
ਆਮ ਆਦਮੀ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕੋਈ ਪ੍ਰੋਜੈਕਟ ਨਹੀਂ ਦਿੱਤਾ।
ਨਵਾਂਸ਼ਹਿਰ - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਹਲਕਾ ਐਮ ਐਲ ਏ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਧਰਤੀ ਤੋਂ ਪ੍ਰਣ ਲੈਕੇ ਦੋ ਵਾਅਦਾ ਕੀਤਾ ਗਿਆ ਸੀ ਉਸਨੂੰ ਸਰਕਾਰ ਵੱਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਨਵਾਂਸ਼ਹਿਰ - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਹਲਕਾ ਐਮ ਐਲ ਏ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਧਰਤੀ ਤੋਂ ਪ੍ਰਣ ਲੈਕੇ ਦੋ ਵਾਅਦਾ ਕੀਤਾ ਗਿਆ ਸੀ ਉਸਨੂੰ ਸਰਕਾਰ ਵੱਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਇਲਾਕੇ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੈਡੀਕਲ ਕਾਲਜ ਦਿੱਤਾ ਜਾਵੇ ਅਤੇ ਇਸ ਇਲਾਕੇ ਅੰਦਰ ਕੋਈ ਵੱਡੀ ਇੰਡਸਟਰੀ ਲਗਾਈ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਪਰਵਾਸ ਰੋਕਿਆ ਜਾਏ ਸਕੇ।ਇਸ ਮੌਕੇ ਪ੍ਰਵੀਨ ਬੰਗਾ, ਨਵੇਂ ਬਣੇ ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਮਹਿੰਦੀਪੁਰ,ਮਨੋਹਰ ਲਾਲ ਕਮਾਮ, ਜ਼ਿਲ੍ਹਾ ਜ ਸਕੱਤਰ ਹਰਬਿਲਾਸ ਬਸਰਾ, ਜ਼ਿਲ੍ਹਾ ਸਕੱਤਰ ਵਿਜੇ ਗੁਣਾਚੌਰ, ਭੁਪਿੰਦਰ ਬੇਗ਼ਮਪੁਰੀ ਇੰਚਾਰਜ ਬਲਾਚੌਰ, ਬੰਗਾ ਹਲਕਾ ਪ੍ਰਧਾਨ ਜੈ ਪਾਲ ਸੁੰਡਾ, ਸੁਰਜੀਤ ਕਰੀਹਾ,ਬਾਬੂ ਪ੍ਰੇਮ ਰਤਨ, ਮੁਕੇਸ਼ ਬਾਲੀ, ਗੁਰਮੁਖ ਨੌਰਦ ਐਮ ਸੀ, ਅਤੇ ਬਹੁਜਨ ਸਮਾਜ ਪਾਰਟੀ ਦੇ ਅਨੇਕਾਂ ਆਗੂ ਅਤੇ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
