ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਆਸ਼ਾ ਕਿਰਨ ਸਕੂਲ ਦਾ ਦੌਰਾ

ਹੁਸ਼ਿਆਰਪੁਰ - ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਰਿਆਤ ਬਾਹਰਾ ਗਰੁੱਪ ਇੰਸਟੀਚਿਊਟ ਦੇ ਬੀ.ਐੱਸ.ਸੀ.ਨਰਸਿੰਗ ਦੇ 45 ਵਿੱਦਆਰਥੀਆਂ ਵੱਲੋਂ ਦੌਰਾ ਕੀਤਾ ਗਿਆ, ਪਿ੍ਰੰਸੀਪਲ ਡਾ. ਮੀਨਾਕਸ਼ੀ ਐੱਸ ਚਾਂਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋ. ਕੰਚਨ ਤੇ ਪ੍ਰੋ. ਸ਼ਹਿਨਾਜ ਇਨ੍ਹਾਂ ਵਿਦਿਆਰਥੀਆਂ ਨਾਲ ਸਕੂਲ ਪੁੱਜੇ ਤੇ ਸਪੈਸ਼ਲ ਬੱਚਿਆਂ ਦੇ ਰੂਬਰੂ ਹੋਏ।

ਹੁਸ਼ਿਆਰਪੁਰ - ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਰਿਆਤ ਬਾਹਰਾ ਗਰੁੱਪ ਇੰਸਟੀਚਿਊਟ ਦੇ ਬੀ.ਐੱਸ.ਸੀ.ਨਰਸਿੰਗ ਦੇ 45 ਵਿੱਦਆਰਥੀਆਂ ਵੱਲੋਂ ਦੌਰਾ ਕੀਤਾ ਗਿਆ, ਪਿ੍ਰੰਸੀਪਲ ਡਾ. ਮੀਨਾਕਸ਼ੀ ਐੱਸ ਚਾਂਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋ. ਕੰਚਨ ਤੇ ਪ੍ਰੋ. ਸ਼ਹਿਨਾਜ ਇਨ੍ਹਾਂ ਵਿਦਿਆਰਥੀਆਂ ਨਾਲ ਸਕੂਲ ਪੁੱਜੇ ਤੇ ਸਪੈਸ਼ਲ ਬੱਚਿਆਂ ਦੇ ਰੂਬਰੂ ਹੋਏ। ਸਕੂਲ ਦੇ ਵਾਈਸ ਪਿ੍ਰੰਸੀਪਲ ਸ਼੍ਰੀਮਤੀ ਇੰਦੂ ਬਾਲਾ ਵੱਲੋਂ ਨਰਸਿੰਗ ਦੇ ਵਿਦਿਆਰਥੀਆਂ ਦਾ ਸਕੂਲ ਵਿੱਚ ਸਵਾਗਤ ਕੀਤਾ ਗਿਆ, ਇੰਦੂ ਬਾਲਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਵਿੱਖ ਵਿੱਚ ਜੇਕਰ ਤਹਾਨੂੰ ਇਨ੍ਹਾਂ ਸਪੈਸ਼ਲ ਬੱਚਿਆਂ ਨਾਲ ਵਿਚਰਨ ਦਾ ਮੌਕਾ ਮਿਲੇ ਤਦ ਇਨ੍ਹਾਂ ਨਾਲ ਸਪੈਸ਼ਲ ਵਿਵਹਾਰ ਕਰਨ ਦੀ ਜਰੂਰਤ ਹੈ ਤੇ ਇਨ੍ਹਾਂ ਨਾਲ ਸ਼ਾਂਤੀ ਨਾਲ ਕੰਮ ਕਰਨ ਦੀ ਜਰੂਰਤ ਹੈ। ਇਸ ਮੌਕੇ ਉਨ੍ਹਾਂ ਸਪੈਸ਼ਲ ਬੱਚਿਆਂ ਨਾਲ ਕੰਮ ਕਰਨ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ। ਇਸ ਸਮੇਂ ਆਸਰਾ ਪ੍ਰੋਜੈਕਟ ਤੇ ਸਕੂਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਮਧੂਮੀਤ ਕੌਰ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਤੇ ਸਟਾਫ ਹਾਜਰ ਸੀ। ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਹੋਸਟਲ ਦੇ ਵਿਦਿਆਰਥੀਆਂ ਲਈ ਥਾਲ ਭੇਂਟ ਕੀਤੇ ਗਏ ਤੇ ਸਪੈਸ਼ਲ ਬੱਚਿਆਂ ਨੂੰ ਰਿਫਰੈਂਸ਼ਮੈਟ ਦਿੱਤੀ ਗਈ।