
ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਤੇ ਸਕੂਲ ਦੇ ਬੱਚਿਆਂ ਨੇ ਕੈਂਪ ਲਗਾ ਕੇ ਬੂਟਿਆਂ ਦੀ ਦੇਖਭਾਲ ਕੀਤੀ
ਨਵਾਂਸ਼ਹਿਰ - ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਬਾਬਾ ਵਜੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਲੋਂ ਐਨ ਐਸ ਐਸ ਕੈਂਪ ਲਗਾ ਕੇ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਅਸ਼ੋਕ ਕੁਮਾਰ ਰਿਟਾਇਰਡ ਪ੍ਰਿੰਸੀਪਲ, ਸੁਖਵਿੰਦਰ ਸਿੰਘ ਤੂਰ, ਗੁਲਸ਼ਨ ਰਾਣਾ, ਮੱਖਣ ਸਿੰਘ ਅਤੇ ਬਾਬਾ ਵਜੀਰ ਸਿੰਘ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਦੀ ਅਗਵਾਈ ਵਿੱਚ ਆਫਟਰ ਕੇਅਰ ਪ੍ਰੋਜੈਕਟ ਅਧੀਨ ਆਰ ਕੇ ਆਰੀਆ ਸਕੂਲ ਦੀ ਗਰਾਊਂਡ ਦੇ ਨੇੜੇ ਲਗਾਏ ਬੂਟਿਆਂ ਦੀ ਦੇਖਭਾਲ ਕਰਦਿਆਂ ਬੂਟਿਆਂ ਦੇ ਆਲੇ ਦੁਆਲੇ ਸਫਾਈ ਅਤੇ ਗੁਡਾਈ ਕੀਤੀ ਅਤੇ ਪਾਣੀ ਲਗਾਇਆ।
ਨਵਾਂਸ਼ਹਿਰ - ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਬਾਬਾ ਵਜੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਲੋਂ ਐਨ ਐਸ ਐਸ ਕੈਂਪ ਲਗਾ ਕੇ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਅਸ਼ੋਕ ਕੁਮਾਰ ਰਿਟਾਇਰਡ ਪ੍ਰਿੰਸੀਪਲ, ਸੁਖਵਿੰਦਰ ਸਿੰਘ ਤੂਰ, ਗੁਲਸ਼ਨ ਰਾਣਾ, ਮੱਖਣ ਸਿੰਘ ਅਤੇ ਬਾਬਾ ਵਜੀਰ ਸਿੰਘ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਦੀ ਅਗਵਾਈ ਵਿੱਚ ਆਫਟਰ ਕੇਅਰ ਪ੍ਰੋਜੈਕਟ ਅਧੀਨ ਆਰ ਕੇ ਆਰੀਆ ਸਕੂਲ ਦੀ ਗਰਾਊਂਡ ਦੇ ਨੇੜੇ ਲਗਾਏ ਬੂਟਿਆਂ ਦੀ ਦੇਖਭਾਲ ਕਰਦਿਆਂ ਬੂਟਿਆਂ ਦੇ ਆਲੇ ਦੁਆਲੇ ਸਫਾਈ ਅਤੇ ਗੁਡਾਈ ਕੀਤੀ ਅਤੇ ਪਾਣੀ ਲਗਾਇਆ। ਇਸ ਮੌਕੇ ਪ੍ਰਿੰਸੀਪਲ ਅਸ਼ੋਕ ਕੁਮਾਰ ਨੇ ਕਿਹਾ ਕਿ ਬਾਬਾ ਵਜੀਰ ਸਿੰਘ ਸਕੂਲ ਦੇ ਬੱਚਿਆਂ ਵਲੋਂ ਅੱਜ ਇਹ ਐਨ ਐਸ ਐਸ ਦਾ ਕੈਂਪ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਵਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਜ ਗਲੋਬਲ ਵਾਰਮਿੰਗ ਕਾਰਨ ਵਾਤਾਵਰਣ ਨੂੰ ਬਚਾਉਣ ਦੀ ਬਹੁਤ ਵੱਡੀ ਜਰੂਰਤ ਹੈ। ਉਹਨਾਂ ਕਿਹਾ ਕਿ ਸਾਡੀ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਜਿਥੇ ਹਰ ਸਾਲ ਵੱਡੇ ਪੱਧਰ ਤੇ ਬੂਟੇ ਲਗਾਉਣ ਦਾ ਕੰਮ ਕਰਦੀ ਹੈ। ਉਥੇ ਲਗਾਏ ਗਏ ਬੂਟਿਆਂ ਨੂੰ ਬਚਾਉਣ ਵੱਲ ਵੀ ਧਿਆਨ ਦਿੰਦੀ ਹੈ। ਉਹਨਾਂ ਅੱਗੇ ਕਿਹਾ ਕਿ ਅਸੀਂ ਨਵਾਂਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੰਜ ਦਿਨ ਦਾ ਕੈਂਪ ਲਗਾਇਆ ਹੈ। ਇਸ ਕੈਂਪ ਲਈ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅਸੀਂ ਅੱਗੇ ਤੋਂ ਵੀ ਇਸ ਐਨ ਜੀ ਓ ਨਾਲ ਮਿਲ ਕੇ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਵਧ ਚੜ੍ਹ ਕੇ ਯੋਗਦਾਨ ਪਾਵਾਂਗੇ। ਇਸ ਮੌਕੇ ਗੁਲਸ਼ਨ ਰਾਣਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਆਰੇ ਬੱਚਿਓ ਜਿਥੇ ਆਪ ਵਲੋਂ ਅੱਜ ਇਹ ਸਲਾਘਾਯੋਗ ਕੰਮ ਕਰਕੇ ਸਮਾਜ ਲਈ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਉਥੇ ਤੁਸੀਂ ਆਪਣੀ ਸਿਹਤ ਦਾ ਕਮਾਲ ਰੱਖਣ ਲਈ ਫਾਸਟ ਫੂਡ ਖਾਣ ਤੋਂ ਵੀ ਪ੍ਰਹੇਜ ਕਰੋ ਅਤੇ ਵਧੀਆ ਨਾਗਰਿਕ ਬਣਕੇ ਵਧ ਤੋਂ ਵਧ ਪੜ੍ਹਾਈ ਕਰਕੇ ਦੇਸ਼ ਨੂੰ ਅੱਗੇ ਵਧਾਉਣ ਲਈ ਆਪਣਾ ਯੋਗਦਾਨ ਪਾਓ। ਇਸ ਮੌਕੇ ਆਸ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮੱਖਣ ਸਿੰਘ ਅਤੇ ਪ੍ਰਿੰਸੀਪਲ ਜਸਵੀਰ ਸਿੰਘ ਅਤੇ ਬੱਚਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਵਜੀਰ ਸਿੰਘ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ, ਮੈਨੇਜਰ ਬਿੱਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਰਾਹੁਲ ਕੁਮਾਰ, ਅਮਨਦੀਪ ਸਿੰਘ, ਕੁਮਾਰੀ ਸੁਰਜੀਤ ਕੌਰ, ਕੁਮਾਰੀ ਸੰਦੀਪ ਕੌਰ, ਲਵਲੀਨ ਕੌਰ ਲਾਲ, ਡਾਕਟਰ ਬਲਵੀਰ ਚੰਦ ਸਲੋਹ, ਸੁਖਵਿੰਦਰ ਕੁਮਾਰ, ਐਡਵੋਕੇਟ ਨਰਿੰਦਰ ਸਿੰਘ ਬੈਂਸ, ਗੁਰਜੀਤ ਸਿੰਘ, ਕੁਲਜੀਤ ਸਿੰਘ, ਰਾਜ ਕੁਮਾਰ, ਆਰ ਕੇ ਆਰੀਆ ਸਕੂਲ ਦੇ ਸੁਪਰਡੈਂਟ ਸ਼੍ਰੀ ਕਾਂਤ ਪਾਠਕ ਅਤੇ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
