ਉੱਤਰਾਖੰਡ: ਭੀਮਤਾਲ ਵਿਚ ਭਾਰਤੀ ਹਵਾਈ ਸੈਨਾ ਦੇ ਦੋ ਜਵਾਨ ਝੀਲ ’ਚ ਡੁੱਬੇ
ਦੇਹਰਾਦੂਨ, 4 ਜੁਲਾਈ- ਉੱਤਰਾਖੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦਰਮਿਆਨ ਭਾਰਤੀ ਹਵਾਈ ਸੈਨਾ ਦੇ ਦੋ ਜਵਾਨ ਭੀਮਤਾਲ ਵਿਚ ਇਕ ਝੀਲ ’ਚ ਡੁੱਬ ਗਏ। ਇਨ੍ਹਾਂ ਜਵਾਨਾਂ ਦੀ ਪਛਾਣ ਪਠਾਨਕੋਟ ਦੇ ਪ੍ਰਿੰਸ ਯਾਦਵ(22) ਤੇ ਮੁਜ਼ੱਫਰਪੁਰ (ਬਿਹਾਰ) ਦੇ ਸਾਹਿਲ ਕੁਮਾਰ (23) ਵਜੋਂ ਦੱਸੀ ਗਈ ਹੈ। ਸਰਕਲ ਅਧਿਕਾਰੀ ਪ੍ਰਮੋਦ ਸ਼ਾਹ ਨੇ ਕਿਹਾ ਕਿ ਯਾਦਵ ਤੇ ਕੁਮਾਰ ਭਾਰਤ ਹਵਾਈ ਸੈਨਾ ਦੇ ਅੱਠ ਜਵਾਨਾਂ, ਜਿਨ੍ਹਾਂ ਵਿਚ ਚਾਰ ਮਹਿਲਾਵਾਂ ਵੀ ਸਨ, ਦੇ ਸਮੂਹ ਦਾ ਹਿੱਸਾ ਸਨ। ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਯਾਦਵ ਤੇ ਕੁਮਾਰ ਦੀਆਂ ਲਾਸ਼ਾਂ ਝੀਲ ’ਚੋਂ ਬਾਹਰ ਕੱਢੀਆਂ।

ਸੂਬੇ ਵਿੱਚ ਪੈ ਰਹੇ ਮੀਂਹ ਨੇ ਰੋਜ਼ਾਨਾ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਪਹਾੜੀ ਸੂਬੇ ਵਿੱਚ ਸੌ ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਚਾਰਧਾਮ ਯਾਤਰਾ ਵਿੱਚ ਵਿਘਨ ਪਿਆ ਹੈ ਅਤੇ ਉੱਤਰਕਾਸ਼ੀ ਜ਼ਿਲ੍ਹੇ ਦੇ ਗੀਤ ਖੇਤਰ ਦੇ ਕੁਝ ਪਿੰਡਾਂ ਵਿੱਚ ਅਨਾਜ ਦੀ ਘਾਟ ਪੈਦਾ ਹੋ ਗਈ ਹੈ। ਸਿਲਾਈ ਮੋੜ ’ਤੇ ਉਸਾਰੀ ਕਾਮਿਆਂ ਦੇ ਰੈਣ ਬਸੇਰਿਆਂ ਵਾਲੀਆਂ ਥਾਵਾਂ ’ਤੇ ਜ਼ਮੀਨ ਖਿਸਕਣ ਤੋਂ ਬਾਅਦ, ਯਮੁਨੋਤਰੀ ਜਾਣ ਵਾਲਾ ਹਾਈਵੇਅ ਪਿਛਲੇ ਪੰਜ ਦਿਨਾਂ ਤੋਂ ਬੰਦ ਹੈ, ਜਿਸ ਕਾਰਨ ਨੌਂ ਲੋਕ ਲਾਪਤਾ ਹਨ ਅਤੇ ਸੜਕ ਦਾ 12 ਮੀਟਰ ਦਾ ਹਿੱਸਾ ਵਹਿ ਗਿਆ ਹੈ।
ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਢਿੱਗਾਂ ਡਿੱਗਣ ਕਰਕੇ ਕੇਦਾਰਨਾਥ ਜਾਣ ਵਾਲੀ ਸੜਕ ਵੀ ਬੰਦ ਹੈ। ਅਧਿਕਾਰੀਆਂ ਨੇ ਕਿਹਾ ਕਿ ਰਸਤਾ ਖੋਲ੍ਹਣ ਲਈ ਕੋਸ਼ਿਸ਼ਾਂ ਜਾਰੀ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਰਾਜ ਦੇ ਆਫ਼ਤ-ਸੰਵੇਦਨਸ਼ੀਲ ਜ਼ਿਲ੍ਹਿਆਂ, ਜਿਸ ਵਿੱਚ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਧਾਮ ਵੀ ਸ਼ਾਮਲ ਹੈ, ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਗੱਲ ਕੀਤੀ।
ਸ਼ੁੱਕਰਵਾਰ ਸਵੇਰੇ ਵੱਡੇ ਪੱਥਰ ਡਿੱਗਣ ਨਾਲ ਬਦਰੀਨਾਥ ਹਾਈਵੇਅ ਨੂੰ ਕਈ ਥਾਵਾਂ ’ਤੇ ਬੰਦ ਕਰ ਦਿੱਤਾ ਗਿਆ ਹੈ। ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਪਹਾੜੀ ਰਾਜ ਵਿੱਚ ਕੁੱਲ 109 ਸੜਕਾਂ ਮੀਂਹ ਨਾਲ ਸਬੰਧਤ ਰੁਕਾਵਟਾਂ ਕਾਰਨ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਰਿਦੁਆਰ ਵਿੱਚ ਗੰਗਾ, ਅਲਕਨੰਦਾ, ਚਮੋਲੀ ਵਿੱਚ ਅਲਕਨੰਦਾ, ਮੰਦਾਕਿਨੀ ਅਤੇ ਪਿੰਦਰ, ਉੱਤਰਕਾਸ਼ੀ ਵਿੱਚ ਭਾਗੀਰਥੀ ਅਤੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਕਾਲੀ, ਗੋਰੀ ਅਤੇ ਸਰਯੂ ਨਦੀਆਂ ਸਮੇਤ ਜ਼ਿਆਦਾਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਮੀਟਰ ਹੇਠਾਂ ਵਹਿ ਰਹੀਆਂ ਹਨ।