ਪਿਛਲੇ 12 ਸਾਲ ਤੋਂ ਅੰਨ੍ਹੇਪਣ ਦੇ ਸ਼ਿਕਾਰ ਪ੍ਰਭਜੋਤ ਸਿੰਘ ਨੂੰ ਰੋਟਰੀ ਕਲੱਬ ਦੇ ਸਹਿਯੋਗ ਨਾਲ ਮਿਲੀ ਰੌਸ਼ਨੀ

ਹੁਸ਼ਿਆਰਪੁਰ - ਪਿਛਲੇ 12-ਸਾਲ ਤੋਂ ਪ੍ਰਭਜੋਤ ਸਿੰਘ ਦੀ ਸੱਜੀ ਅੱਖ ਦੀ ਰੋਸ਼ਨੀ ਕਿਸੇ ਸੱਟ ਦੀ ਵਜ੍ਹਾ ਨਾਲ ਚਲੀ ਗਈ ਸੀ। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰੋਜੈਕਟ ‘ਗਿਫਟ ਆਫ ਸਾਈਟ` ਦੇ ਤਹਿਤ ਪ੍ਰਭਜੋਤ ਸਿੰਘ ਨੂੰ ਨਵੀਂ ਅੱਖ ਲਗਾ ਕੇ ਦੁਬਾਰਾ ਤੋਂ ਉਹ ਇਸ ਦੁਨੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਣ ਵਿੱਚ ਸਹਾਇਤਾ ਕੀਤੀ।

ਹੁਸ਼ਿਆਰਪੁਰ - ਪਿਛਲੇ 12-ਸਾਲ ਤੋਂ ਪ੍ਰਭਜੋਤ ਸਿੰਘ ਦੀ ਸੱਜੀ ਅੱਖ ਦੀ ਰੋਸ਼ਨੀ ਕਿਸੇ ਸੱਟ ਦੀ ਵਜ੍ਹਾ ਨਾਲ ਚਲੀ ਗਈ ਸੀ। ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰੋਜੈਕਟ ‘ਗਿਫਟ ਆਫ ਸਾਈਟ` ਦੇ ਤਹਿਤ ਪ੍ਰਭਜੋਤ ਸਿੰਘ ਨੂੰ ਨਵੀਂ ਅੱਖ ਲਗਾ ਕੇ ਦੁਬਾਰਾ ਤੋਂ ਉਹ ਇਸ ਦੁਨੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਣ ਵਿੱਚ ਸਹਾਇਤਾ ਕੀਤੀ। ਅੱਜ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਇਕ ਸੋਸ਼ਲ ਮੀਟਿੰਗ ਕਲੱਬ ਪ੍ਰਧਾਨ ਅਮਰਜੀਤ ਸਿੰਘ ਅਰਨੇਜਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਪ੍ਰੋਜੈਕਟ ‘ਗਿਫਟ ਆਫ ਸਾਈਟ` ਦੇ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਨੇ ਦੱਸਿਆ ਕਿ ਕਲੱਬ ਵਲੋਂ ਹੁਸ਼ਿਆਰਪੁਰ ਵਿੱਚ ਰਹਿ ਰਹੇ ਪ੍ਰਭਜੋਤ ਸਿੰਘ ਦੀਆਂ ਅੱਖਾਂ ਦਾ ਮੁਫਤ ਕੋਰਨੀਅਲ ਟ੍ਰਾਂਸਪਲਾਂਟ ਮੋਹਾਲੀ ਤੋਂ ਰੋਹਿਤ ਗੁਪਤਾ ਦੁਆਰਾ ਕਰਵਾਇਆ ਗਿਆ ਹੈ ਅਤੇ ਇਸ ਪ੍ਰੋਜੈਕਟ ਦੇ ਤਹਿਤ ਪਿਛਲੇ 4-ਸਾਲ ਤੋਂ ਕਲੱਬ ਵਲੋਂ 405 ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਨ ਵਿੱਚ ਸਹਾਇਤਾ ਕੀਤੀ ਹੈ। ਸਾਰੇ ਮਰੀਜ਼ਾਂ ਦੇ ਆਪ੍ਰੇਸ਼ਨ ਮੁਫਤ ਕਰਵਾਏ ਜਾਂਦੇ ਹਨ। ਇਸ ਮੌਕੇ ਤੇ ਮਨੋਜ ਓਹਰੀ ਨੇ ਦੱਸਿਆ ਕਿ ਸੰਗਰੂਰ ਵਿਚ ਅੱਖਾਂ ਦੀ ਪ੍ਰਮੁੱਖ ਡਾਕਟਰ ਡਾ.ਇੰਦਰਜੀਤ ਕੌਰ ‘ਰਣਜੀਤ ਆਈ ਹਸਪਤਾਲ` ਦੇ ਨਾਲ ਮਿਲ ਕੇ 45 ਸਾਲਾਂ ਸਲੀਮਾ  ਬਾਨੋ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਇਕ ਬਿਮਾਰੀ ਦੇ ਕਾਰਨ ਆਪਣੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਇਸ ਮੌਕੇ ਤੇ ਕਲੱਬ ਦੇ ਫਾਊਂਡਰ ਮੈਂਬਰ ਰੋਟੇਰੀਅਨ ਸੁਰੇਸ਼ ਅਰੋੜਾ ਦੁਆਰਾ ਪ੍ਰਭਜੋਤ ਨੂੰ ਫੁਲਾਂ ਦਾ ਗੁੱਛਾ ਦੇ ਕੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਕਲੱਬ ਦੇ ਪ੍ਰਧਾਨ ਅਰਨੇਜਾ ਨੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਵੀ ਕੋਰਨੀਆ ਤੋਂ ਪੀੜਿਤ ਮਰੀਜ਼ ਮਿਲੇ ਤਾਂ ਉਹ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।ਮਰੀਜ਼ ਦੀ ਅੱਖਾਂ ਦੀ ਪੁਤਲੀ ਬਦਲਵਾਉਣ ਅਤੇ ਦਵਾਈਆਂ ਦਾ ਸਾਰਾ ਖਰਚ ਰੋਟਰੀ ‘ਗਿਫਟ ਆਫ ਸਾਈਟ` ਦੇ ਤਹਿਤ ਮੁਫਤ ਕਰਵਾਇਆ ਜਾਵੇਗਾ। ਇਸ ਮੌਥੇ ਤੇ ਸਕੱਤਰ ਇੰਦੂਪਾਲ ਸਚਦੇਵਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਤੇ ਗੋਪਾਲ ਵਾਸੂਦੇਵਾ, ਸਤੀਸ਼ ਗੁਪਤਾ, ਜਗਮੀਤ ਸੇਠੀ, ਰੋਹਿਤ ਚੋਪੜਾ, ਜਸਵੰਤ ਸਿੰਘ ਭੋਗਲ, ਅਸ਼ੋਕ ਸ਼ਰਮਾ, ਵਿਕਰਮ ਸ਼ਰਮਾ, ਜਤਿੰਦਰ ਦੁਗਲ, ਪ੍ਰਵੀਨ ਪੱਬੀ, ਜਤਿੰਦਰ ਸ਼ਰਮਾ ਅਤੇ ਰੋਟਰੀ ਕਲੱਬ ਮੇਨ ਤੋਂ ਪ੍ਰਧਾਨ ਰੋਟੇਰੀਅਨ ਯੋਗੇਸ਼ ਚੰਦਰ ਵੀ ਮੌਜੂਦ ਸਨ।