
ਮਾਪਿਆਂ ਦੇ ਹੁੰਦਿਆਂ ਹੀ ਘਰ ਸਵਰਗ ਵਾਂਗ ਜਾਪਦੈ - ਚੇਅਰਮੈਨ ਰਣਜੋਧ ਸਿੰਘ ਹਡਾਣਾ
ਪਟਿਆਲਾ, 1ਅਪ੍ਰੈਲ - ਕੁਝ ਦਿਨ ਪਹਿਲਾਂ ਸਵਰਗਵਾਸ ਹੋਏ ਪੱਤਰਕਾਰ ਅਰਵਿੰਦਰ ਸਿੰੰਘ ਦੇ ਪਿਤਾ ਸ. ਭਗਵਾਨ ਸਿੰਘ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ "ਆਪ" ਦੇ ਜ਼ਿਲ੍ਹਾ ਪਟਿਆਲਾ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਡਾ. ਹਰਨੇਕ ਸਿੰਘ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਸੂਬਾ ਸਕੱਤਰ "ਆਪ" ਰਣਜੋਧ ਸਿੰਘ ਹਡਾਣਾ ਵੱਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ।
ਪਟਿਆਲਾ, 1ਅਪ੍ਰੈਲ - ਕੁਝ ਦਿਨ ਪਹਿਲਾਂ ਸਵਰਗਵਾਸ ਹੋਏ ਪੱਤਰਕਾਰ ਅਰਵਿੰਦਰ ਸਿੰੰਘ ਦੇ ਪਿਤਾ ਸ. ਭਗਵਾਨ ਸਿੰਘ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ "ਆਪ" ਦੇ ਜ਼ਿਲ੍ਹਾ ਪਟਿਆਲਾ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਡਾ. ਹਰਨੇਕ ਸਿੰਘ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਸੂਬਾ ਸਕੱਤਰ "ਆਪ" ਰਣਜੋਧ ਸਿੰਘ ਹਡਾਣਾ ਵੱਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ। ਹਡਾਣਾ ਨੇ ਸਥਾਨਕ ਰੋਜ਼ਾਨਾ ਅਖਬਾਰ ਦੇ ਪੱਤਰਕਾਰ ਅਰਵਿੰਦਰ ਸਿੰਘ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦਾ ਹੈ। ਉਨ੍ਹਾਂ ਪੱਤਰਕਾਰ ਅਰਵਿੰਦਰ ਸਿੰਘ ਦੀ ਆਪਣੇ ਕੰਮ ਪ੍ਰਤੀ ਇਮਾਨਦਾਰੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ। ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਇਸ ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਵੀ ਕੀਤੀ ਗਈ। ਭੋਗ ਤੇ ਅੰਤਿਮ ਅਰਦਾਸ ਮੌਕੇ ਰਾਜਨੀਤਿਕ, ਪ੍ਰਸ਼ਾਸਨਿਕ, ਸੋਸ਼ਲ ਵਰਕਰਜ਼, ਰਿਸ਼ਤੇਦਾਰ ਅਤੇ ਨੇੜਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਉਮੰਗ ਸੰਸਥਾ ਦੇ ਸਮੂਹ ਮੈਂਬਰ , ਨੈਣਾ ਦੇਵੀ ਦੇ ਬੱਚੇ ਸੁਸਾਇਟੀ ਦੇ ਮੈਂਬਰ, ਪਾਵਰ ਹਾਊਸ ਯੂਥ ਕਲੱਬ ਦੇ ਨੁਮਾਇੰਦੇ ਅਤੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਰਾਜਵਿੰਦਰ ਸਿੰਘ ਹਡਾਣਾ, ਉਪਕਾਰ ਸਿੰਘ, ਡਾ. ਅਮਰਿੰਦਰ ਸਿੰਘ, ਏ ਐਸ ਆਈ ਦਰਸ਼ਪ੍ਰੀਤ ਸਿੰਘ, ਏ ਐਸ ਆਈ ਗੁਰਿੰਦਰਪਾਲ ਸਿੰਘ ਸਿੱਧੂ, ਵਿਕਰਮ ਹਡਾਣਾ, ਪ੍ਰਿੰਸੀਪਲ ਅਜੀਤ ਸਿੰਘ ਭੱਟੀ, ਹਰਪਿੰਦਰ ਸਿੰਘ ਚੀਮਾਂ, ਸੁਖਵਿੰਦਰ ਸਿੰਘ ਬਲਮਗੜ, ਰੁਪਿੰਦਰ ਸਿੰਘ ਸੋਨੂੰ, ਗੋਗੀ, ਮਨਦੀਪ ਸਨੌਰ, ਰਜਿੰਦਰ ਸਿੰਘ ਲੱਕੀ, ਸਤਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਹਰਮਨ ਨਿਰਮਾਣ, ਨਵਦੀਪ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਨਾਭਾ, ਗੁਰਚਰਨ ਸਿੰਘ ਭੰਗੂ ਟਰਾਂਸਪੋਰਟ ਕੋਆਰਡੀਨੇਟਰ "ਆਪ", ਵਿੱਕੀ ਨਾਭਾ, ਅਮਨ, ਡਾ. ਗੁਰਦੀਪ ਸਿੰਘ, ਨਵਨੀਤ ਸਿੰਘ, ਰਿਸ਼ਵ , ਗਗਨ ਸੰਧੂ ਬਲਾਕ ਪ੍ਰਧਾਨ, ਗੁਰਮੀਤ ਸਿੰਘ ਪ੍ਰਧਾਨ ਸਕੂਲ ਟਰਾਂਸਪੋਰਟ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਿੱਠੂ, ਅਮਿਤ, ਲਾਡੀ, ਲੱਖਵਿੰਦਰ ਸਨੌਰ, ਜਸਵੀਰ ਸਿੰਘ, ਗੌਤਮ, ਪਰਦੀਪ ਖੇਡ ਕੋਚ, ਦਵਿੰਦਰ ਸਨੌਰ, ਕਈ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ।
