ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ 80 ਲੋੜਵੰਦਾ ਬੱਚਿਆਂ ਨੂੰ ਵੰਡੀ ਸਟੇਸ਼ਨਰੀ
ਪਟਿਆਲਾ : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਸਟੇਸ਼ਨਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਵਿਦਿਆ ਪੜਾਈ ਦੀ ਮਹੱਤਤਾ ਦੱਸਦਿਆ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਫਲਤਾ ਅਤੇ ਸਨਮਾਨ ਪ੍ਰਾਪਤੀ ਲਈ ਸਿੱਖਿਅਤ ਹੋਣਾ ਅਤੀ ਜਰੂਰੀ ਹੈ ਜੇਕਰ ਜਿੰਦਗੀ ਵਿੱਚ ਅੱਗੇ ਵੱਧਕੇ ਆਪਣੀ ਵੱਖਰੀ ਪਹਿਚਾਉਣ ਬਣਾਉਣੀ ਹੈ ਤਾਂ ਇਸ ਦਾ ਇੱਕੋ ਇੱਕ ਮੁੱਲ ਮੰਤਰ ਹੈ ਵਿਦਿਆ ਪੜ੍ਹਾਈ ਗਰੀਬ ਅਤੇ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਰੱਖਣ ਵਾਲੇ ਬੱਚਿਆ ਦੀ ਮਦਦ ਲਈ ਸਾਨੂੰ ਸਾਰੀਆਂ ਨੂੰ ਅੱਗੇ ਆਉਂਣਾ ਚਾਹੀਦਾ ਹੈ ਤਾਂ ਜ਼ੋ ਇਹ ਬੱਚੇ ਪੜ੍ਹ ਲਿਖਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਕਾਮਯਾਬੀ ਦੀਆਂ ਬੁਲੰਦੀਆਂ ਤੇ ਪੁੱਜਣ ਲਈ ਸਿੱਖਿਆ ਦੀ ਸਭ ਤੋਂ ਵੱਡੀ ਅਹਿਮ ਭੂਮਿਕਾ ਹੁੰਦੀ ਹੈ।

ਬਿਨ੍ਹਾਂ ਸਿੱਖਿਆ ਪ੍ਰਾਪਤ ਅਗਿਆਨਤਾ ਦੇ ਹਨੇਰੇ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਹੈ। ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੈ ਜਿਸ ਨੂੰ ਨਿਭਾਉਣ ਮਗਰੋਂ ਮਨ ਨੂੰ ਤਾਂ ਸਕੁੰਨ ਪ੍ਰਾਪਤ ਹੁੰਦਾ ਹੈ ਅਤੇ ਗਰੀਬਾਂ ਦੀ ਭਲਾਈ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਤੇ ਆਉਣ ਵਾਲੀਆ ਮੁਸੀਬਤਾਂ ਵੀ ਆਪਣਾ ਰੱਖ ਬਦਲ ਲੈਂਦੀਆ ਹਨ ਕਿਉਂਕਿ ਇਨਸਾਨੀਅਤ ਦੀ ਸੇਵਾ ਨੂੰ ਪ੍ਰਮਾਤਮਾ ਦੀ ਉੱਤਮ ਅਤੇ ਨੇਕ ਸੇਵਾ ਮੰਨਿਆ ਗਿਆ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਵਿਦਿਆ ਪੜ੍ਹਾਈ ਦੀ ਅਹਿਮ ਭੂਮਿਕਾ ਹੁੰਦੀ ਹੈ ਅੱਜ ਦਾ ਯੁੱਗ ਪੜਾਈ ਦਾ ਯੁੱਗ ਹੈ ਜਿਸ ਵਿੱਚ ਦੇਸ਼ ਦਾ ਹਰ ਬੱਚਾ ਪੜਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ।
ਉਹ ਦੇਸ਼ ਤਰੱਕੀ ਕਰਦੇ ਹਨ ਜਿਸ ਦੇਸ਼ ਦੇ ਨਾਗਰਿਕ ਪੜ੍ਹੇ ਲਿਖੇ ਅਤੇ ਸਿਹਤਮੰਦ ਹੋਣਗੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਉਹ ਲੋੜਵੰਦਾਂ ਅਤੇ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਵਿਦਿਆਰਥੀਆਂ ਲਈ ਭਵਿੱਖ ਵਿੱਚ ਵੀ ਮਦਦ ਜਾਰੀ ਰੱਖਣਗੇ ਇਸ ਮੌਕੇ ਪਵਨ ਕੁਮਾਰ ਸੈਣੀ, ਵਿਜੇ ਕੁਮਾਰ ਗਰਗ, ਸੰਜੀਵ ਕੁਮਾਰ ਗਰਗ, ਹਿਮਾਸ਼ੂ ਵਡੇਰਾ, ਸੋਨੂੰ, ਰਾਜ ਕੁਮਾਰ, ਜ਼ੋਗਾ ਗਰਗ, ਆਦਿ ਹਾਜਰ ਸਨ।