ਸਕੂਲ ਵਿਖੇ ਇੰਟਰੈਕਟ ਕਲੱਬ ਦੇ ਸਥਾਪਨਾ ਸਮਾਰੋਹ ਦਾ ਆਯੋਜਨ ਕੀਤਾ

ਕੁਰਾਲੀ, 16 ਅਪ੍ਰੈਲ - ਬਰੁੱਕਫੀਲਡ ਇੰਟਰਨੈਸ਼ਨਲ ਸਕੂਲ, ਸਿਸਵਾ ਰੋਡ ਵੱਲੋਂ ਰੋਟਰੀ ਕਲੱਬ ਦੇ ਇੰਟਰੈਕਟ ਕਲੱਬ ਦੇ ਸਥਾਪਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇੰਟਰੈਕਟ ਕਲੱਬ ਦੇ ਪ੍ਰਧਾਨ ਆਸ਼ਿਮਾ ਸਚਦੇਵਾ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਸਕੂਲ ਪ੍ਰੈਜ਼ੀਡੈਂਟ ਮਾਨਵ ਸਿੰਗਲਾ ਨੇ ਕਿਹਾ ਕਿ ਸਕੂਲ ਵਿਚ ਇੰਟਰੈਕਟ ਕਲੱਬ ਦੀ ਸਥਾਪਨਾ ਦਾ ਉਦੇਸ਼ ਕਮਿਊਨਿਟੀ ਲਈ ਬਿਹਤਰੀਨ ਲੀਡਰਸ਼ਿਪ ਤਿਆਰ ਕਰਨਾ ਹੈ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਵੀ ਦਿੱਤੀ ਗਈ।