
ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਕੇ ਹੀ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਹੈ: ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
ਨਵਾਂਸ਼ਹਿਰ - ਅੱਜ ਮਿਤੀ 24 ਅਪ੍ਰੈਲ 2024 ਨੂੰ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ , ਸਰਕਾਰੀ ਹਾਈ ਸਕੂਲ , ਸਲੋਹ ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀਮਤੀ ਹਨੀ ਉਮੱਟ (ਅਧਿਆਪਕਾ) ਨੇ ਕੀਤੀ।
ਨਵਾਂਸ਼ਹਿਰ - ਅੱਜ ਮਿਤੀ 24 ਅਪ੍ਰੈਲ 2024 ਨੂੰ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ , ਸਰਕਾਰੀ ਹਾਈ ਸਕੂਲ , ਸਲੋਹ ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀਮਤੀ ਹਨੀ ਉਮੱਟ (ਅਧਿਆਪਕਾ) ਨੇ ਕੀਤੀ।
ਇਸ ਮੌਕੇ ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਕਰਦਿਆ ਸਭ ਤੋਂ ਪਹਿਲਾ ਰੈੱਡ ਕਰਾਸ ਦੇ ਪਿਛੋਕੜ ਬਾਰੇ ਜਾਣੂ ਕਰਵਾਇਆ । ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੁਰੀ ਤਰ੍ਹਾਂ ਨਸ਼ਿਆਂ ਦੇ ਜੰਜਾਲ ਵਿਚ ਫਸੇ ਹੇਏ ਹਨ, ਜਦਕਿ ਪੰਜਾਬ ਦਾ ਇਤਿਹਾਸ ਇਸ ਤਰ੍ਹਾਂ ਦਾ ਨਹੀਂ ਹੈ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ ਪ੍ਰੰਤੂ ਕੁਝ ਲੋਕ ਆਪਣੇ ਫਾਇਦਿਆਂ ਲਈ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੇ ਪਾ ਰਹੇ ਹਨ ਅਤੇ ਪੰਜਾਬ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ । ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਤੋਂ ਹੋਣ ਵਾਲ਼ੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ । ਨਸ਼ਾ ਮਨੁੱਖ ਨੂੰ ਸਮਾਜ ਅਤੇ ਪਰਿਵਾਰ ਕੋਲੋ ਦੂਰ ਕਰ ਦਿੰਦਾ ਹੈ । ਨਸ਼ਾ ਕਰਨ ਵਾਲੇ ਮਨੁੱਖ ਦਾ ਮਾਨਸਿਕ ਪੱਧਰ ਇਨ੍ਹਾਂ ਗਿਰ ਜਾਂਦਾ ਹੈ ਕਿ ਉਹ ਹਰ ਇੱਕ ਰਿਸ਼ਤੇ ਤੋਂ ਦੂਰ ਹੁੰਦਿਆ ਆਤਮਹੱਤਿਆ ਵਰਗੀਆਂ ਦੁਰਘਟਨਾਵਾਂ ਨੂੰ ਅੰਜਾਮ ਦੇਣ ਲੱਗ ਪੈਂਦਾ ਹੈ । ਉਹਨਾਂ ਨੇ ਕਿਹਾ ਕਿ ਅਸੱਭਿਆਚਾਰਕ ਸਾਹਿਰ ਕਾਰਣ ਹੀ ਅੱਜ ਦਾ ਨੌਜਵਾਨ ਬੁਰੀ ਸੰਗਤ ਦਾ ਸ਼ਿਕਾਰ ਹੋ ਰਿਹਾ ਹੈ । ਸ਼ੁਰੂਆਤ ਛੋਟੇ ਨਸ਼ਿਆ ਤੋ ਹੀ ਹੁੰਦੀ ਹੈ, ਤੇ ਭਵਿੱਖ ਵਿੱਚ ਉਹ ਨਸ਼ੇ ਵੱਡਾ ਤੇ ਘਾਤਕ ਰੂਪ ਧਾਰ ਲੈਂਦੇ ਹਨ । ਮਾਤਾ ਪਿਤਾ ਨੂੰ ਸਕੂਲ ਤੇ ਕਾਲਜ ਪੱਧਰ ਤੇ ਆਪਣੇ ਬੱਚਿਆ ਦੀ ਦੇਖਰੇਖ ਕਰਨੀ ਚਾਹੀਦੀ ਹੈ ।
ਇਸ ਮੋਕੇ ਤੇ ਸ਼੍ਰੀਮਤੀ ਕਮਲਜੀਤ ਕੌਰ(ਕੌਂਸਲਰ) ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਕੱਲ ਦੇ ਭਵਿੱਖ ਹਨ । ਉਨ੍ਹਾਂ ਕਿਹਾ ਕਿ ਸਾਨੂੰ ਕਿਤਾਬਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਪੜਾਈ ਤੋਂ ਇਲਾਵਾ ਸਭਿਆਚਾਰਕ ਅਤੇ ਮਾਂ ਬੋਲੀ ਨਾਲ ਜੁੜੀਆਂ ਕਿਤਾਬਾਂ ਵੀ ਪੜਨੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਅਜੋਕੇ ਸਮੇ ਵਿੱਚ ਪਾਈਆ ਜਾਣ ਵਾਲੀਆਂ ਕੁਰੀਤੀਆਂ ਤੋਂ ਬਚ ਸਕਣ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ ਅਤੇ ਆਪਣੇ ਆਪ ਨੂੰ ਸੂਰਵੀਰਾਂ ਅਤੇ ਯੋਧਿਆਂ ਦੀਆਂ ਜੀਵਨੀਆਂ ਪੜ੍ਹਕੇ ਉਨਾਂ ਤੋਂ ਸੇਧ ਲੈਂਦੇ ਹੋਏ ਆਦਰਸ਼ਕ ਜੀਵਨ ਜਿਓਣਾ ਚਾਹੀਦਾ ਹੈ । ਉਨਾ ਨੇ ਕੇਂਦਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਅੰਤ ਵਿੱਚ ਸ਼੍ਰੀਮਤੀ ਸੁਖਵਿੰਦਰ ਕੌਰ ਵਲੋਂ ਰੈੱਡ ਕਰਾਸ ਤੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਅਪੀਲ ਕੀਤੀ ਕਿ ਜੋ ਸੈਮੀਨਾਰ ਵਿੱਚ ਗੱਲਬਾਤ ਰਾਹੀਂ ਜਾਣਕਾਰੀ ਦਿੱਤੀ ਗਈ ਉਸ ਤੇ ਅਮਲ ਕੀਤਾ ਜਾਵੇ ਤਾਂ ਜੋ ਨਸ਼ਾ ਮੁਕਤ ਭਾਰਤ ਅਭਿਆਨ ਦੇ ਟਿੱਚੇ ਪ੍ਰਾਪਤ ਕੀਤੇ ਜਾ ਸਕਣ । ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸੁਖਵਿੰਦਰ ਕੌਰ, ਕੁਮਾਰੀ ਗੋਲਡੀ, ਕਮਲਦੀਪ ਕੌਰ, ਮਮਤਾ ਰਾਏ, ਦਵਿੰਦਰ ਸਿੰਘ ਅਤੇ ਵਿਦਿਆਰਥੀ ਸ਼ਾਮਿਲ ਸਨ।
