ਸੋਸ਼ਲ ਵੈਲਫੇਅਰ ਸੋਸਾਇਟੀ ਨੇ ਸਰਕਾਰੀ ਹਾਈ ਸਕੂਲ 'ਚ ਲਗਾਏ 100 ਤੋ ਵੱਧ ਬੂਟੇ

ਗੜ੍ਹਸ਼ੰਕਰ- ਸਥਾਨਕ ਇਲਾਕੇ ਦੀ ਨਾਮੀ ਸੰਸਥਾ ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਵਾਤਾਵਰਨ ਵਿੱਚ ਬਣਦਾ ਯੋਗਦਾਨ ਪਾਉਣ ਦੇ ਯਤਨ ਕਰਦਿਆਂ ਇਲਾਕੇ ਦੇ ਪਿੰਡ ਬੀਰਮਪੁਰ ਵਿਖੇ ਸਰਕਾਰੀ ਹਾਈ ਸਕੂਲ ਦੀ ਗਰਾਊਂਡ ਵਿੱਚ ਕਰੀਬ ਸੋ ਬੂਟੇ ਲਗਾ ਕੇ ਇੱਕ ਨੇਕ ਉਪਰਾਲਾ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਸ੍ਰਪਰਸਤ ਫੂਲਾ ਸਿੰਘ ਬੀਰਮਪੁਰ ਨੇ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਪਿੱਛਲੇ ਸਮੇਂ ਤੋ ਇਲਾਕੇ ਦੇ ਅਲੱਗ ਅਲੱਗ ਸਕੂਲਾਂ ਅਤੇ ਖਾਲੀ ਥਾਵਾਂ ਤੇ ਨਵੇਂ ਬੂਟੇ ਲਗਾਓਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

 ਤਾਂ ਜੋ ਕੁਦਰਤੀ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸਰਕਾਰੀ ਹਾਈ ਸਕੂਲ ਬੀਰਮਪੁਰ ਦੇ ਮੁੱਖੀ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਸਮਾਜਿਕ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਸਰਕਾਰੀ ਹਾਈ ਸਕੂਲ ਦੀ ਗਰਾਓਡ ਵਿੱਚ ਵੱਖ-ਵੱਖ ਤਰ੍ਹਾਂ ਦੇ ਸਜ਼ਾਵਟੀ ਅਤੇ ਛਾਂਦਾਰ 100 ਤੋ ਵੱਧ ਬੂਟੇ ਲਗਾਏ ਹਨ।
 ਉਹਨਾਂ ਧੰਨਵਾਦ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਸ਼ਿਵਾਲਿਕ ਸੋਸ਼ਲ ਵੈਲਫੇਅਰ ਸੋਸਾਇਟੀ ਭਵਿੱਖ ਵਿੱਚ ਵੀ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੇਗੀ। ਇਸ ਮੌਕੇ ਸਕੂਲ ਮੁਖੀ ਸੁਖਵਿੰਦਰ ਕੁਮਾਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸ਼ਿਵਾਲਕ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਫੂਲਾ ਸਿੰਘ ਬੀਰਮਪੁਰ, ਡਾਕਟਰ ਲਖਵਿੰਦਰ ਕੁਮਾਰ, ਸੁਰਿੰਦਰ ਸਿੰਘ ਗੋਲੀਆ, ਰਾਜਨ ਬੀਰਮਪੁਰ , ਸੈਂਡੀ ਭੱਜ਼ਲਾ ,ਧਰਮਜੀਤ ਸਿੰਘ ਰਾਜਾ ,ਪ੍ਰੀਤ ਪਰੋਵਾਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।