ਵਿਸ਼ਵ ਪੁਸਤਕ ਦਿਵਸ ਮਨਾਇਆ
ਮਾਹਿਲਪੁਰ- ਪੁਸਤਕਾਂ ਮਨੁੱਖੀ ਜੀਵਨ ਨੂੰ ਸ਼ਿੰਗਾਰਦੀਆਂ ਤੇ ਸੰਵਾਰਦੀਆਂ ਹਨ ਇਹ ਵਿਚਾਰ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਹਾਈ ਸਕੂਲ ਟੂਟੋ ਮਜਾਰਾ ਵਿਖੇ ਆਯੋਜਿਤ ਕੀਤੇ ਵਿਸ਼ਵ ਪੁਸਤਕ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਆਖੇ। ਉਹਨਾਂ ਅੱਗੇ ਕਿਹਾ ਕਿ ਜਿਹੜੇ ਲੋਕ ਪੁਸਤਕਾਂ ਨੂੰ ਆਪਣੀਆਂ ਦੋਸਤ ਬਣਾਉਂਦੇ ਹਨ ਉਹ ਜ਼ਿੰਦਗੀ ਵਿੱਚ ਕਦੀ ਧੋਖਾ ਨਹੀਂ ਖਾਂਦੇ।

ਇਸੇ ਤਰ੍ਹਾਂ ਵਿਦਿਆਰਥੀ ਜੀਵਨ ਵਿੱਚ ਪੁਸਤਕਾਂ ਪੜ੍ਹਨ ਵਾਲੇ ਬੱਚੇ ਹਮੇਸ਼ਾ ਉੱਚੀਆਂ ਤੇ ਸੁੱਚੀਆਂ ਮੰਜ਼ਲਾਂ ਪ੍ਰਾਪਤ ਕਰਦੇ ਹਨ। ਅਸਲ ਵਿੱਚ ਪੁਸਤਕਾਂ ਸਾਹਿਤ ਸੰਜੀਵਨੀ ਹਨ। ਇਥੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਸਭ ਨੂੰ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੇ ਭਵਿੱਖ ਵਿੱਚ ਨਿਖਾਰ ਅਤੇ ਵਿਚਾਰ ਦਾ ਸੰਚਾਰ ਹੁੰਦਾ ਰਹੇ। ਉਹਨਾਂ ਆਪਣੀਆਂ ਪੁਸਤਕਾਂ ਦਾ ਇੱਕ ਸੈਟ ਮੁੱਖ ਅਧਿਆਪਕ ਬਲਬੀਰ ਸਿੰਘ ਅਤੇ ਸਟਾਫ਼ ਮੈਂਬਰਾਂ ਨੂੰ ਲਾਈਬਰੇਰੀ ਵਾਸਤੇ ਭੇਟ ਕੀਤਾ ।
ਮੁੱਖ ਅਧਿਆਪਕ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਬਲਜਿੰਦਰ ਮਾਨ ਨੇ ਪਿਛਲੇ 35 ਸਾਲ ਵਿੱਚ ਬਾਲ ਸਾਹਿਤ, ਸੱਭਿਆਚਾਰ, ਖੇਡਾਂ, ਕਲਾਤਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਸ਼ਾਨਦਾਰ ਪੈੜਾਂ ਪਾਈਆਂ ਹਨ। ਉਹਨਾਂ ਵੱਲੋਂ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਹਰ ਸਾਲ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੀਆਂ 7100 ਕਾਪੀਆਂ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਵੰਡੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸਮਾਗਮਾਂ ਮੌਕੇ ਪੁਸਤਕਾਂ ਦੇ ਸੈਟ ਤੋਹਫੇ ਵਜੋਂ ਭੇਂਟ ਕੀਤੇ ਜਾਂਦੇ ਹਨ।
ਉਹ ਸਮੁੱਚੇ ਸਮਾਜ ਲਈ ਇੱਕ ਚਾਨਣ ਮਨਾਰੇ ਦਾ ਕੰਮ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਲਾਇਬਰੇਰੀ ਦੀਆਂ ਸਭ ਤੋਂ ਵੱਧ ਪੁਸਤਕਾਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮਨੋਰੰਜਕ ਅਤੇ ਗਿਆਨਵਰਧਕ ਪੁਸਤਕਾਂ ਸਨਮਾਨਿਤ ਕੀਤਾ ਗਿਆ। ਰਵਿੰਦਰ ਕੁਮਾਰ ਨੇ ਕਾਵਕ ਸ਼ੈਲੀ ਵਿੱਚ ਮਝ ਸੰਚਾਰਨ ਕੀਤਾ।
ਇਸ ਮੌਕੇ ਰੇਨੂ ਬਾਲਾ, ਵਨੀਤਾ ਜੱਸਲ, ਰਵਿੰਦਰ ਕੁਮਾਰ, ਵਰਿੰਦਰ ਕੌਰ,ਮਨਦੀਪ ਸਿੰਘ, ਕੁਲਵਿੰਦਰ ਕੌਰ ਕੁਲਦੀਪ ਸਿੰਘ, ਅਮਰੀਕ ਸਿੰਘ, ਪ੍ਰਵੀਨ ਕੌਰ, ਮਨਦੀਪ ਕੌਰ, ਪੂਨਮ ਬੇਦੀ ਸਮੇਤ ਸਕੂਲ ਮੈਨੇਜਿੰਗ ਕਮੇਟੀ ਮੈਂਬਰ, ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹੋਏ।