ਫਲਸਤੀਨਿਆਂ ਦੇ ਹੱਕ ਚ, ਵਰਦੇ ਮੀਹ ਤੇ ਖਰਾਬ ਮੌਸਮ ਚ ਡਟੀਆਂ ਇਨਕਲਾਬੀ ਤੇ ਖੱਬੀਆਂ ਧਿਰਾਂ

ਪਟਿਆਲਾ- ਇਜਰਾਇਲ ਵੱਲੋਂ ਫਲਸਤੀਨੀਆਂ ਖਿਲਾਫ ਵਿੱਡੀ ਜੰਗ ਦੇ ਖਿਲਾਫ ਜਿੱਥੇ ਸਮੁੱਚੇ ਦੇਸ਼ ਅੰਦਰ ਫਲਸਤੀਨਿਆਂ ਦੇ ਹੱਕ ਵਿੱਚ ਧਰਨੇ ਮੁਜਾਹਰੇ ਕਨਵੈਂਸ਼ਨਾਂ ਅਤੇ ਅਰਥੀਆਂ ਫੁਕੀਆਂ ਗਈਆਂ ਉੱਥੇ ਜਿਲੇ ਪਟਿਆਲੇ ਦੀਆਂ ਖੱਬੀਆਂ ਧਿਰਾਂ ਵੱਲੋਂ ਦੋਸਤੀ ਭਵਨ ਪਟਿਆਲਾ ਵਿਖੇ, ਨਿਰਮਲ ਸਿੰਘ ਧਾਲੀਵਾਲ, ਹਰੀ ਸਿੰਘ ਦੌਣ ਕਲਾਂ, ਗੁਰਦਰਸਨ ਸਿੰਘ ਖਾਸਪੁਰ ਤੇ ਅਵਤਾਰ ਸਿੰਘ ਕੌਰਜੀ ਵਾਲਾ ਦੀ ਅਗਵਾਈ ਹੇਠ ਵਿਸ਼ਾਲ ਕਨਵੇਨਸ਼ਨ ਕੀਤੀ ਗਈ।

 ਖਰਾਬ ਮੌਸਮ ਦੇ ਬਾਵਜੂਦ ਵੱਖ ਵੱਖ ਧਿਰਾਂ ਨਾਲ ਸੰਬਧਿਤ ਅਮਨ ਪਸੰਦ ਵਰਕਰ ਵੱਡੀ ਗਿਣਤੀ ਵਿੱਚ ਦੋਸਤੀ ਭਵਨ ਪਟਿਆਲਾ ਵਿਖੇ ਪਹੁੰਚੇ ਇਕੱਤਰ ਹੋਏ ਅਮਨ ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਬੇਲੂ ਮਾਜਰਾ,ਧਰਮਪਾਲ ਸੀਲ, ਰਜਿੰਦਰ ਸਿੰਘ ਰਾਜਪੁਰਾ ਤੇ ਅਮਰਜੀਤ ਘਨੌਰ ਨੇ ਕਿਹਾ, ਕਿ ਸਾਮਰਾਜੀ ਮੂਲਕਾ ਦੀ ਸ਼ਹਿ ਦੇ ਉੱਤੇ ਲੰਮੇ ਸਮੇਂ ਤੋਂ ਇਜਰਾਇਲ ਫਲਸਤੀਨ ਦੇ ਲੋਕਾਂ ਦਾ ਕਤਲੇ ਆਮ ਕਰ ਰਿਹਾ ਹੈ ਇਸ ਤੋਂ ਵੀ ਅੱਗੇ ਜਾ ਕੇ ਯੁੱਧ ਦੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਸੰਘਣੀ ਆਬਾਦੀ ਵਾਲੀ ਜਗਾ, ਧਾਰਮਿਕ ਸਥਾਨਾਂ, ਸਕੂਲਾਂ ਹਸਪਤਾਲਾਂ ਅਤੇ ਇਸ ਤੋਂ ਵੀ ਦੁਖਦਾਈ ਗੱਲ ਹੈ ਕਿ ਜੰਗ ਕਰਕੇ ਘਰੋਂ ਬੇਘਰ ਹੋਏ ਲੋਕਾਂ ਨੂੰ ਫਲਸਤੀਨ ਸਰਕਾਰ ਜਿੱਥੇ ਭੋਜਨ ਮੁਹਈਆ ਕਰਦੀ ਹੈ ਉੱਥੇ ਵੀ ਹਮਲੇ ਕਰਕੇ ਸਾਰੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ। 
ਉਨਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਇਜਰਾਇਲ ਆਪਣੇ ਸਾਮਰਾਜੀ ਮਿੱਤਰਾ ਦੀ ਸ਼ਹਿ ਉੱਤੇ ਛੇੜੀ ਜੰਗ ਬੰਦ ਕਰਕੇ ਫਲਸਤੀਨੀ ਲੋਕਾਂ ਨੂੰ ਆਜ਼ਾਦ ਕਰੇ ਅੰਤ ਵਿੱਚ ਸਮੁੱਚੇ ਅਮਨ ਪਸੰਦ ਵਰਕਰ ਨਾਹਰੇ ਮਾਰਦੇ ਹੋਏ ਪੂਰੇ ਜੋਸ  ਨਾਲ ਮਾਰਚ ਕਰਦੇ ਹੋਏ ਸਰਹੱਦੀ ਗੇਟ ਪਟਿਆਲਾ ਵਿਖੇ ਪੁੱਜੇ ਜਿੱਥੇ ਟਰੰਪ  ਅਤੇ    ਇਜਰਾਇਲ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਜੋਰਦਾਰ ਨਾਹਰੇਬਾਜੀ ਕੀਤੀ ਗਈ,ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਫਤਿਹ ਮਾਜਰੀ ਨੇ ਬਾਖੂਬੀ ਨਿਭਾਈ।