ਦਸੂਹਾ ਨਗਰ ਕੌਂਸਲ ਨੂੰ ਮਿਲੀ 4.20 ਕਰੋੜ ਰੁਪਏ ਦੀ ਗ੍ਰਾਂਟ, ਵਿਕਾਸ ਕਾਰਜਾਂ ਨੂੰ ਮਿਲੇਗੀ ਤੇਜ਼ ਰਫਤਾਰ: ਕਰਮਬੀਰ ਘੁੰਮਣ

ਹੁਸ਼ਿਆਰਪੁਰ- ਦਸੂਹਾ ਨਗਰ ਕੌਂਸਲ ਨੂੰ ਪੰਜਾਬ ਸਰਕਾਰ ਵੱਲੋਂ 4 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਇਹ ਜਾਣਕਾਰੀ ਨਗਰ ਕੌਂਸਲ ਦਸੂਹਾ ਦੇ ਮੈਂਬਰ ਕਰਮਬੀਰ ਘੁੰਮਣ ਨੇ ਦਿੱਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਬਿਟਟੂ ਦਾ ਦਸੂਹਾ ਵਾਸੀਆਂ ਵੱਲੋਂ ਧੰਨਵਾਦ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਮਰਾਸਗੜ ਰੋਡ, ਸਟੇਡੀਅਮ ਰੋਡ, ਕਹਿਰਵਾਲੀ ਰੋਡ, ਨਿਹਾਲਪੁਰ ਰੋਡ, ਮੇਨ ਬਜ਼ਾਰ ਵਾਲੀ ਸੜਕ ਸਮੇਤ ਕਈ ਹੋਰ ਮੁੱਖ ਸੜਕਾਂ ਦੀ ਨਵੀਨੀਕਰਨ ਹੋਵੇਗੀ। ਇਸਦੇ ਨਾਲ ਹੀ ਜੀਟੀ ਰੋਡ ਉੱਤੇ ਆਧੁਨਿਕ ਲਾਇਟਾਂ ਲਗਾਈ ਜਾਣਗੀਆਂ।
ਨਗਰ ਕੌਂਸਲ ਦਾ ਨਵਾਂ ਦਫ਼ਤਰ ਵੀ ਤਿਆਰ ਕੀਤਾ ਜਾਵੇਗਾ ਜਦਕਿ ਸ਼ਹਿਰ ਦੀ ਸੀਵਰੇਜ ਸੇਵਾ ਨੂੰ ਸੁਧਾਰਨ ਲਈ 50 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਜੈਟਿੰਗ ਮਸ਼ੀਨ ਖਰੀਦੀ ਜਾਵੇਗੀ। ਇਹ ਮਸ਼ੀਨ ਨਗਰ ਵਾਸੀਆਂ ਨੂੰ ਸੁਚੱਜੀ ਅਤੇ ਤੁਰੰਤ ਸੀਵਰੇਜ ਸੇਵਾ ਦੇਣ ਵਿਚ ਸਹਾਇਕ ਹੋਵੇਗੀ।
ਵਿਕਾਸ ਕਾਰਜਾਂ ਦੇ ਨਿਰਵਾਹ ਵਿੱਚ ਇਸ ਸਮੇਂ ਈਓ ਕਮਲਜਿੰਦਰ ਸਿੰਘ, ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਖ਼ਾਲਸਾ ਅਤੇ ਨਗਰ ਕੌਂਸਲ ਪ੍ਰਧਾਨ ਸੁੱਚਾ ਸਿੰਘ ਪੂਰੀ ਤਨਦਿਹੀ ਨਾਲ ਜੁਟੇ ਹੋਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਲੰਗਰਪੁਰ ਇਲਾਕੇ ਵਿਚ ਨਵਾਂ ਪਾਰਕ ਵੀ ਬਣਾਇਆ ਜਾਵੇਗਾ, ਜੋ ਸ਼ਹਿਰ ਦੇ ਬੱਚਿਆਂ ਅਤੇ ਵਧੇਕ ਵਸਨੀਕਾਂ ਲਈ ਮਨੋਰੰਜਨ ਅਤੇ ਆਰਾਮ ਦੀ ਥਾਂ ਹੋਵੇਗਾ।
ਇਹ ਗ੍ਰਾਂਟ ਦਸੂਹਾ ਨਗਰ ਵਾਸੀਆਂ ਲਈ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹੇਗੀ।