ਮੁਫਤ ਮੈਡੀਕਲ ਕੈਂਪ ਲਗਾਇਆ

ਐਸ ਏ ਐਸ ਨਗਰ, 13 ਅਪ੍ਰੈਲ - ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਅਤੇ ਬੀਬੀ ਤਰਨਜੀਤ ਕੌਰ (ਕੌਂਸਲਰ) ਕਾਂਸਲ ਦੇ ਸਹਿਯੋਗ ਨਾਲ ਪਿੰਡ ਕਾਂਸਲ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਸਾਹਮਣੇ 26ਵਾਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।

ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਮਨੀਸ਼ ਚੌਧਰੀ, ਮੁਨੀਸ਼ ਕੁਮਾਰ ਓਪਥੈਲਮਿਕ ਅਧਿਕਾਰੀ, ਡਾ. ਵਿਮਲ ਤ੍ਰਿਖਾ ਜਨਰਲ ਫਿਜੀਸ਼ੀਅਨ, ਦੰਦਾਂ ਦੇ ਮਾਹਿਰ ਡਾ. ਅਸ਼ਨੀਤ ਕੌਰ ਬਾਜਵਾ ਨੇ 100 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ। ਸੰਸਥਾ ਵੱਲੋਂ ਮਰੀਜਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆ।

ਇਸ ਮੌਕੇ ਸੰਸਥਾਂ ਦੇ ਅਹੁਦੇਦਾਰ ਜਗਜੀਤ ਸਿੰਘ, ਰਛਪਾਲ ਸਿੰਘ, ਕੁਲਵਿੰਦਰ ਸਿੰਘ ਬਿੰਦਰਾ, ਆਰ ਪੀ ਵਾਲੀਆ, ਰਵਨੀਤ ਸਿੰਘ, ਸੰਜੇ ਗੰਭੀਰ, ਸਰਬਜੀਮਤ ਸਿੰਘ, ਗੁਰਮੀਤ ਕੌਰ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਜੋਧ ਸਿੰਘ, ਬਲਵੰਤ ਸਿੰਘ, ਦਰਬਾਰਾ ਸਿੰਘ ਵੀ ਹਾਜ਼ਰ ਸਨ।