ਗੌਰਮਿੰਟ ਟੀਚਰ ਯੂਨੀਅਨ ਇਕਾਈ ਗੜ੍ਹਸ਼ੰਕਰ 2 ਦੀ ਹੰਗਾਮੀ ਮੀਟਿੰਗ ਹੋਈ
ਗੜ੍ਹਸ਼ੰਕਰ - ਸਥਾਨਕ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਗੌਰਮਿੰਟ ਟੀਚਰ ਯੂਨੀਅਨ ਇਕਾਈ ਗੜ੍ਹਸ਼ੰਕਰ-2 ਦੇ ਪ੍ਰਧਾਨ ਮਾਸਟਰ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੀ ਇਕ ਹੰਗਾਮੇਦਾਰ ਮੀਟਿੰਗ ਹੋਈ। ਜਿਸ ਵਿੱਚ ਬਲਾਕ ਦੇ ਅਧਿਆਪਕਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਅਧਿਆਪਕ ਮੁੱਦਿਆਂ ਨਾਲ ਸੰਬੰਧਿਤ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ।

ਮੀਟਿੰਗ ਦਾ ਭੱਖਦਾ ਮੁੱਦਾ ਪ੍ਰਾਈਮਰੀ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਮਿਲਣਾ, ਅਧਿਆਪਕਾਂ ਦੀਆਂ ਆਨ ਲਾਈਨ ਅਤੇ ਆਫ ਲਾਈਨ ੲਏਵਾ ਪੱਤਰੀਆਂ ਦਾ ਕੰਮ ਪੂਰਾ ਨਾ ਹੋਣਾ, ਪਿਛਲੇ ਕਈ ਤਰ੍ਹਾਂ ਦੇ ਰਹਿੰਦੇ ਏਰੀਅਰ ਆਦਿ ਦੇ ਬਕਾਏ ਨਾ ਮਿਲਣਾ, ਜੀ ਪੀ ਐਫ ਸਲਿੱਪਾਂ ਞਾ ਮਿਲਣਾ, ਮੰਜੂ ਬਾਲਾ ਅਧਿਆਪਕਾ ਦੀ ਦਸੰਬਰ 2023 ਤੋਂ ਹੁਣ ਤੱਕ ਤਨਖਾਹ ਨਾ ਮਿਲਣ ਸੰਬੰਧੀ ਅਤੇ ਅਧਿਆਪਕਾਂ ਦੇ ਹੋਰ ਬਹੁਤ ਸਾਰੇ ਮਸਲਿਆਂ ਉਪਰ ਗੰਭੀਰ ਚਰਚਾ ਕੀਤੀ ਗਈ। ਯੂਨੀਅਨ ਵਲੋਂ ਇਹ ਫੈਸਲਾ ਲਿਆ ਗਿਆ ਕਿ ਉਪਰੋਕਤ ਮੰਗਾਂ ਸੰਬੰਧੀ ਇਕ ਮੰਗ ਪੱਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੜ੍ਹਸ਼ੰਕਰ 2 ਨੂੰ ਦਿੱਤਾ ਜਾਵੇਗਾ। ਜੇਕਰ ਫਿਰ ਵੀ ਇਹਨਾਂ ਭਖਦੇ ਮੁੱਦਿਆਂ ਦਾ ਹੱਲ ਨਹੀਂ ਹੁੰਦਾ ਤਾਂ ਯੂਨੀਅਨ ਵਲੋਂ ਸਖਤ ਐਕਸ਼ਨ ਲਿਆ ਜਾਵੇਗਾ।
ਇਸ ਮੌਕੇ ਅਮਰਜੀਤ ਸਿੰਘ ਥਾਂਦੀ, ਸੱਤਪਾਲ ਬਲਜੀਤ ਸਿੰਘ, ਦਿਲਬਾਗ ਸਿੰਘ ਨੰਗਲਾਂ, ਮਨੋਜ ਕੁਮਾਰ, ਬਲਵਿੰਦਰ ਕੁਮਾਰ, ਰਾਕੇਸ਼ ਕੁਮਾਰ, ਦਿਲਬਾਗ ਸਿੰਘ ਮੌਜੀਪੁਰ, ਨਿਤਿਨ ਸੁਮਨ, ਬਲਵਿੰਦਰ ਕੁਮਾਰ, ਜਸਪ੍ਰੀਤ, ਜਸਵਿੰਦਰ, ਰਘਬੀਰ ਸਿੰਘ, ਹਰਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਰਾਜਵਿੰਦਰ ਰਾਜਾ, ਮੀਨਾ ਰਾਣੀ, ਪੂਨਮ ਰਾਣੀ, ਮਨੀਸ਼ਾ ਸ਼ਰਮਾ, ਅਮਨਦੀਪ ਕੌਰ, ਪੁਸ਼ਪਾ ਦੇਵੀ, ਪੂਨਮ ਥਾਣਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਆਪਕ ਵੀ ਹਾਜ਼ਰ ਸਨ।