ਪੰਜਾਬ ਨੰਬਰਦਾਰ ਯੂਨੀਅਨ ਨੇ ਝੰਡਾ ਦਿਵਸ ਮਨਾਇਆ
ਐਸ ਏ ਐਸ ਨਗਰ, 26 ਮਾਰਚ - ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰ 643 ਹੈਡ ਆਫਿਸ ਲਾਂਡਰਾਂ ਵੱਲੋਂ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ ਅਹੁਦੇਦਾਰਾਂ ਵਲੋਂ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ।

ਇਸ ਮੌਕੇ ਝੰਡੇ ਦੀ ਰਸਮ ਚੀਫ ਪੈਟਰਨ ਭੁਪਿੰਦਰ ਸਿੰਘ ਗਿੱਲ ਅਤੇ ਸੂਬਾ ਪ੍ਰਧਾਨ ਜਰਨੈਲ ਸਿੰਘ ਚਰਮੜੀ ਵੱਲੋਂ ਕੀਤੀ ਗਈ। ਇਸ ਮੌਕੇ ਆਲ ਇੰਡੀਆ ਪ੍ਰਧਾਨ ਭਗਤ ਰਾਮ ਚੌਧਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇਪੈਟਰਨ ਬਲਜਿੰਦਰ ਸਿੰਘ ਕਿੱਲੀ ਵੀ ਮੌਜੂਦ ਸਨ।
ਯੂਨੀਅਨ ਦੇ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਗਿੱਲ ਲਾਂਡਰਾਂ ਨੇ ਦੱਸਿਆ ਕਿ ਯੂਨੀਅਨ ਵਲੋਂ ਹਰ ਸਾਲ ਝੰਡਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਂਮਪੁਰ , ਜਨਰਲ ਸੈਕਟਰੀ ਰਨ ਸਿੰਘ ਮਹਿਲਾ ਕਲਾਂ, ਗੁਰਜੀਤ ਸਿੰਘ ਜਿਲ੍ਹਾ ਪ੍ਰਧਾਨ ਮੁਹਾਲੀ, ਪਾਲ ਸਿੰਘ ਜਿਲ੍ਹਾ ਪ੍ਰਧਾਨ ਰੋਪੜ, ਜੰਗ ਸਿੰਘ ਡਕਾਟ ਜਿਲ੍ਹਾ ਪ੍ਰਧਾਨ ਪਟਿਆਲਾ, ਹਰਬੰਸ ਸਿੰਘ ਈਸਰੇਲ ਜਰਨਲ ਸਕੱਤਰ, ਜਗਸੀਰ ਸਿੰਘ, ਤਰਸੇਮ ਸਿੰਘ ਗੁਰਦਾਸਪੁਰ, ਅਸ਼ੋਕ ਸੰਧੂ ਨੂਰ ਮਹਿਲ, ਧਰਮਿੰਦਰ ਸਿੰਘ, ਤੇਜਾ ਸਿੰਘ ਕਾਕੜਾ, ਸਤਿਨਾਮ ਸਿੰਘ ਨਿਆਮੋ ਮਾਜਰਾ, ਜਸਵੀਰ ਸਿੰਘ ਮਕਾਰੋਪੁਰ, ਭਜਨ ਸਿੰਘ, ਜਸਵੰਤ ਸਿੰਘ, ਹਰਚਰਨ ਸਿੰਘ ਤਹਿਸੀਲ ਪ੍ਰਧਾਨ ਡੇਰਾਬੱਸੀ ਹਾਜਿਰ ਸਨ।