ਨਾਭਾ ਦੇ ਕਾਲਜ ਦੀ ਲੜਕੀ ਨਾਲ ਕੁਕਰਮ ਕਰਨ ਵਾਲਾ ਤੀਜਾ ਦੋਸ਼ੀ ਵੀ ਕਾਬੂ

ਪਟਿਆਲਾ, 12 ਮਾਰਚ - ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੁਲੀਸ ਨੇ ਤੀਜੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹੈਰੀ ਵਾਸੀ ਪਿੰਡ ਬੀੜਵਾਲ ਨੂੰ ਕਾਬੂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੱਖ ਦੋਸ਼ੀ ਦਵਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਆਪਣੀ ਭੈਣ ਬਣਾਇਆ ਜਹੋਇਆ ਸੀ।

ਇਸ ਰਿਸ਼ਤੇ ਕਾਰਨ ਉਹ ਅਕਸਰ ਪੀੜਤ ਲੜਕੀ ਨੂੰ ਮਿਲਣ ਕਾਲਜ ਆਉਂਦਾ ਰਹਿੰਦਾ ਸੀ। ਐੱਸਪੀ ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘ ਨੇ ਪੀੜਤ ਲੜਕੀ ਨੂੰ ਆਪਣੀ ਭੈਣ ਬਣਾਇਆ ਹੋਇਆ ਸੀ। ਇਸੇ ਰਿਸ਼ਤੇ ਦੀ ਆੜ ਵਿੱਚ 27 ਮਾਰਚ ਨੂੰ  ਦਵਿੰਦਰ ਸਿੰਘ ਨੇ ਲੜਕੀ ਨੂੰ ਜ਼ਰੂਰੀ ਗੱਲ ਕਰਨ ਦੇ ਬਹਾਨੇ ਪ੍ਰਿੰਸੀਪਲ ਦੇ ਦਫ਼ਤਰ ਦੇ ਉਪਰਲੇ ਕਮਰੇ ਵਿੱਚ ਬੁਲਾਇਆ। ਜਿਉਂ ਹੀ ਪੀੜਤ ਲੜਕੀ ਕਮਰੇ ਦੇ ਅੰਦਰ ਗਈ ਤਾਂ ਦਵਿੰਦਰ ਸਿੰਘ ਨੇ ਲੜਕੀ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਪਾਉਣ ਤੋਂ ਰੋਕਣ ਲਈ ਦੂਜੇ ਲੜਕੇ ਨੇ ਲੜਕੀ ਦਾ ਮੂੰਹ ਬੰਦ ਕੀਤਾ। 
ਇਸ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਇਕ-ਇਕ ਕਰਕੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਉਸ ਨੂੰ ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀ ਧਮਕੀ ਦਿੱਤੀ। ਘਟਨਾ ਤੋਂ ਬਾਅਦ ਤਿੰਨੇ ਦੋਸ਼ੀ ਫਰਾਰ ਹੋ ਗਏ। ਲੜਕੀ ਵੱਲੋਂ ਆਪਣੀ ਮਾਂ ਨੂੰ ਸੱਚਾਈ ਦੱਸਣ ਮਗਰੋਂ ਮਾਮਲਾ ਪੁਲਿਸ ਕੋਲ ਪਹੁੰਚਿਆ।