52 ਸਾਲਾ ਵਿਅਕਤੀ ਨਾਲ ਪ੍ਰੇਮ ਸਬੰਧਾਂ ਕਾਰਨ ਵਿਆਹ ਤੋਂ 45 ਦਿਨਾਂ ਬਾਅਦ ਪਤੀ ਦਾ ਕਤਲ
ਚੰਡੀਗੜ੍ਹ, 4 ਜੁਲਾਈ- ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਵ-ਵਿਆਹੁਤਾ ਔਰਤ ਨੇ ਆਪਣੇ ਫੁੱਫੜ ਨਾਲ ਮਿਲ ਕੇ ਪਤੀ ਦਾ ਕਤਲ ਕਰਵਾ ਦਿੱਤਾ। ਨਵੀਨਗਰ ਰੇਲਵੇ ਸਟੇਸ਼ਨ ਨੇੜੇ 24 ਜੂਨ ਨੂੰ ਕਤਲ ਕਰ ਦਿੱਤੇ ਗਏ ਮ੍ਰਿਤਕ ਦੀ ਪਛਾਣ ਪ੍ਰਿਆਂਸ਼ੂ ਕੁਮਾਰ ਸਿੰਘ (24 ਸਾਲ) ਵਜੋਂ ਹੋਈ ਹੈ, ਜਿਸ ਦਾ ਵਿਆਹ ਦੇ ਸਿਰਫ਼ 45 ਦਿਨ ਪਹਿਲਾਂ ਹੋਇਆ ਸੀ।

ਸ਼ੁਰੂਆਤੀ ਜਾਂਚ ਵਿੱਚ ਇਹ ਭਾੜੇ ’ਤੇ ਕਤਲ ਦਾ ਮਾਮਲਾ ਪ੍ਰਤੀਤ ਹੋਇਆ ਸੀ, ਪਰ ਕਾਲ ਡਿਟੇਲ ਅਤੇ ਪੁੱਛਗਿੱਛ ਤੋਂ ਜੋ ਸੱਚਾਈ ਸਾਹਮਣੇ ਆਈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁੰਜਾ ਦਾ ਆਪਣੇ ਫੁੱਫੜ ਜੀਵਨ ਸਿੰਘ (52 ਸਾਲ) ਨਾਲ ਲੰਬੇ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਪਰ ਪਰਿਵਾਰਕ ਦਬਾਅ ਹੇਠ ਗੁੰਜਾ ਦਾ ਵਿਆਹ ਮਈ ਵਿੱਚ ਪ੍ਰਿਆਂਸ਼ੂ ਨਾਲ ਕਰਵਾ ਦਿੱਤਾ ਗਿਆ।
ਇਸ ਤੋਂ ਬਾਅਦ ਗੁੰਜਾ ਅਤੇ ਜੀਵਨ ਸਿੰਘ ਨੇ ਮਿਲ ਕੇ ਪ੍ਰਿਆਂਸ਼ੂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਖਤਮ ਕਰਨ ਲਈ ਜੀਵਨ ਸਿੰਘ ਨੇ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਦੇ ਦੋ ਸ਼ੂਟਰ ਜੈਸ਼ੰਕਰ ਚੌਬੇ ਅਤੇ ਮੁਕੇਸ਼ ਸ਼ਰਮਾ ਦੀ ਮਦਦ ਲਈ।
ਪ੍ਰਿਆਂਸ਼ੀ ਨੇ 24 ਜੂਨ ਦੀ ਰਾਤ ਨੂੰ ਗੁੰਜਾ ਨੂੰ ਫ਼ੋਨ ਕਰਕੇ ਆਪਣੀ ਲੋਕੇਸ਼ਨ ਦੱਸੀ ਸੀ। ਗੁੰਜਾ ਨੇ ਤੁਰੰਤ ਇਹ ਜਾਣਕਾਰੀ ਜੀਵਨ ਸਿੰਘ ਨੂੰ ਦਿੱਤੀ, ਅਤੇ ਫਿਰ ਸ਼ੂਟਰਾਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਿਆਂਸ਼ੂ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕਾਲ ਰਿਕਾਰਡਿੰਗ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪਤਨੀ ਗੁੰਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਇਸ ਸਮੇਂ ਮੁੱਖ ਸਾਜ਼ਿਸ਼ਕਾਰ ਜੀਵਨ ਸਿੰਘ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।