ, ਹਰਿਆਣਾ ਅਤੇ ਟਾਂਡਾ ਸ਼ਾਮਲ ਹਨ।

ਇਨ੍ਹਾਂ ਚਾਰ ਥਾਵਾਂ 'ਤੇ ਕੁੱਲ 18874 ਵੋਟਰ ਹਨ, ਜਿਨ੍ਹਾਂ 'ਚੋਂ 9471 ਮਰਦ, 9399 ਔਰਤਾਂ, 4 ਟਰਾਂਸਜੈਂਡਰ ਅਤੇ 6 ਸੰਵੇਦਨਸ਼ੀਲ ਬੂਥ ਅਤੇ ਇਕ ਬਹੁਤ ਹੀ ਸੰਵੇਦਨਸ਼ੀਲ ਬੂਥ ਹੈ। ਇਨ੍ਹਾਂ ਚੋਣਾਂ ਲਈ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਮਿਲ ਕੇ ਸੁਰੱਖਿਆ ਦੇ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