
ਪੈਜਾਬ ਰਾਜ ਪੈਨਸ਼ਨਰਜ ਮਹਾਸੈਘ ਦਾ ਚੋਣ ਇਜਲਾਸ਼ 1 ਅਪ੍ਰੈਲ ਨੂੰ ਪੈਨਸ਼ਨਰਜ ਭਵਨ, ਲੁਧਿਆਣਾ ਵਿਖੇ- ਡਾ.ਐਨ.ਕੇ ਕਲਸੀ ਪ੍ਰਧਾਨ।
ਮੋਹਾਲੀ: ਮਾਰਚ 24, 2024:- ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦੇ ਸੁਬਾਈ ਪ੍ਰਧਾਨ ਡਾ. ਐਨ.ਕੇ.ਕਲਸੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦਾ ਚੋਣ ਇਜਲਾਸ਼ 1 ਅਪ੍ਰੈਲ ਨੂੰ ਪੈਨਸ਼ਨਰਜ ਭਵਨ, ਲੁਧਿਆਣਾ ਵਿਖੇ ਹੋਵੇਗਾ ਅਤੇ ਉਹਨਾਂ ਵੱਲੋਂ ਪੈਜਾਬ ਰਾਜ ਦੇ ਸਮੂਹ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਆਪਣੇ ਡੈਲੀਗੇਟਾਂ ਸਮੇਤ ਚੋਣ ਇਜਲਾਸ਼ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਪੈਨਸ਼ਨਰਜ ਮਹਾਸੰਘ ਦੀ ਸੁਬਾਈ ਕਾਰਜਕਾਰਣੀ ਦਾ ਪੁਨਰਗਠਨ ਕੀਤਾ
ਮੋਹਾਲੀ: ਮਾਰਚ 24, 2024:- ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦੇ ਸੁਬਾਈ ਪ੍ਰਧਾਨ ਡਾ. ਐਨ.ਕੇ.ਕਲਸੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦਾ ਚੋਣ ਇਜਲਾਸ਼ 1 ਅਪ੍ਰੈਲ ਨੂੰ ਪੈਨਸ਼ਨਰਜ ਭਵਨ, ਲੁਧਿਆਣਾ ਵਿਖੇ ਹੋਵੇਗਾ ਅਤੇ ਉਹਨਾਂ ਵੱਲੋਂ ਪੈਜਾਬ ਰਾਜ ਦੇ ਸਮੂਹ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਆਪਣੇ ਡੈਲੀਗੇਟਾਂ ਸਮੇਤ ਚੋਣ ਇਜਲਾਸ਼ ਵਿੱਚ ਵੱਧ-ਚੜ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਪੈਨਸ਼ਨਰਜ ਮਹਾਸੰਘ ਦੀ ਸੁਬਾਈ ਕਾਰਜਕਾਰਣੀ ਦਾ ਪੁਨਰਗਠਨ ਕੀਤਾ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਤੇਜ ਕਰਨ ਲਈ ਨਵੀਂ ਰਣਨੀਤੀ ਤਿਆਰ ਕਰਕੇ ਨਵੇਂ ਸਿਰਿਉ ਬਿਗੁਲ ਬਜਾਇਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 5 ਮਾਰਚ ਨੂੰ ਆਪਣਾ ਤੀਜਾ ਬਜਟ ਪੇਸ਼ ਕਰਦੇ ਸਮੇਂ ਇੱਕ ਬਾਰ ਫਿਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦੇਕੇ ਉਹਨਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਣ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਦਿਲਾਂ ਵਿੱਚ ਉਹਨਾਂ ਪ੍ਰਤੀ ਕਾਫੀ ਗੁੱਸਾ ਵਿਆਪਤ ਹੈ।
ਉਹਨਾਂ ਵੱਲੋਂ ਅੱਗੇ ਕਿਹਾ ਗਿਆ ਕਿ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਪਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਨੂੰ ਨਕਾਰ ਕਰਕੇ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਕੇਂਦਰ ਸਰਕਾਰ ਦੇ ਪੈਟਰਨ ਤੇ ਬਣਦੇ 2.59 ਗੁਣਾਂਕ ਨਾਲ ਫਿਕਸ ਕਰਨ ਦੀ ਬਜਾਏ 2.4495 ਦੇ ਬੇ-ਤੁੱਕੇ ਫਾਰਮੁੱਲੇ ਨੂੰ ਲਾਗੂ ਕੀਤਾ ਗਿਆ। ਫਿਰ ਆਮ ਆਦਮੀ ਪਾਰਟੀ ਵੱਲੋਂ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਸੰਵਿਧਾਨਕ ਮੰਗਾਂ ਨੂੰ ਮੰਨਣ ਲਈ ਚੋਣਾਂ ਵਿੱਚ ਕੀਤੇ ਗਏ ਵਾਇਦਿਆਂ ਨੂੰ ਦਰਕਿਨਾਰਾ ਕਰ ਉਹਨਾਂ ਦੀਆਂ ਸੈਵਿਧਾਨਕ ਮੈਗਾਂ ਨੂੰ ਠੁਕਰਾ ਦਿੱਤਾ ਗਿਆ ਅਤੇ “ਬਜੁਰਗਾਂ ਦਾ ਮਾਨ” ਕਹਾਉਣ ਵਾਲੀ ਸਰਕਾਰ ਵਲੋਂ ਆਪਣੇ ਪੈਨਸ਼ਨਰ ਬਜੁਰਗਾਂ ਦਾ ਵੀ ਮਾਨ ਨਹੀਂ ਰੱਖਿਆ ਹੈ। ਉਹਨਾਂ ਵੱਲੋਂ ਸਰਕਾਰ ਨੂੰ ਮੁੜ ਅਪੀਲ ਕੀਤੀ ਗਈ ਕਿ 1-1-2016 ਤੋਂ ਪਹਿਲਾਂ ਸੇਵਾਮੁਕਤ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਕੇਂਦਰ ਸਰਕਾਰ ਦੇ ਪੈਟਰਨ ਤੇ 2.59 ਫੈਕਟਰ ਨਾਲ ਸੋਧ ਕਰਨ ਦੇ ਤੁਰਤ ਹੁਕਮ ਜਾਰੀ ਕੀਤੇ ਜਾਣ, ਨੋਸ਼ਨਲ ਆਧਾਰ ਤੇ ਪੈਨਸਨਾਂ ਫਿਕਸ ਕਰਨ ਸਬੰਧੀ ਲੋੜੀਂਦਾ ਸਪਸ਼ਟੀਕਰਨ ਤੁਰਤ ਜਾਰੀ ਕੀਤਾ ਜਾਵੇ, 2.59 ਗੁਣਾਂਕ ਨਾਲ ਪੈਨਸ਼ਨਾਂ ਵਿੱਚ ਸੋਧ ਕਰਨ ਉਪਰੰਤ 1-1-2016 ਤੋਂ ਪੈਨਸ਼ਨ ਦਾ ਬਕਾਇਆ ਅਤੇ ਪੈਂਡਿਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ 31-3-2024 ਤੱਕ 220 ਮਹੀਨੇ ਦਾ ਬਕਾਇਆ ਤੁਰੈਤ ਅਦਾ ਕੀਤਾ ਜਾਵੇ ਅਤੇ ਕੇਤਰ ਸਰਕਾਰ ਦੇ ਸਮਾਨ 50 ਪ੍ਰਤੀਸ਼ਤ ਮਹਿੰਗਾਈ ਭੱਤਾ ਤੁਰੈਤ ਅਦਾ ਕੀਤਾ ਜਾਵੇ।
