39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਸਬੰਧੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਮੀਟਿੰਗ

ਗੜ੍ਹਸ਼ੰਕਰ- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲਿਆਂ ਦੀ ਤਿਆਰੀ ਲਈ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ ਵਿਖੇ ਹੋਈ।

ਮੀਟਿੰਗ ਦੌਰਾਨ ਫੁੱਟਬਾਲ ਸਟੇਡੀਅਮ ’ਚ ਹੋਣ ਜਾ ਰਹੇ 39ਵੀਂ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲਿਆਂ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਹਰਵਿੰਦਰ ਸਿੰਘ ਬਾਠ ਅਤੇ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਫੁੱਟਬਾਲ ਸਟੇਡੀਅਮ ’ਚ ਲੀਗ ਦੇ ਚਾਰ ਮੈਚ ਹੋਣਗੇ ਤੇ ਕਲੱਬ ਦੀ ਟੀਮ ਵਲੋਂ ਬਾਕੀ ਮੈਚ ਦੂਜੇ ਸ਼ਹਿਰਾਂ ਵਿਚ ਖੇਡੇ ਜਾਣਗੇ। 
ਉਨ੍ਹਾਂ ਦੱਸਿਆ ਕਿ ਕਾਲਜ ਅਤੇ ਕਲੱਬ ਦੀ ਫੁੱਟਬਾਲ ਟੀਮ ਦੇ ਇਸ ਵਾਰ ਦੂਜੇ ਸ਼ਹਿਰਾਂ ਵਿਚੋਂ ਆਏ ਖਿਡਾਰੀਆਂ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਦੇ ਖੇਡ ਪ੍ਰਮੋਟਰਾਂ, ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਹੋਸਟਲ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਤੇ ਟੀਮ ਵਲੋਂ ਨਿਰੰਤਰ ਪ੍ਰੈਕਟਿਸ ਕੀਤੀ ਜਾ ਰਹੀ ਹੈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਐੱਨ.ਆਰ.ਆਈਜ਼. ਦਾ ਖੇਡਾਂ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
 ਮੀਟਿੰਗ ਦੌਰਾਨ ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਸ਼ਵਿੰਦਰਜੀਤ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਯੋਗਰਾਜ ਗੰਭੀਰ, ਅਮਨਦੀਪ ਸਿੰਘ ਬੈਂਸ, ਸ਼ਲਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ ਸੁਪਰਡੈਂਟ, ਜਸਵੰਤ ਸਿੰਘ ਭੱਠਲ, ਸੱਜਣ ਸਿੰਘ ਧਮਾਈ, ਪ੍ਰੋ. ਸੁਖਦੇਵ ਸਿੰਘ, ਕੋਚ ਹਰਦੀਪ ਸਿੰਘ ਗਿੱਲ, ਭੁਪਿੰਦਰ ਸਿੰਘ ਸਿੰਬਲੀ, ਤਰਲੋਚਨ ਸਿੰਘ ਗੋਲੀਆਂ ਤੇ ਫੁੱਟਬਾਲ ਟੀਮ ਦੇ ਮੈਂਬਰ ਹਾਜ਼ਰ ਹੋਏ।