
ਤਪ ਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਸਮਾਗਮ ਅਤੇ ਡਾਕਟਰ ਬੀ ਆਰ ਅੰਬੇਡਕਰ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਏ
ਸ੍ਰੀ ਖੁਰਾਲਗੜ ਸਾਹਿਬ, 17 ਅਪ੍ਰੈਲ - ਤਪ ਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਸਮਾਗਮ ਅਤੇ ਡਾਕਟਰ ਬੀ ਆਰ ਅੰਬੇਡਕਰ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਏ ਗਏ। ਤਿੰਨ ਦਿਨ ਚੱਲੇ ਇਨਾਂ ਸਮਾਗਮਾਂ ਦੋਰਾਨ ਉਤਰੀ ਭਾਰਤ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਸੰਗਤ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਈ।
ਸ੍ਰੀ ਖੁਰਾਲਗੜ ਸਾਹਿਬ, 17 ਅਪ੍ਰੈਲ - ਤਪ ਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਸਮਾਗਮ ਅਤੇ ਡਾਕਟਰ ਬੀ ਆਰ ਅੰਬੇਡਕਰ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਏ ਗਏ। ਤਿੰਨ ਦਿਨ ਚੱਲੇ ਇਨਾਂ ਸਮਾਗਮਾਂ ਦੋਰਾਨ ਉਤਰੀ ਭਾਰਤ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਸੰਗਤ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ 11 ਅਪ੍ਰੈਲ ਨੂੰ ਤਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਗੁਰੂ ਘਰ ਤੋਂ ਹੈਡ ਗ੍ਰੰਥੀ ਬਾਬਾ ਨਰੇਸ਼ ਸਿੰਘ ਵੱਲੋਂ ਆਰੰਭ ਕਰਵਾਏ ਗਏ।
12 ਅਪ੍ਰੈਲ ਨੂੰ ਸੰਗਤ ਦੀ ਵੱਡੀ ਗਿਣਤੀ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਜਿਸ ਨੂੰ ਲੈ ਕੇ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ ਇੰਤਜਾਮ ਕੀਤੇ ਗਏ ਹੋਏ ਸਨ। ਇਸੇ ਦਿਨ ਮੱਧ ਦਾ ਭੋਗ ਅਤੇ ਰਾਤ ਨੂੰ ਰੈਣ ਸਵਾਈ ਕੀਰਤਨ ਦਰਬਾਰ ਸਜਾਇਆ ਗਿਆ।
ਕੀਰਤਨ ਦਰਬਾਰ ਦੋਰਾਨ ਗੁਰੂ ਘਰ ਦੇ ਹਜ਼ੂਰੀ ਜੱਥੇ ਬਾਬਾ ਕੇਵਲ ਸਿੰਘ ਚਾਕਰ ਨੇ ਹਾਜਰੀ ਭਰੀ ਅਤੇ ਇਸ ਮੌਕੇ ਬਾਬਾ ਸਰਬਜੋਤ ਸਿੰਘ ਡਾਂਗੋ ਵਾਲੇ ਵੀ ਵਿਸ਼ੇਸ ਤੌਰ ਤੇ ਪਹੁੰਚੇ। ਕੀਰਤਨ ਦਰਬਾਰ ਦੌਰਾਨ ਬਾਬਾ ਮਨਪ੍ਰੀਤ ਸਿੰਘ ਅਮਲੋਹ ਵਾਲਿਆਂ ਨੇ ਗੁਰੂ ਮਹਾਰਾਜ ਜੀ ਦੀ ਉਸਤਤ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
