ਧੰਨ- ਧੰਨ ਸੰਤ ਬਾਬਾ ਹਰਨਾਮ ਸਿੰਘ ਕਿੰਗ ਵਾਲੇ ਜੀ ਦੀ 44ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਸਹਿਜ ਪਾਠਾਂ ਦੀਆਂ ਲੜੀਆਂ ਆਰੰਭ
ਮਾਹਿਲਪੁਰ,17 ਜੁਲਾਈ: ਧੰਨ- ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ / ਕੰਬਲੀ ਵਾਲੇ ਭੂਰੀ ਵਾਲਿਆਂ ਦੀ 44ਵੀਂ ਸਲਾਨਾ ਬਰਸੀ 18 ਅਗਸਤ 2025 ਦਿਨ ਸੋਮਵਾਰ ਨੂੰ ਪਿੰਡ ਜੰਡੋਲੀ ਦੇ ਗੁਰਦੁਆਰਾ ਸਾਹਿਬ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।

ਬਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਸ਼ਰਧਾਲੂ ਸੰਗਤਾਂ ਵੱਲੋਂ ਅੱਜ 17 ਜੁਲਾਈ ਤੋਂ ਸ੍ਰੀ ਸਹਿਜ ਪਾਠਾਂ ਦੀਆਂ ਲੜੀਆਂ ਆਰੰਭ ਕੀਤੀਆਂ ਗਈਆਂ। ਸ੍ਰੀ ਸਹਿਜ ਪਾਠਾਂ ਦੀਆਂ ਲੜੀਆਂ 17 ਜੁਲਾਈ ਤੋਂ 23 ਜੁਲਾਈ, 24 ਜੁਲਾਈ ਤੋਂ 30 ਜੁਲਾਈ ਅਤੇ 31 ਜੁਲਾਈ ਤੋਂ 6 ਅਗਸਤ ਤੱਕ ਚੱਲਣਗੀਆਂ।
ਇਸੇ ਤਰ੍ਹਾਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ 8 ਅਗਸਤ ਤੋਂ 10 ਅਗੱਸਤ ਤੱਕ, 10 ਅਗੱਸਤ ਤੋਂ 12 ਅਗੱਸਤ, 12 ਅਗੱਸਤ ਤੋਂ 14 ਅਗੱਸਤ ਅਤੇ 14 ਅਗੱਸਤ ਤੋਂ 16 ਅਗੱਸਤ ਤੱਕ ਚੱਲਣਗੀਆਂ। ਇਹਨਾਂ ਤੋਂ ਇਲਾਵਾ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਸਰਬੱਤ ਸਾਧ ਸੰਗਤ ਦੇ ਭਲੇ ਲਈ 16 ਅਗਸਤ ਤੋਂ 18 ਅਗਸਤ ਤੱਕ ਸਾਂਝੇ ਤੌਰ ਤੇ ਸ਼੍ਰੀ ਆਖੰਡ ਪਾਠ ਸਾਹਿਬ ਚੱਲਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਸਰਦਾਰ ਬਲਵੀਰ ਸਿੰਘ, ਸਰਦਾਰ ਸੋਹਣ ਸਿੰਘ ਪਲਾਹਾ, ਕੈਪਟਨ ਕਮਲਜੀਤ ਸਿੰਘ ਸੋਹੀ, ਹਰਪਾਲ ਸਿੰਘ ਹੈਡ ਗ੍ਰੰਥੀ ਅਤੇ ਭਾਈ ਸੁਖਵਿੰਦਰ ਸਿੰਘ ਸੋਨੀ ਚੰਡੀਗੜ੍ਹ ਵਾਲਿਆਂ ਨੇ ਸਾਂਝੇ ਤੌਰ ਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।