ਉਤਰਾਖੰਡ ਦੇ ਮੱਛੀ ਪਾਲਕਾਂ ਨੇ ਵੈਟਨਰੀ ਯੂਨੀਵਰਸਿਟੀ ਤੋਂ ਲਈ ਸਿਖਲਾਈ
ਲੁਧਿਆਣਾ 18 ਨਵੰਬਰ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਉਤਰਾਖੰਡ ਰਾਜ ਵੱਲੋਂ ਪ੍ਰਾਯੋਜਿਤ, ਹਰਿਦੁਆਰ ਦੇ 25 ਮੱਛੀ ਪਾਲਕ ਕਿਸਾਨ ਉਦਮੀਆਂ ਜਿਨ੍ਹਾਂ ਵਿੱਚ 07 ਔਰਤਾਂ ਵੀ ਸ਼ਾਮਿਲ ਸਨ, ਲਈ ਤਿੰਨ ਦਿਨ ਦਾ ਸਮਰੱਥਾ ਉਸਾਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੂਹ ਦੀ ਅਗਵਾਈ ਸ਼੍ਰੀ ਜੈਪ੍ਰਕਾਸ਼ ਭਾਸਕਰ ਸੀਨੀਅਰ ਮੱਛੀ ਪਾਲਣ ਅਧਿਕਾਰੀ, ਹਰਿਦੁਆਰ ਨੇ ਕੀਤਾ।

ਡਾ. ਵਨੀਤ ਇੰਦਰ ਕੌਰ, ਸਿਖਲਾਈ ਸੰਯੋਜਕ ਨੇ ਦੱਸਿਆ ਕਿ ਇਹ ਸਿਖਲਾਈ, ਮੱਛੀ ਪਾਲਣ ਵਿੱਚ ਪਹਿਲਾਂ ਕੰਮ ਕਰ ਰਹੇ ਕਿਸਾਨਾਂ ਨੂੰ ਉਨੱਤ ਢੰਗ ਦੀਆਂ ਤਕਨੀਕਾਂ ਸਿਖਾਉਣ ਅਤੇ ਗਿਆਨ ਦੇਣ ਵਾਸਤੇ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਕਾਰਪ ਮੱਛੀ ਪਾਲਣ, ਪੰਗਾਸ ਮੱਛੀ ਪਾਲਣ ਅਤੇ ਤਾਜ਼ੇ ਪਾਣੀ ਦਾ ਝੀਂਗਾ ਪਾਲਣ, ਸਜਾਵਟੀ ਮੱਛੀ ਪਾਲਣ ਅਤੇ ਬਾਇਓਫਲਾਕ ਤੇ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ ਬਾਰੇ ਦੱਸਿਆ ਗਿਆ। ਸਿੱਖਿਆਰਥੀਆਂ ਨੂੰ ਮੱਛੀ ਪ੍ਰਬੰਧਨ ਦੇ ਨਾਲ ਸਿਹਤ ਪ੍ਰਬੰਧਨ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਸੰਬੰਧੀ ਵੀ ਪੂਰਨ ਜਾਣਕਾਰੀ ਦਿੱਤੀ ਗਈ।
ਸਿਖਲਾਈ ਦੇ ਤਕਨੀਕੀ ਸੰਯੋਜਕ ਡਾ. ਐਸ ਐਨ ਦੱਤਾ ਅਤੇ ਡਾ. ਗਰਿਸ਼ਮਾ ਤਿਵਾੜੀ ਨੇ ਦੱਸਿਆ ਕਿ ਸਿੱਖਿਆਰਥੀਆਂ ਨੂੰ ਅਗਾਂਹਵਧੂ ਕਿਸਾਨ ਸ. ਜਸਵੀਰ ਸਿੰਘ ਔਜਲਾ, ਪਿੰਡ ਕਰੌਦੀਆਂ ਅਤੇ ਸ. ਮਲਕੀਤ ਸਿੰਘ, ਪਿੰਡ ਮਦਨੀਪੁਰਾ ਦੇ ਫਾਰਮਾਂ ਦੇ ਨਾਲ ਲੁਧਿਆਣੇ ਦੀ ਮੱਛੀ ਮੰਡੀ ਦਾ ਦੌਰਾ ਵੀ ਕਰਵਾਇਆ ਗਿਆ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਦੀ ਸਮਰੱਥਾ ਉਸਾਰੀ ਲਈ ਪੂਰਨ ਪ੍ਰਤਿਬੱਧ ਹੈ ਜਿਸ ਨਾਲ ਕਿ ਪਸ਼ੂ ਪਾਲਕਾਂ, ਡੇਅਰੀ ਅਤੇ ਮੱਛੀ ਪਾਲਕ ਕਿਸਾਨਾਂ ਨੂੰ ਨਵੀਆਂ ਤਕਨਾਲੋਜੀਆਂ ਅਤੇ ਗਿਆਨ ਦੇ ਰੁ-ਬ-ਰੂ ਕੀਤਾ ਜਾ ਸਕੇ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਇਸ ਕਾਲਜ ਵਿਖੇ ਇਸ ਕਿਸਮ ਦੇ ਮੰਗ ਆਧਾਰਿਤ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਕਿਸਾਨਾਂ ਅਤੇ ਉਦਮੀਆਂ ਨੂੰ ਨਵੀਂ ਜਾਣਕਾਰੀ ਦੇ ਕੇ ਪੂਰਨ ਸਮਰੱਥ ਬਨਾਉਣ ਦਾ ਉਪਰਾਲਾ ਕੀਤਾ ਜਾਏ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਇਸ ਕੰਮ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ ਕਿ ਪਸ਼ੂ ਪਾਲਣ ਕਿੱਤਿਆਂ ਦੀ ਨਵੀਂ ਨੁਹਾਰ ਤਿਆਰ ਕੀਤੀ ਜਾਏ ਤਾਂ ਜੋ ਸਾਡੇ ਕਿਸਾਨ ਹਰੇਕ ਉਨੱਤ ਅਤੇ ਆਧੁਨਿਕ ਤਕਨੀਕ ਨੂੰ ਸਮਝ ਤੇ ਅਪਣਾਅ ਸਕਣ।