13 ਅਪ੍ਰੈਲ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਜਾਪ ਸੰਪੂਰਨ ਹੋਏ ਉਪਰੰਤ ਇਸ ਦੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅਸਥਾਨ ਤੇ ਝੂਲਣ ਵਾਲੇ ਨਿਸ਼ਾਨ ਸਾਹਿਬਾ ਨੂੰ ਸੁੰਦਰ ਚੋਲੇ ਪਹਿਨਾਏ ਗਏ। ਇਸ ਮੌਕੇ ਬਾਬਾ ਨਰੇਸ਼ ਸਿੰਘ ਦੇ ਜੱਥੇ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਰਤੀ ਅਤੇ ਅਰਦਾਸ ਕਰਨ ਉਪਰੰਤ ਕੀਰਤਨ ਦਰਬਾਰ ਦੀ ਆਰੰਭਤਾ ਕਰਵਾਈ।
ਖੁੱਲੇ ਪੰਡਾਲ ਵਿੱਚ ਸਜਾਏ ਗਏ ਕੀਰਤਨ ਦਰਬਾਰ ਦੌਰਾਨ ਗੁਰੂ ਘਰ ਤੋਂ ਹਜ਼ੂਰੀ ਜੱਥੇ ਤੋਂ ਬਾਬਾ ਕੇਵਲ ਸਿੰਘ ਚਾਕਰ ਦੇ ਜੱਥੇ ਨੇ ਹਾਜ਼ਰੀ ਭਰਦੇ ਹੋਏ ਗੁਰੂ ਮਹਾਰਾਜ ਜੀ ਦੀ ਬਾਣੀ ਅਤੇ ਸਿਧਾਂਤ ਸੰਗਤ ਨਾਲ ਸਾਂਝੇ ਕੀਤੇ।
ਬਾਬਾ ਕੇਵਲ ਸਿੰਘ ਚਾਕਰ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਦੇ ਸਿਧਾਂਤਾਂ ਅਨੁਸਾਰ ਆਪਸ ਵਿੱਚ ਪਿਆਰ ਭਾਵਨਾ ਨਾਲ ਰਹਿਣ ਦੀ ਲੋੜ ਹੈ। ਉਨਾਂ ਕਿਹਾ ਕਿ ਗੁਰੂ ਜੀ ਨੇ ਆਪਣੇ ਸਿਧਾਂਤਾਂ ਵਿੱਚ ਦੱਸਿਆ ਹੈ ਕਿ ਅਨਪੜਤਾ ਇੱਕ ਵੱਡਾ ਸ਼ਰਾਪ ਹੈ, ਪੜਨ ਨਾਲ ਇਨਸਾਨ ਦੇ ਵਿਵੇਕ ਦਾ ਦੀਵਾ ਪ੍ਰਚੰਡ ਹੋ ਜਾਂਦਾ ਹੈ ਪਰ ਅਨਪੜਤਾ ਨਾਲ ਵਿਵੇਕ ਦਾ ਦੀਵਾ ਮੱਧਮ ਹੋ ਕੇ ਬੁਝ ਜਾਂਦਾ ਹੈ ।
ਬਾਬਾ ਕੇਵਲ ਸਿੰਘ ਚੱਕਰ ਨੇ ਕਿਹਾ ਕਿ ਗੁਰੂ ਜੀ ਨੇ ਜਿੱਥੇ ਰੋਟੀ, ਕੱਪੜੇ ਅਤੇ ਬਰਾਬਰਤਾ ਦੇ ਸਿਧਾਂਤਾਂ ਦੀ ਸਾਨੂੰ ਗੱਲ ਕਹੀ ਉੱਥੇ ਨਾਲ ਹੀ ਸਿੱਖਿਆ ਨੂੰ ਵੀ ਬਹੁਤ ਅਹਿਮ ਦਿੱਤੀ ਹੈ। ਇਸ ਮੌਕੇ ਭਾਈ ਸ਼ਾਮਜੀਤ ਸਿੰਘ ਮੇਲਾ ਡਗਾਣਾ ਕਲਾਂ ਅਤੇ ਜੱਥੇਦਾਰ ਬਲਜੀਤ ਸਿੰਘ ਨੇ ਵੀ ਹਾਜ਼ਰੀ ਭਰੀ।
ਪ੍ਰਬੰਧਕੀ ਕਮੇਟੀ ਤੋਂ ਚੇਅਰਮੈਨ ਡਾਕਟਰ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੀਪ ਸਿੰਘ, ਹਰਭਜਨ ਸਿੰਘ, ਚੌਧਰੀ ਜੀਤ ਸਿੰਘ, ਮੱਖਣ ਸਿੰਘ, ਸਤਪਾਲ, ਬਿੰਦਰ ਸਿੰਘ, ਗੁਰਮੀਤ ਸਿੰਘ, ਚਰਨ ਭਾਰਤੀ, ਸਰਪੰਚ ਰੋਸ਼ਨ ਲਾਲ ਨੈਨਵਾਂ, ਡਾਕਟਰ ਜਸਵੀਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਜਿੱਥੇ ਪਹੁੰਚੀ ਹੋਈ ਸੰਗਤ ਦਾ ਬਣਦਾ ਮਾਣ ਸਤਿਕਾਰ ਕੀਤਾ ਉੱਥੇ ਨਾਲ ਹੀ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ ਪ੍ਰਬੰਧ ਕੀਤੇ ਹੋਏ ਸਨ।
