ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40 ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ ਹੋਵੇਗਾ

ਨਵਾਂਸ਼ਹਿਰ - ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਨੂੰ ਸਫਲ ਸੇਵਾਵਾਂ ਦਿੰਦਿਆਂ 40 ਸਾਲ ਦਾ ਅਰਸਾ ਹੋ ਗਿਆ ਹੈ। ਇਸ ਦਾ 40 ਵਾਂ ਸਥਾਪਨਾ ਦਿਵਸ 17 ਅਪ੍ਰੈਲ ਦਿਨ ਬੁੱਧਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰੀ ਸ਼ਮੂਲੀਅਤ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਵਲੋਂ ਪੁਰਜੋਰ ਅਪੀਲ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸਖਸ਼ੀਅਤਾਂ ਇਸ ਸੇਵਾ ਦੇ ਕਾਰਜ ਪ੍ਰਤੀ ਵਿਚਾਰਾਂ ਦੀ ਸਾਂਝ ਪਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਹਨ ਅਤੇ ਉਸ ਦਿਨ ਹਸਪਤਾਲ ਦੀ ਸਥਾਪਨਾ, ਮਿਸ਼ਨ ਅਤੇ ਉਦੇਸ਼ ਸੰਬੰਧੀ ਪੇਸ਼ਕਾਰੀਆਂ ਵੀ ਹਾਜਰੀਨ ਦੇ ਸਨਮੁੱਖ ਹੋਣਗੀਆ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਸਮਾਗਮ ਸੰਬੰਧੀ ਬਣਾਈ ਗਈ ਤਿਆਰੀ ਟੀਮ ਵਲੋਂ ਪ੍ਰਬੰਧਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਢਾਹਾਂ ਦੀ ਅਗਵਾਈ ਵਿੱਚ ਸਥਾਪਿਤ ਕੀਤਾ ਗਿਆ ਇਹ ਹਸਪਤਾਲ ਰਿਆਇਤੀ ਦਰਾਂ ਤੇ ਇਲਾਜ ਲਈ ਦੂਰ ਦੁਰੇਡੇ ਤੱਕ ਪਛਾਣ ਬਣਾ ਚੁੱਕਿਆ ਹੈ ਅਤੇ ਵੱਖ-ਵੱਖ ਬਿਮਾਰੀਆਂ ਦੀਆਂ ਮਾਹਿਰ ਮੈਡੀਕਲ ਟੀਮਾਂ ਹਰ ਵਕਤ ਤਿਆਰ ਰਹਿੰਦੀਆਂ ਹਨ।